ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਰਾਜਾਂ ਵਿਚ ਕਈ ਕੋਰੋਨਾਵਾਇਰਸ ਸਮੂਹ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਸਭ ਤੋਂ ਵੱਡੇ, ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਨੇ ਕੁਝ ਪਾਬੰਦੀਆਂ ਵਿਚ ਢਿੱਲ ਦੇਣ ਵਿਚ ਦੇਰੀ ਕੀਤੀ।ਆਸਟ੍ਰੇਲੀਆ, ਵਾਇਰਸ ਨਾਲ ਨਜਿੱਠਣ ਵਾਲੇ ਸਭ ਤੋਂ ਸਫਲ ਦੇਸ਼ਾਂ ਵਿਚੋਂ ਇਕ ਹੈ, ਜਿਸ ਵਿਚ 903 ਮੌਤਾਂ ਅਤੇ 245 ਦੇ ਲਗਭਗ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿਚ ਕੁੱਲ 27,337 ਮਾਮਲੇ ਸਾਹਮਣੇ ਆਏ ਹਨ।
ਐਨ.ਐਸ.ਡਬਲਯੂ. ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ ਕਿ ਉਹ ਚਿੰਤਤ ਸੀ ਕਿ ਰਾਜ ਇਕ ਹੋਰ ਵੱਡੇ ਭਾਈਚਾਰਕ ਪ੍ਰਸਾਰ ਦੇ ਨੇੜੇ ਹੈ, ਜਦੋਂ ਸਥਾਨਕ ਤੌਰ 'ਤੇ 11 ਨਵੇਂ ਮਾਮਲੇ ਸਾਹਮਣੇ ਆਏ ਅਤੇ ਲੇਕੰਬਾ ਦੇ ਦੱਖਣ-ਪੱਛਮ ਸਿਡਨੀ ਉਪਨਗਰ ਵਿਚ ਇਕ ਸਮੂਹ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਰੈਸਟੋਰੈਂਟਾਂ ਅਤੇ ਵਿਆਹਾਂ ਵਿਚ ਸ਼ਾਮਲ ਕੁਝ ਸਮਾਜਿਕ ਪਾਬੰਦੀਆਂ ਵਿਚ ਢਿੱਲ ਦੇਣ 'ਤੇ ਰੋਕ ਲਗਾ ਦਿੱਤੀ ਜਾਵੇਗੀ। ਬੇਰੇਜਿਕਲੀਅਨ ਨੇ ਕਿਹਾ,"ਅਸੀਂ ਪ੍ਰਾਹੁਣਚਾਰੀ ਵਾਲੇ ਸਥਾਨਾਂ ਦੇ ਸਬੰਧ ਵਿਚ ਪਾਬੰਦੀਆਂ ਵਿਚ ਢਿੱਲ ਦੇਣ ਜਾ ਰਹੇ ਸੀ। ਜਿੰਨਾ ਚਿਰ ਹੋਰ ਪੀੜਤ ਲੋਕ ਆਉਣਗੇ, ਟੈਸਟ ਹੁੰਦੇ ਰਹਿਣਗੇ।”
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ ਤੇ ਦਵਾਈ ਦੀ ਖੋਜ ਨੂੰ 24 ਘੰਟੇ 'ਚ ਦੂਜਾ ਝਟਕਾ, ਹੁਣ ਤੱਕ 3 ਟ੍ਰਾਇਲ 'ਤੇ ਰੋਕ
ਵਿਕਟੋਰੀਆ ਰਾਜ, ਆਸਟ੍ਰੇਲੀਆ ਦੀ ਦੂਜੀ ਲਹਿਰ ਦਾ ਕੇਂਦਰ, ਨੇ ਰਾਤ ਵੇਲੇ ਪੰਜ ਮੌਤਾਂ ਅਤੇ ਸੱਤ ਨਵੇਂ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ। ਰਾਜ ਦੀ ਰਾਜਧਾਨੀ ਮੈਲਬੌਰਨ ਵਿਚ ਪਾਬੰਦੀਆਂ ਵਿਚ ਵਿਆਪਕ ਪ੍ਰਚੂਨ ਬੰਦ ਹੋਣਾ ਅਤੇ ਮਨੋਰੰਜਨ ਲਈ ਸਿਰਫ ਦੋ ਘੰਟੇ ਸ਼ਾਮਲ ਹਨ। ਮੈਲਬੌਰਨ ਦੇ ਉੱਤਰ ਪੂਰਬ ਵਿਚ ਸ਼ੈਪਾਰਟਨ ਕਸਬੇ ਵਿਚ ਤਿੰਨ ਮਾਮਲੇ ਦੋ ਹਫਤੇ ਪਹਿਲਾਂ ਇਕ ਟਰੱਕ ਡਰਾਈਵਰ ਵੱਲੋਂ ਸ਼ਹਿਰ ਵਿਚ ਦਾਖਲ ਹੋਣ ਦੇ ਬਾਅਦ ਸਾਹਮਣੇ ਆਏ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਕਸਬੇ ਵਿਚ ਵਾਇਰਸ ਦੀ ਰੋਕਥਾਮ ਸਬੰਧੀ ਚਿੰਤਾ ਪੈਦਾ ਹੋ ਗਈ ਹੈ।
ਕੋਰੋਨਾ ਟੀਕੇ ਨੂੰ ਲਾਜ਼ਮੀ ਨਹੀਂ ਕਰਨਾ ਚਾਹੁੰਦੇ ਬਹੁਤੇ ਕੈਨੇਡੀਅਨ, ਸਰਵੇ 'ਚ ਖੁਲਾਸਾ
NEXT STORY