ਮੈਲਬੌਰਨ (ਬਿਊਰੋ)— ਜ਼ਿਆਦਾਤਰ ਕੁੜੀਆਂ ਮੇਕਅੱਪ ਕਰਨਾ ਪਸੰਦ ਕਰਦੀਆਂ ਹਨ। ਸਮਾਂ ਬਦਲਣ ਦੇ ਨਾਲ ਹੁਣ ਮੇਕਅੱਪ ਕਰਨ ਦਾ ਸਟਾਈਲ ਵੀ ਬਦਲ ਗਿਆ ਹੈ। ਹੁਣ ਨੇਲ ਆਰਟ, ਹੇਅਰ ਸਟਾਈਲ, ਲਿਪ ਆਰਟ ਆਦਿ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਨ। ਆਸਟ੍ਰੇਲੀਆ ਦੇ ਇਕ ਕਲਾਕਾਰ ਨੇ ਇਸੇ ਆਰਟ ਨੂੰ ਲੈ ਕੇ 'ਮਹਿੰਗੇ ਲਿਪ ਆਰਟ' ਦਾ ਵਰਲਡ ਰਿਕਾਰਡ ਬਣਾਇਆ ਹੈ।
ਆਸਟ੍ਰੇਲੀਆ ਦੇ ਡਾਇਮੰਡ ਜਵੈਲਰ ਰੌਜ਼ਨਡੌਰਫ (Diamond jeweller Rosendorff) ਨੇ ਮਾਡਲ ਦੇ ਬੁੱਲ੍ਹਾਂ 'ਤੇ 3.78 ਕਰੋੜ ਰੁਪਏ ਦੇ ਹੀਰੇ ਲਗਾ ਕੇ ਅਨੋਖਾ ਅਤੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਲਿਪ ਆਪਟ ਕੀਤਾ। ਇਸ ਦੇ ਨਾਲ ਹੀ ਉਸ ਨੇ ਆਪਣਾ ਨਾਮ ਗਿਨੀਜ਼ ਬੁੱਕ ਵਿਚ ਦਰਜ ਕਰਵਾ ਲਿਆ। 126 ਹੀਰੇ ਬੁੱਲ੍ਹਾਂ 'ਤੇ ਲਗਾ ਕੇ ਮੇਕਅੱਪ ਕਲਾਕਾਰ ਨੇ ਇਹ ਰਿਕਾਰਡ ਬਣਾਇਆ। Most valuable lip art ਦਾ ਰਿਕਾਰਡ ਆਸਟ੍ਰੇਲੀਆ ਦੇ ਡਾਇਮੰਡ ਜਵੈਲਰ ਰੌਜ਼ਨਡੌਰਫ ਨੇ ਆਪਣੇ ਨਾਮ ਕਰ ਲਿਆ। ਇਹ ਰਿਕਾਰਡ ਡਾਇਮੰਡ ਜਵੈਲਰ ਰੌਜ਼ਨਡੌਰਫ ਨੇ ਆਪਣੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਬਣਾਇਆ।
ਜਾਣਕਾਰੀ ਮੁਤਾਬਕ ਕੰਪਨੀ ਦੀ ਸਥਾਪਨਾ ਸਾਲ 1963 ਵਿਚ ਹੋਈ ਸੀ। ਰੌਜ਼ਨਡੌਰਫ ਨੂੰ ਖਾਸ ਡਾਇਮੰਡ ਜਵੈਲਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਕੰਪਨੀ ਨੇ ਆਪਣੀ 50ਵੀਂ ਵਰ੍ਹੇਗੰਢ ਨੂੰ ਖਾਸ ਬਣਾਉਣ ਲਈ ਇਸ ਅਨੋਖੇ ਲਿਪ ਆਰਟ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਵਿਚ 126 ਹੀਰੇ ਮਾਡਲ ਦੇ ਬੁੱਲ੍ਹਾਂ 'ਤੇ ਸਜਾਏ ਗਏ। ਇਸ ਕੰਮ ਨੂੰ ਜਿਆ ਮੇਕਅੱਪ ਕਲਾਕਾਰ ਚਾਰਲੇ ਮੈਕ ਨੇ ਅੰਜ਼ਾਮ ਦਿੱਤਾ। ਇਨ੍ਹਾਂ ਬਹੁਮੁੱਲੇ ਹੀਰਿਆਂ ਨੂੰ ਬੁੱਲ੍ਹਾਂ 'ਤੇ ਸਜਾਉਣ ਵਿਚ ਚਾਰਲੇ ਨੂੰ ਕਰੀਬ ਢਾਈ ਘੰਟੇ ਦਾ ਸਮਾਂ ਲੱਗਿਆ।
ਪੰਜਾਬੀ ਕੁੜੀ ਦੇ ਕਾਤਲ ਨੂੰ ਅਮਰੀਕੀ ਅਦਾਲਤ ਨੇ ਸੁਣਾਈ ਸਜ਼ਾ
NEXT STORY