ਮੈਲਬੌਰਨ (ਬਿਊਰੋ) ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿਚ ਗਿਪਸਲੈਂਡ ਕਸਬੇ ਵਿਚ ਆਏ ਹੜ੍ਹ ਦੇ ਬਾਅਦ ਇਕ ਹੈਰਾਨ ਕਰ ਦੇਣ ਵਾਲਾ ਨਜ਼ਾਰਾ ਦਿੱਸਿਆ ਹੈ। ਇੱਥੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਮੱਕੜੀ ਦੇ ਜਾਲ ਦੀ ਚਾਦਰ ਫੈਲੀ ਹੋਈ ਹੈ। ਇਹ ਜਾਲ ਕਾਫੀ ਵੱਡਾ ਅਤੇ ਪਾਰਦਰਸ਼ੀ ਹੈ। ਇੱਥੋਂ ਦੇ ਕਈ ਇਲਾਕਿਆਂ ਵਿਚ ਹੜ੍ਹ ਆਉਣ ਮਗਰੋਂ ਮੱਕੜੀਆਂ ਨੇ ਰੁੱਖਾਂ, ਖੰਭਿਆਂ ਅਤੇ ਸੜਕ ਕਿਨਾਰੇ ਉੱਚਾਈ 'ਤੇ ਲੱਗੇ ਹੋਰਡਿੰਗ ਬੋਰਡ ਨੂੰ ਆਪਣਾ ਘਰ ਬਣਾ ਲਿਆ ਹੈ।
ਕਿਹਾ ਜਾਂਦਾ ਹੈ ਬੈਲੂਨਿੰਗ
ਹੜ੍ਹ ਮਗਰੋਂ ਗਿਪਸਲੈਂਡ ਕਸਬੇ ਵਿਚ ਬਿਜਲੀ ਸਪਲਾਈ ਠੱਪ ਹੈ। ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਜ਼ਮੀਨ 'ਤੇ ਪਾਣੀ ਦਾ ਪੱਧਰ ਵੱਧਣ ਕਾਰਨ ਇੱਥੋਂ ਦੀਆਂ ਮੱਕੜੀਆਂ ਜਾਲ ਬੁਣ ਕੇ ਉੱਚਾਈ ਤੱਕ ਪਹੁੰਚਣ ਦੀ ਕੋਸ਼ਿਸ਼ ਵਿਚ ਹਨ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਮੱਕੜੀਆਂ ਖੁਦ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਜਾਲ ਬੁਣ ਰਹੀਆਂ ਹਨ। ਖੁਦ ਨੂੰ ਬਚਾਉਣ ਦੀ ਇਸ ਤਕਨੀਕ ਨੂੰ ਵਿਗਿਆਨਕ ਭਾਸ਼ਾ ਵਿਚ ਬੈਲੂਨਿੰਗ ਕਹਿੰਦੇ ਹਨ। ਇਸ ਦੀ ਮਦਦ ਨਾਲ ਮੱਕੜੀ ਉੱਚਾਈ ਤੱਕ ਪਹੁੰਚ ਜਾਂਦੀ ਹੈ।
ਇਨਸਾਨਾਂ ਨੂੰ ਖਤਰਾ ਨਹੀਂ
ਮਾਹਰਾਂ ਮੁਤਾਬਕ ਇਹਨਾਂ ਜਾਲ ਨੂੰ ਬਣਾਉਣ ਵਾਲੀਆਂ ਮੱਕੜੀਆਂ ਦੇ ਕੱਟਣ 'ਤੇ ਇਨਸਾਨ ਨੂੰ ਕੋਈ ਵੱਡਾ ਖਤਰਾ ਨਹੀਂ ਹੈ। ਇਹਨਾਂ ਮੱਕੜੀਆਂ ਦੇ ਕੱਟਣ ਨਾਲ ਥੋੜ੍ਹੀ ਖਾਰਿਸ਼ ਹੋ ਸਕਦੀ ਹੈ। ਲੋਕਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਹ ਮੱਕੜੀਆਂ ਆਕਾਰ ਵਿਚ ਇੰਨੀਆ ਛੋਟੀਆ ਹਨ ਕਿ ਇਨਸਾਨ ਦੀ ਸਕਿਨ ਵਿਚ ਛੇਦ ਕਰਨਾ ਇਹਨਾਂ ਲਈ ਮੁਸ਼ਕਲ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਐਸਟਰਾਜ਼ੈਨੇਕਾ ਟੀਕੇ ਦੀ ਵਰਤੋਂ 'ਤੇ ਲਾਈ ਰੋਕ
ਤਸਵੀਰਾਂ ਵਾਇਰਲ
ਕੀਟ ਵਿਗਿਆਨੀ ਡਾਕਟਰ ਕੇਨ ਵਾਕਰ ਦਾ ਕਹਿਣਾ ਹੈ ਕਿ ਇਹ ਜਾਲ ਬਹੁਤ ਖੂਬਸੂਰਤ ਹੈ। ਹੜ੍ਹ ਕਾਰਨ ਮੱਕੜੀਆਂ ਨੂੰ ਤੇਜ਼ੀ ਨਾਲ ਜ਼ਮੀਨ ਛੱਡਣ ਦੀ ਲੋੜ ਹੈ। ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਲੋਕ ਜਾਲ ਦੇ ਵਿਸ਼ਾਲ ਆਕਾਰ 'ਤੇ ਹੈਰਾਨੀ ਪ੍ਰਗਟ ਕਰ ਰਹੇ ਹਨ। ਬਰਡਵਾਚਰ ਕੈਰੋਲਿਨ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਹਵਾ ਵਿਚ ਉੱਡਦੇ ਇਸ ਜਾਲ ਨੂੰ ਸ਼ੇਅਰ ਕਰਨ ਤੋਂ ਮੈਂ ਖੁਦ ਨੂੰ ਰੋਕ ਨਹੀਂ ਸਕਿਆ। ਇਹ ਵਾਇਰਲ ਹੋ ਚੁੱਕਾ ਹੈ।
ਅਮਰੀਕਾ ਨੂੰ ਰੂਸ ਨਾਲ ਬੈਠਕ ਤੋਂ ਕੁੱਝ ਨਹੀਂ ਮਿਲਿਆ: ਟਰੰਪ
NEXT STORY