ਸਿਡਨੀ (ਸਨੀ ਚਾਂਦਪੁਰੀ): ਗੁਰਦੁਆਰਾ ਗਲੇਨਵੁੱਡ ਸਾਹਿਬ ਵੱਲੋਂ ਲੋੜਵੰਦ ਲੋਕਾਂ ਲਈ ਤਿੰਨ ਹਫ਼ਤਿਆਂ ਤੋਂ ਮੁਫ਼ਤ ਰਸਦ ਦਿੱਤਾ ਜਾ ਰਿਹਾ ਹੈ। ਕੋਵਿਡ ਕਰਕੇ ਕਈ ਲੋਕਾਂ ਕੋਲ ਨੌਕਰੀਆਂ ਨਹੀਂ ਹਨ, ਜਿਸ ਕਰਕੇ ਘਰਾਂ ਦਾ ਸਾਮਾਨ ਲਿਆਉਣਾ ਵੀ ਮੁਸ਼ਕਲ ਹੋਇਆ ਪਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਰਸਦ ਦਾ ਸਾਮਾਨ ਜਿੱਸ ਵਿੱਚ ਆਟਾ, ਦਾਲਾਂ, ਚਾਵਲ, ਖੰਡ, ਤੇਲ, ਚਾਹ ਪੱਤੀ ਅਤੇ ਹੋਰ ਵੀ ਰਸਦ ਦਾ ਲੋੜੀਂਦਾ ਸਾਮਾਨ ਸ਼ਾਮਲ ਹੈ, ਮੁਫ਼ਤ ਗੁਰਦੁਆਰਾ ਸਾਹਿਬ ਤੋਂ ਦਿੱਤਾ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕੋਰੋਨਾ ਦੇ ਸਮੇਂ ਜਦੋਂ ਤਾਲਾਬੰਦੀ ਲੱਗੀ ਸੀ ਉਸ ਸਮੇਂ ਵੀ ਗੁਰਦੁਆਰਾ ਸਾਹਿਬ ਤੋਂ ਲੋੜਵੰਦ ਵਿਦੇਸ਼ੀ ਵਿਦਿਆਰਥੀਆਂ ਲਈ ਲੰਗਰ ਘਰ ਘਰ ਪਹੁੰਚਾਇਆ ਜਾਂਦਾ ਸੀ। ਜਿਸ ਨਾਲ ਵਿਦਿਆਰਥੀ ਵਰਗ ਦੀ ਬਹੁਤ ਮਦਦ ਹੋਈ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੀ ਮਹਾਰਾਣੀ ਪਹਿਲੀ ਵਾਰ ਮਾਸਕ ਪਹਿਨੇ ਆਈ ਨਜ਼ਰ
ਹੁਣ ਗੁਰਦੁਆਰਾ ਸਾਹਿਬ ਤੋਂ ਕੀਤੀ ਜਾ ਰਹੀ ਇਸ ਸੇਵਾ ਨਾਲ ਲੋਕਾਂ ਦੀ ਵੀ ਮਦਦ ਹੋ ਰਹੀ ਹੈ। ਇਸ ਮੌਕੇ ਪਰਿਤਪਾਲ ਸਿੰਘ, ਗਗਨਦੀਪ ਸਿੰਘ, ਜਗਮੋਹਨ ਸਿੰਘ ਧਾਲੀਵਾਲ, ਮੋਹਨ ਸਿੰਘ ਵਿਰਕ, ਗੁਰਜਿੰਦਰਪਾਲ ਸਿੰਘ, ਬਲਜੀਤ ਸਿੰਘ, ਨਰਿੰਦਰ ਸਿੰਘ ,ਰਵਿੰਦਰਜੀਤ ਸਿੰਘ, ਸੁਖਰਾਜ ਸਿੰਘ, ਤਿਰਲੋਚਨ ਸਿੰਘ, ਜਤਿੰਦਰ ਸਿੰਘ, ਸਤਨਾਮ ਸਿੰਘ, ਜੀਵਨ ਸਿੰਘ, ਜਸਵਿੰਦਰ ਸਿੰਘ ਅਤੇ ਮਨਦੀਪ ਕੌਰ ਕਮੇਟੀ ਮੈਂਬਰਾਂ ਨੇ ਇਹ ਸੇਵਾ ਸ਼ੁਰੂ ਕਰਵਾਈ।
ਬ੍ਰਿਟੇਨ ਦੀ ਮਹਾਰਾਣੀ ਪਹਿਲੀ ਵਾਰ ਮਾਸਕ ਪਹਿਨੇ ਆਈ ਨਜ਼ਰ
NEXT STORY