ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਸੂਬੇ ਨਿਊ ਸਾਊਥ ਵੇਲਜ਼ ਦੇ ਲਾਈਗੋਅ ਸਟੇਸ਼ਨ 'ਤੇ ਪਹਿਲੀ ਨਵੀਂ ਇੰਟਰਸਿਟੀ ਫਲੀਟ ਟਰੇਨ ਸਿਡਨੀ ਤੋਂ ਚੱਲ ਕੇ ਇੱਥੇ ਪਹੁੰਚੀ, ਜਿਸ ਦਾ ਭਰਵਾਂ ਸਵਾਗਤ ਕੀਤਾ ਗਿਆ। ਕਾਰਜਕਾਰੀ ਵਧੀਕ ਪ੍ਰੀਮੀਅਰ ਅਤੇ ਰੀਜਨਲ ਟ੍ਰਾਂਸਪੋਰਟ ਅਤੇ ਸੜਕ ਆਵਾਜਾਈ ਮੰਤਰੀ ਪੌਲ ਟੂਲੇ ਨੇ ਇਸ ਦੀ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਅਸਲ ਵਿਚ ਹੀ ਇਤਿਹਾਸਕ ਯਾਤਰਾ ਸੀ ਅਤੇ ਟੈਸਟ ਦਾ ਇੱਕ ਹਿੱਸਾ ਸੀ।
ਉਹਨਾਂ ਨੇ ਕਿਹਾ ਕਿ ਇਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਵਧੀਆ ਅਤੇ ਆਧੁਨਿਕ ਸਹੂਲਤਾਂ ਨਾਲ ਇਸ ਟਰੇਨ ਵਿਚ ਸਫ਼ਰ ਕਰਨ ਦਾ ਮੌਕਾ ਮਿਲੇਗਾ। ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਆਉਣ ਵਾਲੇ ਕੁਝ ਹੀ ਮਹੀਨਿਆਂ ਵਿਚ ਅਜਿਹੀਆਂ ਹੀ ਹੋਰ ਟਰੇਨਾਂ ਵੀ ਆਸਟ੍ਰੇਲੀਆ ਦੇ ਦੂਰ ਦੁਰਾਡੇ ਖੇਤਰਾਂ ਜਿਵੇਂ ਕਿ ਬਲਿਊ ਮਾਊਂਟੇਨ ਲਾਈਨ ਆਦਿ ਦੀਆਂ ਪਟੜੀਆਂ ਉਪਰ-ਜ਼ਿਆਦਾਤਰ ਰਾਤ ਨੂੰ ਅਤੇ ਵੀਕ ਐਂਡ ਨੂੰ ਦੌੜਦੀਆਂ ਨਜ਼ਰ ਆਉਣਗੀਆਂ।
ਪੜ੍ਹੋ ਇਹ ਅਹਿਮ ਖਬਰ- ਇਸ ਕੰਪਨੀ ਦਾ ਦਾਅਵਾ, 2021 ਦੇ ਸ਼ੁਰੂਆਤੀ ਮਹੀਨਿਆਂ 'ਚ ਮਿਲਣ ਲੱਗੇਗੀ ਕੋਰੋਨਾ ਵੈਕਸੀਨ
ਟ੍ਰਾਂਸਪੋਰਟ ਅਤੇ ਸੜਕ ਆਵਜਾਈ ਮੰਤਰੀ ਐਂਡ੍ਰਿਊ ਕੋਨਸਟੈਂਸ ਨੇ ਕਿਹਾ ਇਨ੍ਹਾਂ ਨਵੀਆਂ ਰੇਲ ਗੱਡੀਆਂ ਕਾਰਨ ਜਿੱਥੇ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਅਤੇ ਅਰਾਮਦਾਇਕ ਯਾਤਰਾਵਾਂ ਦਾ ਲਾਭ ਮਿਲੇਗਾ, ਉੱਥੇ ਹੀ ਘੱਟੋ ਘੱਟ 1600 ਲੋਕਾਂ ਨੂੰ ਨਵੇਂ ਰੌਜ਼ਗਾਰ ਵੀ ਮਿਲ ਰਹੇ ਹਨ। ਇਸ ਵਿਚ 2-2 ਦੀ ਯਾਤਰੀਆਂ ਦੇ ਬੈਠਣ ਦੀ ਸਹੂਲਤ ਦੇ ਨਾਲ-ਨਾਲ ਮੋਬਾਇਲ ਫੋਨ ਸੇਵਾਵਾਂ, ਚਾਰਜਿੰਗ ਪੁਆਇੰਟ, ਰੇਲ ਗੱਡੀ ਦੇ ਡੱਬਿਆਂ ਨੂੰ ਆਧੁਨਿਕ ਤਰੀਕਿਆਂ ਨਾਲ ਗਰਮ ਅਤੇ ਠੰਢਾ ਕਰਨ ਦੀਆਂ ਸਹੂਲਤਾਂ ਅਤੇ ਏਅਰ ਕੰਡੀਸ਼ਨ, ਯਾਤਰੀਆਂ ਦੇ ਸਾਮਾਨ ਲਈ ਵਧੀਆ ਅਤੇ ਉਪਯੁਕਤ ਥਾਵਾਂ, ਪਰੈਮ ਅਤੇ ਬਾਈਸਾਈਕਲਾਂ ਦੇ ਇੰਤਜ਼ਾਮ ਤੋਂ ਇਲਾਵਾ ਆਟੋਮੈਟਿਕ ਦਰਵਾਜ਼ੇ, ਰੇਲਵੇ ਨਾਲ ਜੁੜੀਆਂ ਦੁਰਘਟਨਾਵਾਂ ਤੋਂ ਸਾਵਧਾਨੀਆਂ ਦੀ ਵਿਵਸਥਾ ਅਤੇ ਹੋਰ ਵੀ ਬਹੁਤ ਕੁੱਝ ਉਪਲਬਧ ਹੋਵੇਗਾ ਜੋ ਕਿ ਰੇਲ ਵਿਚ ਯਾਤਰਾ ਕਰ ਰਹੇ ਮੁਸਾਫ਼ਿਰਾਂ ਲਈ ਲੋੜੀਂਦਾ ਹੁੰਦਾ ਹੈ।
ਇਸ ਕੰਪਨੀ ਦਾ ਦਾਅਵਾ, 2021 ਦੇ ਸ਼ੁਰੂਆਤੀ ਮਹੀਨਿਆਂ 'ਚ ਮਿਲਣ ਲੱਗੇਗੀ ਕੋਰੋਨਾ ਵੈਕਸੀਨ
NEXT STORY