ਸਿਡਨੀ (ਬਿਊਰੋ):: ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਇਕ ਮਾਂ ਨੇ ਆਪਣੇ ਬੇਟੇ ਦੇ ਕਾਤਲ ਨੂੰ ਲੱਭਣ ਲਈ ਵੱਡੇ ਇਨਾਮ ਦੀ ਪੇਸ਼ਕਸ਼ ਕੀਤੀ ਹੈ।ਉਸ ਨੇ ਆਪਣੇ ਬੇਟੇ ਦੇ ਕਾਤਲ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 1 ਮਿਲੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕਾਤਲ ਨੇ 1998 ਵਿਚ ਇਕ ਘਰ ਵਿਚ ਅੱਗ ਲਗਾ ਦਿੱਤੀ ਸੀ, ਜਿਸ ਵਿਚ ਬੀਬੀ ਦੇ ਨਾਬਾਲਗ ਬੇਟੇ ਆਰਥਰ ਹੇਨਸ ਦੀ ਮੌਤ ਹੋ ਗਈ ਸੀ। ਜਦੋਂ ਇਹ ਹਾਦਸਾ ਵਾਪਰਿਆ ਉਦੋਂ 13 ਸਾਲਾ ਆਰਥਰ 1998 ਵਿਚ ਵਾਟਰਲੂ ਵਿਚ ਇਕ ਦੋਸਤ ਦੇ ਘਰ ਵਿਚ ਰਹਿ ਰਿਹਾ ਸੀ। ਅੱਗ ਵਿਚ ਆਰਥਰ ਬੁਰੀ ਤਰ੍ਹਾਂ ਝੁਲਸ ਗਿਆ ਸੀ ਤੇ 11 ਹਫਤੇ ਬਾਅਦ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ।

ਆਰਥਰ ਦੀ ਬਰਸੀ ਵਾਲੇ ਦਿਨ ਉਸ ਦੀ ਮਾਂ ਜੂਲੀ ਸਜ਼ਾਬੋ ਨੇ ਕਿਹਾ ਕਿ ਉਹ ਰੋਜ਼ ਆਪਣੇ ਬੇਟੇ ਦੇ ਬਾਰੇ ਵਿਚ ਸੋਚਦੀ ਹੈ। ਇਹ ਉਸ ਦੇ ਦਿਲ ਦਾ ਦਰਦ ਹੈ। ਉੱਧਰ ਦੱਖਣੀ ਸਿਡਨੀ ਪੁਲਸ ਏਰੀਆ ਕਮਾਂਡ ਨਾਲ ਜੁੜੇ ਅਧਿਕਾਰੀਆਂ ਵੱਲੋਂ ਵਿਸਤ੍ਰਿਤ ਜਾਂਚ ਦੇ ਬਾਵਜੂਦ ਕਿਸੇ 'ਤੇ ਵੀ ਦੋਸ਼ ਨਹੀਂ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਰਸਮੀ ਸਮੀਖਿਆ ਹੋਈ ਅਤੇ ਇਸ ਸਾਲ ਜਨਵਰੀ ਨੂੰ ਸਟ੍ਰਾਈਕ ਫੋਸ ਬੇਲਮਬਾ ਦੂਜੇ ਦੇ ਤਹਿਤ ਮੁੜ ਜਾਂਚ ਲਈ ਸਟੇਟ ਕ੍ਰਾਈਮ ਕਮਾਂਡ ਦੇ ਹੋਮੀਸਾਈਡ ਸਕਵਾਇਡ ਦੇ ਜਾਸੂਸਾਂ ਨੂੰ ਭੇਜਿਆ ਗਿਆ। ਜਾਂਚ ਵਿਚ ਮਦਦ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ 1 ਮਿਲੀਅਨ ਡਾਲਰ ਦੇ ਇਨਾਮ ਨੂੰ ਵਧਾ ਕੇ 100,000 ਡਾਲਰ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸਟਾਕ ਐਕਸਚੇਂਜ 'ਤੇ ਅੱਤਵਾਦੀ ਹਮਲਾ, 5 ਲੋਕਾਂ ਦੀ ਮੌਤ ਤੇ ਕਈ ਜ਼ਖਮੀ
ਸਜ਼ਾਬੋ ਨੇ ਪੁਲਸ ਦਾ ਧੰਨਵਾਦ ਕੀਤਾ ਜਿਹਨਾਂ ਨੇ ਮਾਮਲੇ ਨੂੰ ਹੱਲ ਕਰਨ ਲਈ ਕਈ ਸਾਲਾਂ ਤੱਕ ਕੰਮ ਕੀਤਾ ਹੈ। ਸਜ਼ਾਬੋ ਦਾ ਕਹਿਣਾ ਹੈ,''ਆਰਥਰ ਮੇਰਾ ਇਕਲੌਤਾ ਬੇਟਾ ਸੀ। ਅੱਜ ਉਸ ਦੇ ਬੇਟੇ ਦੀ ਉਮਰ 36 ਸਾਲ ਦੀ ਹੋਣੀ ਸੀ। ਇਹ ਮੇਰੇ ਬੇਟੇ ਅਤੇ ਮੇਰੇ ਲਈ ਇਕ ਲੰਬੀ ਯਾਤਰਾ ਹੈ। 22 ਸਾਲ ਬੀਤ ਜਾਣ ਦੇ ਬਾਅਦ ਵੀ ਮੈਂ ਕਦੇ ਆਸ ਨਹੀਂ ਛੱਡੀ।'' ਹੋਮੀਸਾਈਡ ਸਕਵਾਡ ਡਿਟੈਕਟਿਵ ਸੁਪਰਡੈਂਟ ਡੈਨੀਅਲ ਡੋਹਾਰਟੀ ਨੂੰ ਆਸ ਹੈ ਕਿ ਇਨਾਮ ਦੀ ਰਾਸ਼ੀ ਵਧਾਏ ਜਾਣ 'ਤੇ ਇਸ ਕੇਸ ਬਾਰੇ ਕੋਈ ਨਵੀਂ ਜਾਣਕਾਰੀ ਜ਼ਰੂਰ ਸਾਹਮਣੇ ਆਵੇਗੀ।
ਸਕਾਟਲੈਂਡ 'ਚ ਪੰਜਾਬੀ ਦੀ ਕਰਤੂਤ ਨੇ ਭਾਈਚਾਰੇ ਦੀ ਪੁਆਈ ਨੀਂਵੀਂ, 12 ਸਾਲਾ ਬੱਚੀ ਨੂੰ ਕੀਤਾ ਗਰਭਵਤੀ
NEXT STORY