ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇੱਕ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਦੇਸ਼ ਵਿਚ ਕੋਵਿਡ-19 ਤੋਂ ਬਚਾਅ ਲਈ ਹੋਣ ਵਾਲੇ ਟੀਕਾਕਰਨ ਦਾ ਕੰਮ ਪੂਰਨ ਤੌਰ 'ਤੇ ਇਸੇ ਸਾਲ ਦੇ ਅਕਤੂਬਰ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਦੌਰਾਨ ਹਰ ਆਸਟ੍ਰੇਲੀਆਈ ਨੂੰ ਇਹ ਟੀਕਾ ਲਗਾਇਆ ਜਾਵੇਗਾ।
ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ, ਸਮੁੱਚੇ ਸੰਸਾਰ ਦੇ ਕੁਝ ਕੁ ਅਜਿਹੇ ਦੇਸ਼ਾਂ ਵਿਚ ਸ਼ਾਮਿਲ ਹੈ ਜਿਨ੍ਹਾਂ ਨੇ ਕੋਵਿਡ-19 ਤੋਂ ਬਚਾਅ ਲਈ ਅਜਿਹੀਆਂ ਵੈਕਸੀਨਾਂ ਨੂੰ ਖੁਦ ਬਣਾਉਣ ਵਿਚ ਹਿੱਸਾ ਪਾਇਆ ਹੈ। ਬਸ ਹੁਣ ਟੀ.ਜੀ.ਏ. (Therapeutic Goods Administration) ਦੀ ਮਨਜ਼ੂਰੀ ਦੇ ਨਾਲ ਹੀ ਦੇਸ਼ ਵਿਚ ਟੀਕਾਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਹ ਵੈਕਸੀਨ ਸਮੁੱਚੇ ਦੇਸ਼ ਅੰਦਰ ਮੈਲਬੌਰਨ ਦੇ ਸੀ.ਐਸ.ਐਲ. ਉਤਪਾਦਨ ਯੂਨਿਟ ਰਾਹੀਂ ਵੰਡੀ ਜਾਣੀ ਸ਼ੁਰੂ ਕਰ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਨੌਰਦਰਨ ਟੈਰਿਟਰੀ 'ਚ ਆਏ 2000 ਯਾਤਰੀਆਂ ਨੂੰ ਕੋਰੋਨਾ ਟੈਸਟ ਕਰਾਉਣ ਦੇ ਹੁਕਮ ਜਾਰੀ
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਿਤਰਣ ਪ੍ਰਣਾਲੀ ਲਈ 1.9 ਬਿਲੀਅਨ ਡਾਲਰ ਖਰਚੇ ਜਾ ਰਹੇ ਹਨ। ਇਸ ਤੋਂ ਇਲਾਵਾ 4.4 ਬਿਲੀਅਨ ਡਾਲਰ ੳਕਤ ਦਵਾਈ ਦੀ ਖਰੀਦਕਾਰੀ, ਮੈਡੀਕਲ ਮਦਦ ਅਤੇ ਸਾਡੇ ਦੂਸਰੇ ਅੰਤਰ-ਰਾਸ਼ਟਰੀ ਪੱਧਰ ਦੇ ਖਰੀਦਕਾਰਾਂ/ਹਿੱਸੇਦਾਰਾਂ ਆਦਿ ਲਈ ਵੀ ਰੱਖੇ ਗਏ ਹਨ। ਇਸ ਦੇ ਬਜਟ ਦਾ ਕੁੱਲ 6.3 ਬਿਲੀਅਨ ਡਾਲਰ ਤੱਕ ਦਾ ਅਨੁਮਾਨ ਨਿਸ਼ਚਿਤ ਕੀਤਾ ਗਿਆ ਹੈ। ਵੱਖ-ਵੱਖ ਰਾਜਾਂ ਅਤੇ ਪ੍ਰਦੇਸ਼ਾਂ ਦੇ ਹਿੱਸੇਦਾਰਾਂ ਤੋਂ ਇਲਾਵਾ ਰਾਇਲ ਆਸਟ੍ਰੇਲੀਆਈ ਕਾਲਜ ਆਫ ਜਨਰਲ ਪ੍ਰੈਕਟੀਸ਼ਨਰਜ਼, ਲਿਨਫੋਕਸ ਵਰਗੀਆਂ ਹੋਰ ਵਿਤਰਣ ਕੰਪਨੀਆਂ ਅਤੇ ਦੇਸ਼ ਦੀਆਂ ਫਾਰਮੇਸੀਆਂ ਨੂੰ ਵੀ ਇਸ ਦੇ ਵਿਤਰਣ ਵਿਚ ਨਾਲ ਮਿਲਾਇਆ ਜਾ ਰਿਹਾ ਹੈ।
ਨੋਟ- ਆਸਟ੍ਰੇਲੀਆ 'ਚ ਕੋਰੋਨਾ ਟੀਕਾਕਰਨ ਅਕਤੂਬਰ ਤੱਕ ਮੁਕੰਮਲ ਹੋਵੇਗਾ ਮੁਕੰਮਲ, ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।
ਨੌਰਦਰਨ ਟੈਰਿਟਰੀ 'ਚ ਆਏ 2000 ਯਾਤਰੀਆਂ ਨੂੰ ਕੋਰੋਨਾ ਟੈਸਟ ਕਰਾਉਣ ਦੇ ਹੁਕਮ ਜਾਰੀ
NEXT STORY