ਸਿਡਨੀ (ਸਨੀ ਚਾਂਦਪੁਰੀ): ਕੁਦਰਤ ਦੇ ਨਿਯਮ ਅਤੇ ਉਸ ਦੀ ਅਨੋਖੀ ਬਣਤਰ ਨੂੰ ਕੋਈ ਵੀ ਸਮਝ ਨਹੀਂ ਸਕਿਆ ਹੈ। ਜਿੱਥੇ ਮਈ ਜੂਨ ਦੇ ਮਹੀਨਿਆਂ ਨੂੰ ਭਾਰਤ ਦੇ ਬੇਹੱਦ ਗਰਮ ਮਹੀਨਿਆਂ ਵਜੋਂ ਜਾਣਿਆ ਜਾਂਦਾ ਹੈ ਉੱਥੇ ਹੀ ਇਹਨਾਂ ਮਹੀਨਿਆਂ ਵਿੱਚ ਆਸਟ੍ਰੇਲੀਆ ਵਿੱਚ ਠੰਡ ਵੱਧਣ ਲੱਗ ਜਾਂਦੀ ਹੈ। ਆਸਟ੍ਰੇਲੀਆ ਵਿੱਚ ਠੰਡ ਨੇ ਆਪਣੀ ਦਸਤਕ ਦੇ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੀ ਡਿੱਗ ਸਕਦਾ ਹੈ।
ਸਿਡਨੀ ਦੇ ਪਹਾੜੀ ਖੇਤਰ ਸਨੋਅ ਮਾਊਂਟੇਨ ਉੱਤੇ 10 ਸੈਂਟੀਮੀਟਰ ਬਰਫ਼ ਪਈ ਹੈ ਅਤੇ ਇਸ ਦੇ ਵਧਣ ਦੇ ਵੀ ਆਸਾਰ ਹਨ। ਸਨੋਅ ਮਾਊਂਟੇਨ ਬਰਫ਼ ਦੀ ਚਾਦਰ ਨਾਲ ਢੱਕਦਾ ਨਜ਼ਰ ਆ ਰਿਹਾ ਹੈ ।ਬਰਫ਼ਬਾਰੀ ਦੇ ਮੀਂਹ ਦੇ ਕੱਲ੍ਹ ਵੀ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਅਤੇ ਤਾਪਮਾਨ ਸਵੇਰੇ ਸਵੇਰੇ -7 ਡਿਗਰੀ ਦੇ ਘੱਟ ਕੇ ਰਹਿ ਸਕਦਾ ਹੈ।
ਨੋਟ- ਆਸਟ੍ਰੇਲੀਆ 'ਚ ਠੰਡ ਨੇ ਵਧਣ ਦੇ ਦਿੱਤੇ ਸੰਕੇਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਤਨਯਾਹੂ ਨੇ ਬਾਈਡੇਨ ਨਾਲ ਕੀਤੀ ਫੌਜੀ ਮੁਹਿੰਮ 'ਤੇ ਚਰਚਾ
NEXT STORY