ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਨੂੰ ਮਦਦ ਦੇ ਤੌਰ 'ਤੇ ਵੀਰਵਾਰ ਨੂੰ 1000 ਵੈਂਟੀਲੇਟਰ, ਮੈਡੀਕਲ ਉਪਕਰਨ ਦੇ ਨਾਲ 4.1 ਕਰੋੜ ਡਾਲਰ ਮੁੱਲ ਦੀ ਮੈਡੀਕਲ ਸਹਾਇਤਾ ਸਮੱਗਰੀ ਦੇਣ ਦੀ ਘੋਸ਼ਣਾ ਕੀਤੀ। ਇਹ ਦਾਨ ਰਾਸ਼ਟਰਮੰਡਲ ਮੈਡੀਕਲ ਭੰਡਾਰ ਨੂੰ ਦਿੱਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਡਾਕਟਰ 5000 ਵੈਂਟੀਲੇਟਰ ਭਾਰਤ ਭੇਜਣ ਲਈ ਕੈਨੇਡਾ ਨਾਲ ਕਰ ਰਿਹੈ ਗੱਲਬਾਤ
ਇਕ ਅਧਿਕਾਰਤ ਬਿਆਨ ਮੁਤਾਬਕ, ਅਸੀਂ ਲੋਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਨੂੰ ਪੀੜਤਾਂ ਦੇ ਇਲਾਜ ਵਿਚ ਮਦਦ ਲਈ ਸਹਾਇਤਾ ਸਮੱਗਰੀ ਭੇਜਣ ਲਈ ਵਿਦੇਸ਼ ਅਤੇ ਵਪਾਰ ਮਾਮਲਿਆਂ ਦੇ ਵਿਭਾਗ (ਡੀ.ਐੱਫ.ਏ.ਟੀ.) ਦੇ ਨਾਲ ਕੰਮ ਕਰ ਰਹੇ ਹਾਂ। ਬਿਆਨ ਮੁਤਾਬਕ,''ਸਿਹਤ ਵਿਭਾਗ ਕੋਲ ਵਰਤਮਾਨ ਵਿਚ 1000 ਆਈ.ਸੀ.ਯੂ. ਵੈਂਟੀਲੇਟਰ ਹਨ ਅਤੇ ਮਨੁੱਖਤਾ ਦੇ ਉਦੇਸ਼ ਨਾਲ ਇਹਨਾਂ ਨੂੰ ਭਾਰਤ ਨੂੰ ਦਾਨ ਕੀਤਾ ਜਾਵੇਗਾ। ਰਾਜ ਕਨੈਕਟਰਜ਼ ਅਤੇ ਹਿਊਮਿਡਿਫਾਇਰ ਜਿਹੇ ਹੋਰ ਉਪਕਰਨ ਭੇਜਣ ਦੀ ਵੀ ਤਿਆਰੀ ਕਰ ਰਿਹਾ ਹੈ। ਇਹਨਾਂ ਸਾਰਿਆਂ ਦੀ ਕੁੱਲ ਕੀਮਤ 4.1ਕਰੋੜ ਆਸਟ੍ਰੇਲੀਆਈ ਡਾਲਰ ਹੈ।''
ਪੜ੍ਹੋ ਇਹ ਅਹਿਮ ਖਬਰ- ਮਹਿਲਾ ਦੀ 10 ਵਾਰ ਕੋਰੋਨਾ ਰਿਪੋਰਟ ਆਈ ਨੈਗੇਟਿਵ, ਫਿਰ ਵੀ ਕੋਵਿਡ-19 ਨਾਲ ਹੋਈ ਮੌਤ
ਸਹਾਇਤਾ ਪੈਕੇਜ ਦੀ ਘੋਸ਼ਣਾ ਕਰਦਿਆਂ ਰਾਜ ਦੇ ਕਾਰਜਕਾਰੀ ਪ੍ਰੀਮੀਅਰ ਜੇਮਸ ਮਰਲਿਨੋ ਨੇ ਕਿਹਾ,''ਭਾਰਤ ਵਿਚ ਹਾਲਾਤ ਠੀਕ ਨਹੀਂ ਹਨ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮਹਾਮਾਰੀ ਖ਼ਿਲਾਫ਼ ਜੰਗ ਹਾਲੇ ਖ਼ਤਮ ਨਹੀਂ ਹੋਈ ਹੈ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਿੱਥੇ ਮਦਦ ਕਰ ਸਕਦੇ ਹਾਂ ਉੱਥੇ ਕਰੀਏ ਅਤੇ ਅਸੀਂ ਅਜਿਹਾ ਕਰ ਵੀ ਰਹੇ ਹਾਂ।'' ਬਹੁਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਰੋਸ ਸਪੇਂਸ ਨੇ ਕਿਹਾ ਕਿ ਸਾਡੀ ਹਮਦਰਦੀ ਇਸ ਤ੍ਰਾਸਦੀ ਦੇ ਸ਼ਿਕਾਰ ਲੋਕਾਂ ਦੇ ਨਾਲ ਹੈ। ਸਾਨੂੰ ਆਸ ਹੈ ਕਿ ਭਾਰਤ ਜਿਹੜੀ ਚੁਣੌਤੀ ਵਿਚੋਂ ਫਿਲਹਾਲ ਲੰਘ ਰਿਹਾ ਹੈ ਇਸ ਪੈਕੇਜ ਨਾਲ ਉਸ ਨੂੰ ਥੋੜ੍ਹੀ ਰਾਹਤ ਮਿਲੇਗੀ।
ਨੇਪਾਲ 'ਚ ਕੋਰੋਨਾ ਦੇ ਰੋਜ਼ਾਨਾ 7000 ਮਰੀਜ਼ ਪਰ ਪਰਬਤਾਰੋਹਨ 'ਤੇ ਰੋਕ ਨਹੀਂ
NEXT STORY