ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਇਕ ਸ਼ਖਸ 'ਤੇ ਬ੍ਰਿਸਬੇਨ ਹਵਾਈ ਅੱਡੇ ਦੇ ਕਰਮਚਾਰੀਆਂ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਲਗਾਏ ਗਏ। ਸ਼ਖਸ ਨੇ ਕਰਮਚਾਰੀਆਂ ਨੂੰ ਮੈਲਬੌਰਨ ਦੀ ਇਕ ਉਡਾਣ ਵਿਚ ਬੰਬ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਸੀ। ਫਿਲਹਾਲ ਸ਼ਖਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। 27 ਸਾਲਾ ਬ੍ਰਿਕਲੇਅਰ ਕੋਡੀ ਡੌਡਸਨ ਨੂੰ ਬੀਤੀ ਰਾਤ ਫੈਡਰਲ ਪੁਲਸ ਨੇ ਗ੍ਰਿਫਤਾਰ ਕੀਤਾ ਸੀ।

ਉਸ 'ਤੇ ਡਿਵੀਜ਼ਨ 3 ਜਹਾਜ਼ ਦੀ ਸੁਰੱਖਿਆ ਨੂੰ ਨਸ਼ਟ ਕਰਨ, ਨੁਕਸਾਨ ਪਹੁੰਚਾਉਣ ਜਾਂ ਖਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਗਿਆ ਸੀ। ਡੌਡਸਨ 'ਤੇ ਬ੍ਰਿਸਬੇਨ ਦੇ ਘਰੇਲੂ ਟਰਮੀਨਲ ਵਿਚ ਯਾਤਰੀਆਂ ਨੂੰ ਇਹ ਦੱਸਣ ਦਾ ਦੋਸ਼ ਹੈ ਕਿ ਮੈਲਬੌਰਨ ਲਈ ਜੈੱਟਸਟਾਰ ਫਲਾਈਟ ਜੇ.ਕਿਊ.577 'ਤੇ ਇਕ ਬੰਬ ਸੀ। ਉਸ 'ਤੇ ਇਹ ਦੋਸ਼ ਵੀ ਲਗਾਇਆ ਗਿਆ ਕਿ ਉਸ ਨੇ ਚੈੱਕ-ਇਨ ਕਾਊਂਟਰਾਂ 'ਤੇ ਹਵਾਈ ਕੰਪਨੀ ਦੇ ਕਰਮਚਾਰੀਆਂ ਨਾਲ ਸੰਪਰਕ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਉਹੀ ਧਮਕੀ ਦਿੱਤੀ।

ਕੋਰਟ ਦੇ ਬਾਹਰ ਡੌਡਸਨ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਸ ਨੂੰ ਜਹਾਜ਼ 'ਤੇ ਬੰਬ ਹੋਣ ਦੀ ਜਾਣਕਾਰੀ ਮਿਲੀ ਸੀ ਪਰ ਉਸ ਨੇ ਜਾਣਕਾਰੀ ਦੇਣ ਵਾਲੇ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਉਸ ਨੂੰ ਇਸ ਸ਼ਰਤ ਦੇ ਜਮਾਨਤ ਦਿੱਤੀ ਗਈ ਕਿ ਉਹ ਕੂਲਮ ਵਿਚ ਆਪਣੀ ਦਾਦੀ ਨਾਲ ਰਹੇਗਾ ਅਤੇ ਕਿਸੇ ਵੀ ਹਵਾਈ ਅੱਡੇ ਦੇ 500 ਮੀਟਰ ਦੇ ਦਾਇਰੇ ਵਿਚ ਦਾਖਲ ਨਹੀਂ ਹੋਵੇਗਾ। ਆਸਟ੍ਰੇਲੀਆਈ ਫੈਡਰਲ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਨਾ ਹੀ ਕੌਮੀ ਸੁਰੱਖਿਆ ਸਬੰਧੀ ਕੋਈ ਖਤਰਾ ਹੈ ਅਤੇ ਨਾ ਹੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੋਈ ਖਤਰਾ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ ਬ੍ਰਿਸੇਬਨ ਮੈਜਿਸਟ੍ਰੈਟ ਕੋਰਟ ਵਿਚ 3 ਨਵੰਬਰ ਨੂੰ ਹੋਵੇਗੀ।
ਟਰੰਪ ਨੇ ਟਵਿੱਟਰ 'ਤੇ ਲਗਾਇਆ ਆਪਣੇ ਫਾਲੋਅਰਜ਼ ਘੱਟ ਕਰਨ ਦਾ ਦੋਸ਼
NEXT STORY