ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਬੀਤੇ ਮਹੀਨੇ ਤਿੰਨ ਅੱਖਾਂ ਵਾਲਾ ਸੱਪ ਪਾਇਆ ਗਿਆ ਸੀ। ਜੰਗਲੀ ਅਧਿਕਾਰੀਆਂ ਨੇ ਪਿਛਲੇ ਹਫਤੇ ਇਸ ਅਨੋਖੇ ਸੱਪ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਸੀ। ਜੰਗਲੀ ਵਿਭਾਗ ਨੂੰ ਇਹ ਸੱਪ ਮਾਰਚ ਮਹੀਨੇ ਉੱਤਰੀ ਖੇਤਰ ਦੇ ਹਮਟੀ ਡੂ ਕਸਬੇ ਨੇੜੇ ਹਾਈਵੇਅ 'ਤੇ ਮਿਲਿਆ ਸੀ। ਵਿਭਾਗ ਨੇ ਇਸ ਸੱਪ ਨੂੰ ਮੋਂਟੀ ਦਾ ਨਾਮ ਦਿੱਤਾ, ਜਿਸ ਦੀ ਕੁਝ ਹਫਤੇ ਪਹਿਲਾਂ ਹੀ ਮੌਤ ਹੋ ਗਈ। ਮਾਹਰਾਂ ਦਾ ਮੰਨਣਾ ਹੈ ਕਿ ਸੱਪ ਦੇ ਮੱਥੇ 'ਤੇ ਇਹ ਤੀਜੀ ਅੱਖ ਇਕ ਕੁਦਰਤੀ ਤਬਦੀਲੀ ਦਾ ਨਤੀਜਾ ਹੈ।
ਜੰਗਲੀ ਅਧਿਕਾਰੀਆਂ ਮੁਤਾਬਕ ਇਸ ਸੱਪ ਦੀ ਲੰਬਾਈ 15 ਇੰਚ ਸੀ। ਆਪਣੇ ਵਿਕਾਰ ਕਾਰਨ ਉਸ ਨੂੰ ਭੋਜਨ ਕਰਨ ਵਿਚ ਮੁਸ਼ਕਲ ਹੋ ਰਹੀ ਸੀ ਜਿਸ ਕਾਰਨ ਉਹ ਜ਼ਿਆਦਾ ਦਿਨਾਂ ਤੱਕ ਜਿਉਂਦਾ ਨਾ ਰਹਿ ਸਕਿਆ। ਸੱਪ ਦੀ ਐਕਸ-ਰੇਅ ਰਿਪੋਰਟ ਮੁਤਾਬਕ ਉਸ ਦੇ ਦੋ ਸਿਰ ਨਹੀਂ ਸਨ ਸਗੋਂ ਉਸ ਦੀ ਖੋਪੜੀ ਵਿਚ ਤੀਜੀ ਅੱਖ ਦਾ ਇਕ ਵੱਖਰਾ ਹਿੱਸਾ ਸੀ। ਇਹ ਹਿੱਸਾ ਦੋਹਾਂ ਅੱਖਾਂ ਨਾਲ ਜੁੜਿਆ ਹੋਇਆ ਸੀ। ਸੱਪ ਤਿੱਨੇ ਅੱਖਾਂ ਨਾਲ ਦੇਖਣ ਵਿਚ ਸਮਰੱਥ ਸੀ।
ਕੁਈਨਜ਼ਲੈਂਡ ਯੂਨੀਵਰਸਿਟੀ ਦੇ ਪ੍ਰੋਫੈਸਰ ਫ੍ਰਾਈ ਮੁਤਾਬਕ ਇਸ ਤਰ੍ਹਾਂ ਦੀ ਕੁਦਰਤੀ ਤਬਦੀਲੀ ਵਿਕਾਸ ਦੀ ਇਕ ਸਧਾਰਨ ਪ੍ਰਕਿਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਤਿੰਨ ਅੱਖਾਂ ਵਾਲਾ ਸੱਪ ਨਹੀਂ ਦੇਖੇ ਸਨ। ਭਾਵੇਂਕਿ ਦੋ ਸਿਰ ਵਾਲਾ ਕੋਬਰਾ ਲੈਬੋਰਟਰੀ ਵਿਚ ਮੌਜੂਦ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਯੂਨੀਵਰਸਿਟੀ ਬਣਾਉਣ ਲਈ ਪਾਕਿ ਨੇ ਦਿੱਤੀ 70 ਏਕੜ ਜ਼ਮੀਨ
NEXT STORY