ਇੰਟਰਨੈਸ਼ਨਲ ਡੈਸਕ : ਆਸਟਰੇਲੀਆ ਦੇ ਵਿਕਟੋਰੀਆ ਸੂਬੇ ’ਚੋਂ ਕੋਰੋਨਾ ਦੇ ਨਵੇਂ ਵੇਰੀਐੈਂਟ ਦੇ 13 ਮਾਮਲੇ ਮਿਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ। ਇਸ ਤੋਂ ਬਾਅਦ ਸੂਬੇ ’ਚ ਪੂਰੀ ਤਰ੍ਹਾਂ ਤਾਲਾਬੰਦੀ ਲਾਉਣ ਦਾ ਫੈਸਲਾ ਕੀਤਾ ਗਿਆ। ਇਕ ਸਾਲ ਦੌਰਾਨ ਇਥੇ ਚੌਥੀ ਵਾਰ ਤਾਲਾਬੰਦੀ ਲੱਗੀ ਹੈ ।
ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਅਫਗਾਨਿਸਤਾਨ ’ਚ ਸਕੂਲ ਕੀਤੇ ਬੰਦ
ਇਸ ਦੇ ਨਾਲ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਉਹ ਵਿਰੋਧ ਕਰਨ ਲਈ ਸੜਕਾਂ ’ਤੇ ਉਤਰ ਆਏ। ਉਨ੍ਹਾਂ ਦੀ ਮੰਗ ਕਿ ਸਭ ਕੁਝ ਫਿਰ ਤੋਂ ਖੋਲ੍ਹ ਦਿੱਤਾ ਜਾਵੇ। ਭੀੜ ਨੇ ਹਫਤੇ ਦੇ ਅੰਤ ’ਚ ਫਿਰ ਤੋਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।ਤਾਲਾਬੰਦੀ ’ਚ ਲੋਕਾਂ ਨੂੰ ਸਿਰਫ ਮੈਡੀਕਲ ਸਹੂਲਤਾਂ ਤੇ ਜ਼ਰੂਰੀ ਖਰੀਦਦਾਰੀ ਦੇ ਲਈ ਹੀ ਘਰੋਂ ਨਿਕਲਣ ਦੀ ਇਜਾਜ਼ਤ ਹੈ।
ਵੀਅਤਨਾਮ : ਨਵੇਂ ਸਟ੍ਰੇਨ ਕਾਰਨ ਕੋਰੋਨਾ ਦੇ ਮਾਮਲਿਆਂ ’ਚ ਹੋਇਆ ਭਾਰੀ ਵਾਧਾ
NEXT STORY