ਇੰਟਰਨੈਸ਼ਨਲ ਡੈਸਕ : ਵੀਅਤਨਾਮ ’ਚ ਕੋਰੋਨਾ ਦੀ ਲਾਗ (ਮਹਾਮਾਰੀ) ਦੇ ਭਾਰਤ ਅਤੇ ਬ੍ਰਿਟੇਨ ’ਚ ਪਾਏ ਜਾਣ ਵਾਲੇ ਸਟ੍ਰੇਨ ਦੇ ਸਾਂਝੇ ਰੂਪ ਦਾ ਪਤਾ ਲੱਗਿਆ ਹੈ। ਸਿਹਤ ਮੰਤਰੀ ਗੁਯੇਨ ਥਾਨ ਲੋਂਗ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਇਹ ਮੰਨਿਆ ਜਾਂਦਾ ਹੈ ਕਿ ਇਹ ਬ੍ਰਿਟੇਨ ਤੇ ਭਾਰਤ ’ਚ ਪਾਏ ਗਏ ਕੋਰੋਨਾ ਦੇ ਸਟ੍ਰੇਨ ਦੀ ਤੁਲਨਾ ’ਚ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਹੋ ਸਕਦਾ ਹੈ।
ਸ਼੍ਰੀ ਲੋਂਗ ਦੇ ਅਨੁਸਾਰ ਵੀਅਤਨਾਮ ’ਚ ਪਾਇਆ ਸਟ੍ਰੇਨ ਭਾਰਤ ਦੇ ਸਟ੍ਰੇਨ ਦੇ ਮਿਊਟੇਸ਼ਨ ਨਾਲ ਬ੍ਰਿਟੇਨ ’ਚ ਪਾਏ ਗਏ ਸਟ੍ਰੇਨ ਦਾ ਰੂਪ ਹੈ, ਜੋ ਬਰਤਾਨੀਆ ’ਚ ਪਾਏ ਜਾਣ ਵਾਲੇ ਸਟ੍ਰੇਨ ਦੇ ਸਮਾਨ ਹੈ। ਨਿਊ ਆਊਟਲੈੱਟ ਨੇ ਸ਼੍ਰੀ ਲੋਂਗ ਦੇ ਹਵਾਲੇ ਨਾਲ ਕਿਹਾ, ‘‘ਸਿਹਤ ਮੰਤਰਾਲਾ ਗਲੋਬਲ ਜੀਨੋਮ ਨਕਸ਼ੇ ਉੱਤੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਐਲਾਨ ਕਰੇਗਾ।” ਮੰਤਰੀ ਦੇ ਅਨੁਸਾਰ ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੇ ਵਧਣ ਦੇ ਪਿੱਛੇ ਨਵੇਂ ਸਟ੍ਰੇਨ ਦਾ ਹੋਣਾ ਹੈ।
ਵੀਅਤਨਾਮ 'ਚ ਮਿਲੇ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਵਧਾਈ ਲੋਕਾਂ ਦੀ ਚਿੰਤਾ
NEXT STORY