ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸ਼ੁੱਕਰਰਵਾਰ ਨੂੰ ਪੁਸ਼ਟੀ ਕੀਤੀ ਕਿ ਇੱਕ ਅੰਤਰਰਾਸ਼ਟਰੀ ਏਅਰਲਾਈਨ ਚਾਲਕ ਦਲ ਦੇ ਮੈਂਬਰ ਜੋ ਇਸ ਮਹੀਨੇ ਦੇ ਸ਼ੁਰੂ ਵਿਚ ਦੱਖਣੀ ਅਮਰੀਕਾ ਤੋਂ ਸਿਡਨੀ ਪਹੁੰਚੇ ਸਨ, ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਜੁਰਮਾਨਾ ਲਗਾਇਆ ਗਿਆ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ, 13 ਮੈਂਬਰੀ ਚਾਲਕ ਦਲ ਦੇ ਹਰ ਮੈਂਬਰ ਨੂੰ 1,000 ਆਸਟ੍ਰੇਲੀਅਨ ਡਾਲਰ (760 ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਇਕਾਂਤਵਾਸ ਮੰਤਰਾਲੇ ਦੇ ਦਿਸ਼ਾ ਨਿਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਲਗਾਇਆ ਗਿਆ ਹੈ।
ਭਾਵੇਂਕਿ ਚਾਲਕ ਦਾਲ ਦੇ ਮੈਂਬਰਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੈ ਪਰ ਹਵਾਈ ਜਹਾਜ਼ ਵਿਚ ਚੜ੍ਹਨ ਵਾਲੇ ਲੋਕਾਂ ਤੋਂ ਅਲਗ ਰਹਿਣਾ ਜ਼ਰੂਰੀ ਹੈ।ਨਿਊ ਸਾਊਥ ਵੇਲਜ਼ ਰਾਜ ਦੀ ਪੁਲਸ ਦੇ ਮੁਤਾਬਕ, ਠੀਕ ਚਾਲਕ ਦਲ ਦੇ ਮੈਂਬਰਾਂ ਨੇ ਹੋਟਲ ਛੱਡ ਦਿੱਤਾ ਜਿੱਥੇ ਉਹਨਾਂ ਨੇ ਅਸਥਾਈ ਤੌਰ 'ਤੇ ਇਕਾਂਤਵਾਸ ਵਿਚ ਰਹਿਣਾ ਸੀ ਅਤੇ ਨੇੜਲੇ ਅਦਾਰਿਆਂ ਦਾ ਦੌਰਾ ਕੀਤਾ ਸੀ।ਜ਼ਿਕਰਯੋਗ ਹੈ ਕਿ ਸ਼ੁਕੱਰਵਾਰ ਸਵੇਰੇ ਉੱਤਰੀ ਸਿਡਨੀ ਵਿਚ ਕੋਵਿਡ-19 ਦੇ 28 ਪਾਜ਼ੇਟਿਵ ਕੇਸ ਪਾਏ ਗਏ। ਇਸ ਖ਼ਬਰ ਤੋਂ ਬਾਅਦ ਹੀ ਸਰਕਾਰ ਨੇ ਜੁਰਮਾਨਾ ਲਗਾਉਣ ਵਾਲਾ ਫ਼ੈਸਲਾ ਲਿਆ। ਚਾਲਕਾਂ ਦਲ ਦੇ ਮੈਂਬਰਾਂ ਜਿਨ੍ਹਾਂ 'ਤੇ ਜ਼ੁਰਮਾਨਾ ਲਗਾਇਆ ਗਿਆ ਹੈ ਦਾ ਵੀ ਟੈਸਟ ਕੀਤਾ ਗਿਆ ਪਰ ਉਨ੍ਹਾਂ ਦੀ ਰਿਪੋਰਟ ਨੈਗੈਟਿਵ ਆਈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦਾ ਖ਼ਬਰਾਂ ਲਈ ਭੁਗਤਾਨ ਕਰਨ ਵਾਲਾ ਕਾਨੂੰਨ ਨਾਮੰਨਣਯੋਗ : ਗੂਗਲ
ਐਨ.ਐਸ.ਡਬਲਊ. ਦੇ ਪ੍ਰੀਮੀਅਰ ਗਲੇਡੀਅਜ਼ ਬੇਰੇਜੀਕਲੀਆਨ ਨੇ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਜਹਾਜਾਂ ਲਈ ਇਕਾਂਤਵਾਸ ਦੇ ਉਪਾਅ ਹੁਣ ਬਦਲੇ ਜਾਣਗੇ। ਜਿਨ੍ਹਾਂ ਵਿਚ ਉਹਨਾਂ ਦੇ ਰਹਿਣ ਵਾਲੇ ਹੋਟਲਾਂ ਦੀ ਗਿਣਤੀ 25 ਤੋਂ ਘਟਾ ਕੇ 2 ਕਰ ਦਿੱਤੀ ਜਾਵੇਗੀ।ਉਹਨਾਂ ਨੇ ਕਿਹਾ,"ਸਿਸਟਮ ਖੁਦ ਚੁਣੌਤੀ ਨਹੀਂ ਹੈ ਪਰ ਉਨ੍ਹਾਂ ਦੀ ਲੋਕਾਂ ਵਲੋਂ ਪਾਲਣਾ ਨਹੀਂ ਕੀਤੀ ਜਾ ਰਹੀ।"ਦੱਸ ਦਈਏ ਕਿ ਐਨ.ਐਸ.ਡਬਲਊ ਵਿਚ ਹੁਣ ਤੱਕ ਕੋਰੋਨਾ ਦੇ ਕੁੱਲ 4,666 ਕੇਸ ਆਏ ਹਨ ਅਤੇ 53 ਮੌਤਾਂ ਹੋ ਚੁਕੀਆਂ ਹਨ। ਉੱਧਰ ਆਸਟ੍ਰੇਲੀਆ ਭਰ ਵਿਚ ਹਾਲੇ ਤੱਕ ਕੋਰੋਨਾ ਦੇ ਕੁੱਲ 28,072 ਕੇਸ ਆਏ ਹਨ ਅਤੇ ਜਦਕਿ 908 ਮੌਤਾਂ ਦੀ ਪੁਸ਼ਟੀ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਐੱਚ-1ਬੀ ਵੀਜ਼ਾ ਧਾਰਕਾਂ ਨੂੰ ਜਲਦ ਮਿਲ ਸਕਦੀ ਹੈ ਖੁਸ਼ਖ਼ਬਰੀ, ਬਦਲ ਸਕਦੀ ਹੈ ਇਹ ਨੀਤੀ
ਓਂਟਾਰੀਓ 'ਚ ਕੋਰੋਨਾ ਦੇ 2400 ਤੋਂ ਵੱਧ ਮਾਮਲੇ ਹੋਏ ਦਰਜ, ਟੋਰਾਂਟੋ ਬਣਿਆ ਗੜ੍ਹ
NEXT STORY