ਮੈਲਬੋਰਨ-ਆਸਟ੍ਰੇਲੀਆ ਸਰਕਾਰ ਨੇ ਕੋਵਿਡ-19 ਦਾ ਜਲਦ ਪਤਾ ਲਗਾਉਣ ਅਤੇ ਉਸ ਦੇ ਲੰਬੇ ਸਮੇਂ ਤੱਕ ਦੇ ਪ੍ਰਭਾਵਾਂ ਦੇ ਬਾਰੇ 'ਚ ਭਾਰਤੀ ਖੋਜਕਰਤਾਵਾਂ ਨਾਲ ਸੰਯੁਕਤ ਅਧਿਐਨ ਕਰਨ ਲਈ 40 ਲੱਖ ਆਸਟ੍ਰੇਲੀਆਈ ਡਾਲਰ ਨਿਵੇਸ਼ ਕੀਤਾ ਹੈ। ਆਸਟ੍ਰੇਲੀਆ-ਭਾਰਤ ਰਣਨੀਤਿਕ ਖੋਜ ਫੰਡ (ਏ.ਆਈ.ਐੱਸ.ਆਰ.ਐੱਫ.) ਛੇ ਨਵੇਂ ਪ੍ਰੋਜੈਕਟਾਂ ਦਾ ਵਿੱਤ ਪੋਸ਼ਣ ਕਰ ਰਿਹਾ ਹੈ ਅਤੇ ਇਹ ਪ੍ਰੋਜੈਕਟ ਖੇਤੀਬਾੜੀ ਤਕਨਾਲੋਜੀ ਤੋਂ ਲੈ ਕੇ ਕੋਰੋਨਾ ਵਾਇਰਸ ਜਾਂਚ ਤੱਕ ਹੈ।
ਇਹ ਵੀ ਪੜ੍ਹੋ -ਟਰੰਪ ਦੀ ਜ਼ਿੱਦ ਤੋਂ ਮੇਲਾਨੀਆ ਵੀ ਪ੍ਰੇਸ਼ਾਨ, ਵ੍ਹਾਈਟ ਹਾਊਸ ਛੱਡ ਕੇ ਜਾਣਾ ਚਾਹੁੰਦੀ ਹੈ ਘਰ
ਖੇਤੀਬਾੜੀ ਪ੍ਰੋਜੈਕਟ ਜਲਵਾਯੂ ਪਰੀਵਰਤਨ ਨਾਲ ਜੁੜੀਆਂ ਮੁਸੀਬਤਾਂ 'ਚ ਕਿਸਾਨਾਂ ਨੂੰ ਬਚਾਉਣ ਲਈ ਜ਼ੋਖਿਮ ਪ੍ਰਬੰਧ ਪ੍ਰਣਾਲੀਆਂ ਵਿਕਸਿਤ ਕਰਨ 'ਤੇ ਕੇਂਦਰਿਤ ਹੈ। ਕੋਵਿਡ-19 ਦਾ ਤੁਰੰਤ ਰੂਪ ਨਾਲ ਪਤਾ ਲਗਾਉਣ ਲਈ ਨਵੀਂ ਤਕਨਾਲੋਜੀ ਤੋਂ ਇਲਾਵਾ ਖੋਜਕਰਤਾ ਸਿਹਤਮੰਦ ਹੋ ਚੁੱਕੇ ਮਰੀਜ਼ਾਂ ਦੇ ਦਿਲ ਅਤੇ ਫੇਫੜਿਆਂ 'ਤੇ ਲੰਬੇ ਸਮੇਂ ਤੱਕ ਪ੍ਰਭਾਵਾਂ 'ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਨ। ਆਸਟ੍ਰੇਲੀਆ ਦੀ ਉਦਯੋਗ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਕਰੇਨ ਐਂਡਰਜ਼ ਨੇ ਕਿਹਾ ਕਿ ਉਹ ਖੁਸ਼ ਹਨ ਕਿ ਕੋਵਿਡ-19 ਮਹਾਮਾਰੀ ਦੁਆਰਾ ਇਸ ਸਾਲ ਕਾਫੀ ਦੇਰੀ ਤੋਂ ਬਾਅਦ ਵੀ ਹੁਣ ਇਨ੍ਹਾਂ ਅਹਿਮ ਖੇਤਰਾਂ 'ਚ ਕੰਮ ਜਾਰੀ ਰਹਿ ਸਕਣਗੇ।
ਇਹ ਵੀ ਪੜ੍ਹੋ -Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਦੁਨੀਆ ਭਰ 'ਚ ਭੜਕੀ ਕਿਸਾਨ ਅੰਦੋਲਨ ਦੀ ਚਿੰਗਾਰੀ, ਅਮਰੀਕਾ, ਆਸਟ੍ਰੇਲੀਆ 'ਚ ਰੋਸ ਰੈਲੀਆਂ
NEXT STORY