ਮੈਲਬੌਰਨ (ਏਜੰਸੀ): 2018 ਵਿਚ ਕੁਈਨਜ਼ਲੈਂਡ ਬੀਚ 'ਤੇ ਮ੍ਰਿਤਕ ਪਾਈ ਗਈ ਔਰਤ ਦੇ ਕਤਲ ਮਾਮਲੇ ਵਿਚ ਇਕ ਭਾਰਤੀ ਵਿਅਕਤੀ ਦੀ ਆਸਟ੍ਰੇਲੀਆਈ ਪੁਲਸ ਨੂੰ ਹਵਾਲਗੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਬੁੱਧਵਾਰ ਨੂੰ ਮੈਲਬੌਰਨ ਪਹੁੰਚਣ ਦੀ ਉਮੀਦ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਰਾਜਵਿੰਦਰ ਸਿੰਘ, ਜਿਸ ਨੂੰ ਜਾਸੂਸਾਂ ਨਾਲ ਦਿੱਲੀ ਤੋਂ ਮੈਲਬੌਰਨ ਲਿਜਾਇਆ ਜਾ ਰਿਹਾ ਹੈ, 'ਤੇ ਟੋਯਾ ਕੋਰਡਿੰਗਲੇ ਦੇ ਕਤਲ ਦਾ ਦੋਸ਼ ਹੈ। ਜਾਸੂਸਾਂ ਮੁਤਾਬਕ 24 ਸਾਲ ਦੀ ਕੋਰਡਿੰਗਲੇ 21 ਅਕਤੂਬਰ, 2018 ਨੂੰ ਆਪਣੇ ਕੁੱਤੇ ਨੂੰ ਸੈਰ ਕਰਾਉਣ ਲਈ ਕੇਰਨਜ਼ ਅਤੇ ਪੋਰਟ ਡਗਲਸ ਦੇ ਪ੍ਰਸਿੱਧ ਸੈਲਾਨੀ ਸਥਾਨਾਂ ਦੇ ਵਿਚਕਾਰ ਵੈਂਗੇਟੀ ਬੀਚ 'ਤੇ ਗਈ ਸੀ, ਪਰ ਕਦੇ ਘਰ ਨਹੀਂ ਆਈ।
ਉਸ ਦੀ ਲਾਸ਼ ਅਗਲੇ ਦਿਨ ਉਸਦੇ ਪਿਤਾ ਦੁਆਰਾ ਲੱਭੀ ਗਈ ਸੀ, ਜੋ ਰੇਤ ਦੇ ਟਿੱਬਿਆਂ ਵਿੱਚ ਅੱਧੀ ਦੱਬੀ ਹੋਈ ਸੀ।ਬੀਬੀਸੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ 38 ਸਾਲਾ ਦੋਸ਼ੀ ਨੂੰ ਕੁਈਨਜ਼ਲੈਂਡ ਜਾਣ ਤੋਂ ਪਹਿਲਾਂ ਵਿਕਟੋਰੀਆ ਰਾਜ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ, ਜਿੱਥੇ ਇਹ ਅਪਰਾਧ ਹੋਇਆ ਸੀ। ਹਿਰਾਸਤ ਵਿੱਚ ਭੇਜਣ ਤੋਂ ਪਹਿਲਾਂ ਸ਼ਾਇਦ ਇਸ ਹਫ਼ਤੇ ਦੇ ਅੰਤ ਵਿੱਚ ਫਿਰ ਉਸ ਨੂੰ ਬ੍ਰਿਸਬੇਨ ਵਿੱਚ ਇੱਕ ਮੈਜਿਸਟਰੇਟ ਦਾ ਸਾਹਮਣਾ ਕਰਨਾ ਪਵੇਗਾ। ਇੱਥੇ ਦੱਸ ਦਈਏ ਕਿ ਸਿੰਘ ਨੂੰ ਪਿਛਲੇ ਸਾਲ ਨਵੰਬਰ ਵਿੱਚ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕੁਈਨਜ਼ਲੈਂਡ ਸਰਕਾਰ ਨੇ ਜਾਣਕਾਰੀ ਦੇਣ ਲਈ 1 ਮਿਲੀਅਨ ਡਾਲਰ (672,000 ਡਾਲਰ) ਦਾ ਇਨਾਮ ਰੱਖਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਲੁਟੇਰਿਆਂ ਨੇ ਭਾਰਤੀ ਵਿਅਕਤੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਚੋਰੀ ਕੀਤੀ ਨਕਦੀ
ਮੂਲ ਰੂਪ ਵਿੱਚ ਪੰਜਾਬ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਸਿੰਘ ਕਤਲ ਦੇ ਸਮੇਂ ਇਨੀਸਫੈਲ ਵਿੱਚ ਰਹਿ ਰਿਹਾ ਸੀ ਜੋ ਕਿ ਵਾਰਦਾਤ ਵਾਲੀ ਥਾਂ ਤੋਂ ਦੋ ਘੰਟੇ ਦੀ ਦੂਰੀ 'ਤੇ ਹੈ। ਆਸਟ੍ਰੇਲੀਅਨ ਪੁਲਸ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਦੇਸ਼ ਛੱਡ ਕੇ ਭੱਜ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਤੋਂ ਬਾਅਦ ਪੰਜਾਬ ਵਿੱਚ ਰਹਿ ਰਿਹਾ ਸੀ। ਸਿੰਘ ਦੀ ਗ੍ਰਿਫਤਾਰੀ ਦੇ ਸਮੇਂ ਕੁਈਨਜ਼ਲੈਂਡ ਦੇ ਪੁਲਸ ਮੰਤਰੀ ਮਾਰਕ ਰਿਆਨ ਨੇ ਕਿਹਾ ਕਿ ਇਹ ਇੰਤਜ਼ਾਰ ਦਾ "ਲੰਬਾ ਸਮਾਂ ਰਿਹਾ ਹੈ" ਅਤੇ "ਟੋਯਾਹ ਲਈ ਨਿਆਂ ਪ੍ਰਦਾਨ ਕਰਨ ਦਾ ਅਗਲਾ ਪੜਾਅ" ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗ੍ਰੀਸ ਤੋਂ ਵੱਡੀ ਖ਼ਬਰ: 2 ਰੇਲਾਂ ਦੀ ਭਿਆਨਕ ਟੱਕਰ 'ਚ 26 ਲੋਕਾਂ ਦੀ ਮੌਤ, 85 ਹੋਰ ਜ਼ਖ਼ਮੀ
NEXT STORY