ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਇਕ ਟਰੱਕ ਦੇ ਟੱਕਰ ਮਾਰਨ ਨਾਲ ਚਾਰ ਪੁਲਸ ਕਰਮੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਕਥਿਤ ਰੂਪ ਨਾਲ ਸ਼ਾਮਲ ਭਾਰਤੀ ਮੂਲ ਦੇ 47 ਸਾਲਾ ਟਰੱਕ ਡਰਾਈਵਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ 33 ਵਾਧੂ ਚਾਰਜ ਲਗਾਏ ਹਨ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ 6 ਨਵੇਂ ਮਾਮਲੇ, ਪੀ.ਐੱਮ. ਨੇ ਕਹੀ ਇਹ ਗੱਲ
ਮੋਨਿੰਦਰ ਸਿੰਘ ਨਾਮ ਦੇ ਇਸ ਵਿਅਕਤੀ 'ਤੇ ਇਸ ਸਾਲ 22 ਅਪ੍ਰੈਲ ਨੂੰ ਮੈਲਬੌਰਨ ਵਿਚ ਇਕ ਹਾਈਵੇਅ 'ਤੇ ਚਾਰ ਪੁਲਸ ਅਧਿਕਾਰੀਆਂ ਦੀ ਹੱਤਿਆ ਦਾ ਦੋਸ਼ ਹੈ। ਚਾਰੇ ਅਧਿਕਾਰੀ ਕਿਊ ਉਪਨਗਰ ਵਿਚ ਈਸਟਰਨ ਫ੍ਰੀਵੇ ਦੀ ਐਮਰਜੈਂਸੀ ਲੇਨ ਵਿਚ ਖੜ੍ਹੇ ਸਨ। ਇਸ ਦੌਰਾਨ ਉਹ ਕਥਿਤ ਰੂਪ ਨਾਲ 147 ਕਿਲੋਮੀਟਰ ਦੀ ਗਤੀ ਨਾਲ ਆ ਰਹੀ ਪੋਰਸ਼ੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਮੋਨਿੰਦਰ ਨੇ ਟਰੱਕ ਨਾਲ ਉਹਨਾਂ ਨੂੰ ਟੱਕਰ ਮਾਰ ਦਿੱਤੀ। ਸਾਰੇ ਪੁਲਸ ਕਰਮੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਨਿਊਜ਼ੀਲੈਂਡ 'ਚ ਕੋਰੋਨਾ ਦੇ 6 ਨਵੇਂ ਮਾਮਲੇ, ਪੀ.ਐੱਮ. ਨੇ ਕਹੀ ਇਹ ਗੱਲ
NEXT STORY