ਸਿਡਨੀ (ਬਿਊਰੋ): ਪੱਛਮੀ ਆਸਟ੍ਰੇਲੀਆ ਵਿਚ ਇਕ ਸ਼ਾਰਕ ਹਮਲੇ ਤੋਂ ਬਚੇ ਇਕ ਨੌਜਵਾਨ ਸਰਫ਼ਰ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜੋ ਲੋੜ ਵੇਲੇ ਉਸ ਦੇ ਬਚਾਅ ਲਈ ਅੱਗੇ ਆਏ। ਚਾਰ ਮੀਟਰ ਲੰਬੀ ਚਿੱਟੀ ਸ਼ਾਰਕ ਦੁਆਰਾ ਹਮਲਾ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਫਿਲ ਮੁਮਰਟ ਮੁਸਕੁਰਾ ਰਹੇ ਸਨ। 28 ਸਾਲਾ ਵਿਅਕਤੀ ਨੂੰ ਇਕ ਹੋਰ ਸਰਫਰ ਦੁਆਰਾ ਬਚਾਇਆ ਗਿਆ, ਜਿਸ ਨੇ ਉਸ ਨੂੰ ਆਪਣੇ ਬੋਰਡ 'ਤੇ ਖਿੱਚ ਲਿਆ ਅਤੇ ਬੰਕਰ ਬੇਅ ਵਿਚ ਕਿਨਾਰੇ 'ਤੇ ਲਿਆਂਦਾ।
ਮੁਮਰਟ ਦੇ ਲੱਤਾਂ ਅਤੇ ਬਾਂਹ 'ਤੇ ਡੂੰਘੇ ਜ਼ਖ਼ਮ ਸਨ, ਜਿਨ੍ਹਾਂ ਦੀ ਸਿਲਾਈ ਕਰਨ ਲਈ ਉਸ ਨੂੰ ਐਮਰਜੈਂਸੀ ਸਰਜਰੀ ਦੀ ਲੋੜ ਸੀ।ਉਸ ਦੇ ਬੋਰਡ ਦੇ ਇੱਕ ਟੁਕੜੇ 'ਤੇ ਸ਼ਾਰਕ ਦੇ ਚੱਕ ਦੇ ਵੱਡੇ ਨਿਸ਼ਾਨ ਸਨ।
ਫਿਲ ਦੀ ਬਾਂਹ 'ਤੇ ਬਣਿਆ ਟੈਟੂ ਸ਼ਾਰਕ ਦੇ ਜਬਾੜੇ ਤੋਂ ਸਿਰਫ ਇਕ ਮਿਲੀਮੀਟਰ ਦੂਰ ਸੀ। ਉਸ ਦੀ ਪ੍ਰੇਮਿਕਾ ਨੇ ਦੋਸਤਾਂ ਅਤੇ ਪਰਿਵਾਰ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿਚ ਇਸ ਸਬੰਧੀ ਇੱਕ ਅਪਡੇਟ ਦਿੱਤੀ।ਉਸ ਨੇ ਲਿਖਿਆ,“ਫਿਲ ਦੀ ਸਰਜਰੀ ਅਸਲ ਵਿਚ ਚੰਗੀ ਤਰ੍ਹਾਂ ਹੋ ਗਈ ਹੈ ਅਤੇ ਉਹ ਹੁਣ ਠੀਕ ਹੋ ਰਿਹਾ ਹੈ। ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਜਿਹਨਾਂ ਨੇ ਲੋੜ ਸਮੇਂ ਮਦਦ ਕੀਤੀ।”
ਫੈਲੋ ਸਰਫਰ ਅਲੈਕਸ ਓਲੀਵਰ ਉਨ੍ਹਾਂ ਲੋਕਾਂ ਵਿਚੋਂ ਇਕ ਸੀ, ਜਿਨ੍ਹਾਂ ਨੇ ਮੁਮਰਟ ਨੂੰ ਬਚਾਉਣ ਵਿਚ ਆਪਣੀ ਜਾਨ ਜੋਖਮ ਵਿਚ ਪਾਈ। ਉਸਨੇ ਜ਼ਖਮੀ ਭੂ-ਵਿਗਿਆਨੀ ਨੂੰ ਆਪਣੇ ਬੋਰਡ ਤੇ ਖਿੱਚ ਲਿਆ।ਓਲੀਵਰ ਨੇ 9 ਨਿਊਜ਼ ਨੂੰ ਦੱਸਿਆ,“ਮੈਂ ਉਸ ਕੋਲ ਸਿੱਧਾ ਗਿਆ ਅਤੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।ਜਦੋਂ ਮੈਂ ਉੱਥੇ ਪਹੁੰਚਿਆ, ਉਸ ਨੇ ਆਪਣੇ ਬੋਰਡ ਦੀ ਨੋਕ ਫੜੀ ਹੋਈ ਸੀ।'' ਉਹ ਸਮੁੰਦਰੀ ਕੰਢੇ 'ਤੇ ਵਾਪਸ ਪਹੁੰਚੇ, ਜਿੱਥੇ ਬਚਾਅ ਹੈਲੀਕਾਪਟਰ ਦੇ ਪਹੁੰਚਣ ਤੱਕ ਸਮੁੰਦਰੀ ਕੰਢੇ 'ਤੇ ਮੌਜੂਦ ਯਾਤਰੀਆਂ ਨੇ ਖੂਨ ਵਗਣ ਤੋਂ ਰੋਕਣ ਵਿਚ ਮਦਦ ਕੀਤੀ। ਸਦਮੇ ਦੇ ਬਾਵਜੂਦ ਮੁਮਰਟ ਮੁਸ਼ਕਲ ਸਥਿਤੀ ਵਿਚ ਪੂਰੀ ਤਰ੍ਹਾਂ ਸ਼ਾਂਤ ਰਹੇ।
ਬ੍ਰਾਜ਼ੀਲ ਦੇ ਅਮੇਜ਼ਨ 'ਚ ਅੱਗ ਲੱਗਣ ਦੀਆਂ ਘਟਨਾਵਾਂ ਜੁਲਾਈ 'ਚ 28 ਫੀਸਦੀ ਵਧੀਆਂ
NEXT STORY