ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਦੁਨੀਆ ਭਰ 'ਚ ਬਹੁਚਰਚਿਤ ਮਨਮੀਤ ਸ਼ਰਮਾ (ਅਲੀਸ਼ੇਰ) ਕਤਲ ਕੇਸ ਦੀ ਫੈਸਲਾਕੁੰਨ ਸੁਣਵਾਈ ਮਾਣਯੋਗ (ਮੈਂਟਲ ਹੱੈਲਥ ਕੋਰਟ) ਮਾਨਸਿਕ ਸਿਹਤ ਅਦਾਲਤ ਵਲੋਂ ਦੋ ਦਿਨ 9 ਤੇ 10 ਅਗਸਤ ਨੂੰ ਕੀਤੀ ਜਾਵੇਗੀ। ਇਸ ਦੌਰਾਨ ਮਰਹੂਮ ਮਨਮੀਤ ਸ਼ਰਮਾ ਦੇ ਕਤਲ, ਅਗਜਨੀ ਤੇ ਹੋਰ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਐਨਥਨੀ ਓ ਡੋਨੋਹੀਊ ਦੇ ਮਾਨਸਿਕ ਬੀਮਾਰੀ ਦੀ ਜਾਂਚ ਰਿਪੋਰਟ ਜੋ ਕਿ ਸਕਾਈਟਰਿਸਟ (ਮਾਨਸਿਕ ਰੋਗਾਂ ਦੇ ਮਾਹਿਰ) ਵੱਲੋਂ ਅਦਾਲਤ ਵਿਚ ਪੇਸ਼ ਕੀਤੀ ਜਾ ਰਹੀ ਹੈ।ਇਸ ਜਾਂਚ ਰਿਪੋਰਟ ਦੇ ਅਧਾਰ ਦੇ 'ਤੇ ਹੀ ਮਾਣਯੋਗ ਅਦਾਲਤ ਵਲੋਂ ਫੈਸਲਾ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਇਸ ਅਹਿਮ ਕੇਸ ਬਾਰੇ ਮਰਹੂਮ ਮਨਮੀਤ ਅਲੀਸ਼ੇਰ ਦੇ ਪਿਤਾ ਰਾਮ ਸਰੂਪ, ਭਰਾ ਅਮਿਤ ਅਲੀਸ਼ੇਰ, ਪਿੰਕੀ ਸਿੰਘ ਪ੍ਰਧਾਨ 'ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ',ਵਿਜੇ ਗਰੇਵਾਲ, ਚੇਤਨ ਪੁੰਜ ਅਤੇ ਪਰਿਵਾਰਕ ਦੋਸਤ ਵਿਨਰਜੀਤ ਸਿੰਘ ਗੋਲਡੀ ਸਾਬਕਾ ਉੱਪ ਚੇਅਰਮੈਨ ਪੀ.ਆਰ.ਟੀ. ਸੀ ਨੇ ਅਦਾਰਾ 'ਜਗਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦੱਸਿਆਂ ਕਿ ਉਨ੍ਹਾਂ ਵਲੋਂ ਪੀੜਤ ਸਹਾਇਤਾ ਮਹਿਕਮਾ ਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੇਸ ਸਬੰਧੀ ਕਾਨੂੰਨੀ ਪੱਖ ਦੀਆਂ ਉਸਾਰੂ ਵਿਚਾਰਾਂ ਕੀਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦੌਰਿਆਂ ਸਮੇਂ ਪਰਿਵਾਰ ਵਲੋਂ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ (ਪ੍ਰੀਮੀਅਰ), ਵੱਖ-ਵੱਖ ਮੰਤਰੀਆਂ ਤੇ ਹੋਰ ਵੀ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਕੇ ਕੇਸ ਦੀ ਸੁਤੰਤਰ ਤੌਰ 'ਤੇ ਜਾਂਚ-ਪੜਤਾਲ ਕਰਵਾਉਣ, ਐਨਥਨੀ ਵਲੋਂ ਕਿਹੜੇ ਕਾਰਨਾਂ ਕਰਕੇ ਅਣ-ਮਨੁੱਖੀ ਢੰਗ ਦੇ ਨਾਲ ਮਨਮੀਤ ਸ਼ਰਮਾ ਦੀ ਹੱਤਿਆ ਕੀਤੀ ਗਈ ਹੈ। ਜੇਕਰ ਉਹ ਮਾਨਸਿਕ ਰੋਗੀ ਸੀ ਤਾਂ ਕਿਸ ਅਧਿਕਾਰੀ ਨੇ ਉਸ ਨੂੰ ਆਮ ਲੋਕਾਂ ਵਿੱਚ ਵਿਚਰਨ ਦੀ ਪ੍ਰਵਾਨਗੀ ਦਿੱਤੀ ਜੋ ਵੀ ਇਸ ਦਾ ਜ਼ਿੰਮੇਵਾਰ ਹੈ, ਇਨਕੁਇਸਟ ਕੋਰੋਨੀਅਲ ਜਾਂਚ ਕਰਵਾ ਕੇ ਉਸ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਭਿਆਨਕ ਘਟਨਾ ਨਾ ਵਾਪਰ ਸਕੇ। ਉਨ੍ਹਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਤੇ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਨੂੰ ਪ੍ਰਵਾਸੀਆਂ ਤੇ ਬੱਸ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪੀਲ ਕੀਤੀ, ਤਾਂ ਜੋ ਪ੍ਰਵਾਸੀ ਬਿਨਾਂ ਕਿਸੇ ਡਰ, ਭੈਅ ਤੋਂ ਆਸਟ੍ਰੇਲੀਆ ਵਿੱਚ ਰਹਿ ਕੇ ਇਥੋਂ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾÀੁਂਦੇ ਹੋਏ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਹੋਰ ਵੀ ਪੁਖਤਾ ਕਰ ਸਕਣ।
ਅਮਰੀਕਾ : ਕਾਰਨੀ ਪਾਰਕ 'ਚ 'ਤੀਆਂ ਫਰਿਜ਼ਨੋ ਦੀਆਂ' ਨੇ ਬੰਨ੍ਹਿਆ ਰੰਗ
NEXT STORY