ਸਿਡਨੀ (ਬਿਊਰੋ): ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਜੋ ਹਵਾਈ ਵਿਚ ਛੁੱਟੀਆਂ ਮਨਾਉਣ ਲਈ ਗਏ ਸਨ ਉਹਨਾਂ ਨੇ ਆਪਣੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਅਸਲ ਵਿਚ ਆਸਟ੍ਰੇਲੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਅੱਗ ਕਾਰਨ ਦੂਜੀ ਵਾਰ ਇੱਥੇ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਮੌਰੀਸਨ ਨੇ ਯਾਤਰਾ ਲਈ ਮੁਆਫੀ ਮੰਗਦੇ ਹੋਏ ਆਪਣੇ ਦੌਰੇ ਦੀ ਮਿਆਦ ਘੱਟ ਕਰਨ ਦਾ ਐਲਾਨ ਕੀਤਾ। ਉਹਨਾਂ ਦੇ ਐਲਾਨ ਦੇ ਕੁਝ ਹੀ ਸਮੇਂ ਬਾਅਦ ਦੋ ਵਾਲੰਟੀਅਰ ਫਾਇਰ ਫਾਈਟਰਾਂ ਦੇ ਮਾਰੇ ਜਾਣ ਦੀ ਖਬਰ ਆਈ।
ਜਾਣਕਾਰੀ ਮੁਤਾਬਕ ਇਸ ਹਫਤੇ ਛੁੱਟੀਆਂ ਮਨਾਉਣ ਗਏ ਮੌਰੀਸਨ 'ਤੇ ਦਬਾਅ ਵੱਧ ਰਿਹਾ ਸੀ ਕਿਉਂਕਿ ਸਵੈ ਇਛੁੱਕ ਵਾਲੰਟੀਅਰ ਫਾਇਰ ਫਾਈਟਰਜ਼ ਦੇਸ਼ ਭਰ ਵਿਚ ਜੰਗਲੀ ਅੱਗ ਨਾਲ ਜੂਝ ਰਹੇ ਹਨ ਅਤੇ ਸਿਡਨੀ ਵਿਚ ਲੱਖਾਂ ਲੋਕ ਜ਼ਹਿਰੀਲੇ ਧੂੰਏਂ ਨਾਲ ਪੀੜਤ ਹਨ। ਸ਼ੁੱਕਰਵਾਰ ਨੂੰ ਮੌਰੀਸਨ ਨੇ ਇਕ ਬਿਆਨ ਵਿਚ ਕਿਹਾ ਕਿ ਜਿਸ ਸਮੇਂ ਮੈਂ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ 'ਤੇ ਸੀ ਉਸ ਸਮੇਂ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ, ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ। ਉਹਨਾਂ ਨੇ ਕਿਹਾ ਕਿ ਉਹ ਜਲਦੀ ਹੀ ਆਸਟ੍ਰੇਲੀਆ ਵਾਪਸ ਪਰਤਣਗੇ।
ਗੌਰਤਲਬ ਹੈ ਕਿ ਸਿਡਨੀ ਦੇ ਆਲੇ-ਦੁਆਲੇ 100 ਥਾਵਾਂ 'ਤੇ ਜੰਗਲੀ ਅੱਗ ਫੈਲ ਚੁੱਕੀ ਹੈ। ਅੱਗ ਕਾਰਨ ਇਹਨਾਂ ਇਲਾਕਿਆਂ ਵਿਚ ਤਾਪਮਾਨ 45 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ। ਇਸ ਅੱਗ ਕਾਰਨ ਹੁਣ ਤੱਕ 700 ਘਰ ਤਬਾਹ ਹੋ ਚੁੱਕੇ ਹਨ। ਵੀਰਵਾਰ ਨੂੰ ਨਾਰਾਜ਼ ਲੋਕਾਂ ਨੇ ਪ੍ਰਧਾਨ ਮੰਤਰੀ ਮੌਰੀਸਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਛੁੱਟੀਆਂ ਦੌਰਾਨ ਪਰਿਵਾਰ ਨਾਲ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਉਹਨਾਂ ਦੀ ਕਾਫੀ ਆਲੋਚਨਾ ਕੀਤੀ ਗਈ।
ਹੈਦਰਾਬਾਦ ਨਿਜ਼ਾਮ ਫੰਡ ਮਾਮਲੇ 'ਚ ਪਾਕਿ ਨੂੰ ਝਟਕਾ, ਬ੍ਰਿਟਿਸ਼ ਕੋਰਟ ਨੇ ਦਿੱਤੇ ਇਹ ਆਦੇਸ਼
NEXT STORY