ਕੈਨਬਰਾ (ਏਐਨਆਈ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਯੂਰਪ ਵਿੱਚ ਨਾਟੋ ਸਹਿਯੋਗੀਆਂ ਰਾਹੀਂ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰੇਗਾ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਕੈਨਬਰਾ ਦੁਆਰਾ ਕਿਹਾ ਗਿਆ ਸੀ ਕਿ ਉਹ ਸਿਰਫ "ਗੈਰ-ਘਾਤਕ" ਸਹਾਇਤਾ ਪ੍ਰਦਾਨ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਜਰਮਨੀ ਵੀ ਯੂਕ੍ਰੇਨ ਨੂੰ ਭੇਜੇਗਾ ਹਥਿਆਰ, ਰੂਸੀ ਜਹਾਜ਼ਾਂ ਲਈ ਬੰਦ ਕਰੇਗਾ ਹਵਾਈ ਖੇਤਰ
ਮੌਰੀਸਨ ਦੇ ਹਵਾਲੇ ਨਾਲ ਸਿਡਨੀ ਮਾਰਨਿੰਗ ਹੇਰਾਲਡ ਨੇ ਕਿਹਾ ਕਿ ਅਸੀਂ ਗੈਰ-ਘਾਤਕ ਸਹਾਇਤਾ ਦੇ ਰੂਪ ਵਿੱਚ ਪਹਿਲਾਂ ਹੀ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਪਰ ਮੈਂ ਹੁਣੇ ਹੀ ਰੱਖਿਆ ਮੰਤਰੀ ਪੀਟਰ ਡਟਨ ਨਾਲ ਗੱਲ ਕੀਤੀ ਹੈ ਅਤੇ ਅਸੀਂ ਆਪਣੇ ਨਾਟੋ ਭਾਈਵਾਲਾਂ ਮੁੱਖ ਤੌਰ 'ਤੇ ਅਮਰੀਕਾ ਅਤੇ ਯੂ.ਕੇ. ਰਾਹੀਂ ਯੂਕ੍ਰੇਨ ਨੂੰ ਹਥਿਆਰ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਨਾਟੋ ਚੈਨਲ ਫ਼ੌਜੀ ਸਮਰਥਨ ਦਾ ਵਿਸਥਾਰ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਜਿਸ ਦਾ ਐਲਾਨ ਉਨ੍ਹਾਂ ਦੇ ਦੇਸ਼ ਨੇ ਸ਼ੁੱਕਰਵਾਰ ਨੂੰ ਕੀਤਾ ਸੀ।ਮੌਰੀਸਨ ਨੇ ਕਿਹਾ ਕਿ ਉਹ ਪਹਿਲਾਂ ਹੀ ਇਹਨਾਂ ਖੇਤਰਾਂ ਵਿੱਚ ਸਹਾਇਤਾ ਪ੍ਰਦਾਨ ਕਰ ਰਹੇ ਹਨ ਅਤੇ ਅਸੀਂ ਇਹ ਮਦਦ ਕਰਨੀ ਜਾਰੀ ਰੱਖਾਂਗੇ।
ਸਿੱਖਸ ਆਫ ਅਮੈਰਿਕਾ ਨੇ ਪੰਜਾਬ ਦੇ ਲੁਧਿਆਣਾ 'ਚ ਖੋਲ੍ਹਿਆ ਆਪਣਾ ਦਫਤਰ
NEXT STORY