ਬ੍ਰਿਸਬੇਨ - ਇੱਕ ਵਿਅਕਤੀ 'ਤੇ ਆਪਣੇ ਖੇਤ ਵਿੱਚ ਆਪਣੀ ਪਤਨੀ ਦਾ ਕਤਲ ਕਰਨ ਦਾ ਦੋਸ਼ ਹੈ ਅਤੇ ਉਸ ਨੇ ਉਸ ਨੂੰ ਟਰੈਕਟਰ ਨਾਲ ਕੁਚਲ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਮੌਤ ਇੱਕ ਹਾਦਸਾ ਸੀ। 44 ਸਾਲਾ ਯਾਦਵਿੰਦਰ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਵੀਰਵਾਰ ਸਵੇਰੇ 9 ਵਜੇ ਬ੍ਰਿਸਬੇਨ ਦੇ ਦੱਖਣ ਵਿਚ ਵੁੱਡਹਿੱਲ ਵਿਚ ਆਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਦਾ ਕਤਲ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸਿੰਘ ਨੇ ਆਪਣੀ ਪਤਨੀ ਦੀ ਮੌਤ ਦੀ ਸੂਚਨਾ ਦੇਣ ਲਈ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ ਸੀ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਸ਼੍ਰੀਮਤੀ ਸਰਦਾਰ ਨੂੰ ਗੰਨਾ ਵੱਢਣ ਵਾਲੀ ਮਸ਼ੀਨ ਨਾਲ ਕੁਚਲੇ ਜਾਣ ਤੋਂ ਬਾਅਦ ਖੂਨ ਨਾਲ ਲਥਪਥ ਪਈ ਵੇਖਿਆ ਪਰ ਪੈਰਾਮੈਡਿਕਸ ਉਸ ਨੂੰ ਬਚਾਉਣ ਵਿੱਚ ਅਸਮਰੱਥ ਸਨ ਅਤੇ ਸ੍ਰੀਮਤੀ ਸਰਦਾਰ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਦਾ ਦੋਸ਼ ਹੈ ਕਿ ਸਿੰਘ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਫਿਰ ਲਾਸ਼ ਨਾਲ ਛੇੜਛਾੜ ਕੀਤੀ ਤਾਂ ਜੋ ਮੌਤ ਨੂੰ ਹਾਦਸੇ ਦਾ ਰੂਪ ਦਿੱਤਾ ਜਾ ਸਕੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਵਿਅਕਤੀ ਨੇ ਆਪਣੇ ਪਰਿਵਾਰ ਦੇ 12 ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ
ਸਿੰਘ ਨੂੰ ਸ਼ੁੱਕਰਵਾਰ ਨੂੰ ਬੀਨਲੇਹ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ 'ਤੇ ਕਤਲ ਅਤੇ 'ਦਖ਼ਲਅੰਦਾਜ਼ੀ ਕਰਕੇ ਲਾਸ਼ ਨਾਲ ਦੁਰਵਿਵਹਾਰ' ਦਾ ਦੋਸ਼ ਲਗਾਇਆ ਗਿਆ ਹੈ। ਡਿਟੈਕਟਿਵ ਇੰਸਪੈਕਟਰ ਕ੍ਰਿਸ ਨਾਈਟ ਨੇ ਮੀਡੀਆ ਨੂੰ ਦੱਸਿਆ: 'ਉਸ [ਸਿੰਘ] ਨੇ ਦੱਸਿਆ ਕਿ ਉਸਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਐਂਬੂਲੈਂਸ ਦੇ ਸੰਚਾਲਕਾਂ ਵੱਲੋਂ ਉਸਨੂੰ ਕੁਝ ਸੀਮਤ ਫਾਲੋ-ਅਪ ਸਵਾਲ ਪੁੱਛੇ ਗਏ ਸਨ।' ਇੰਸਪੈਕਟਰ ਨਾਈਟ ਨੇ ਅੱਗੇ ਕਿਹਾ ਕਿ ਜਾਸੂਸਾਂ ਨੇ ਸਿੰਘ ਅਤੇ ਸ਼੍ਰੀਮਤੀ ਸਰਦਾਰ ਦੋਵਾਂ ਦੇ ਫੋਨ ਜ਼ਬਤ ਕਰ ਲਏ ਹਨ। ਫੋਨਾਂ 'ਤੇ ਮਿਲੀਆਂ ਵੀਡੀਓਜ਼ ਦਾ ਵੀ ਜਾਸੂਸਾਂ ਵੱਲੋਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਪੁਲਸ ਨੇ ਦਿਹਾਤੀ ਜਾਇਦਾਦ ਵਿੱਚੋਂ ਇੱਕ ਟਰੈਕਟਰ ਸਲੈਸ਼ਰ ਅਤੇ ਸੇਡਾਨ ਬਰਾਮਦ ਕੀਤਾ ਹੈ। ਜੋੜੇ ਦੇ 2 ਕਿਸ਼ੋਰ ਬੱਚੇ ਹਨ ਅਤੇ ਉਹ 55 ਹੈਕਟੇਅਰ ਦੀ ਜਾਇਦਾਦ ਦੇ ਮਾਲਕ ਹਨ। ਬੱਚੇ ਆਪਣੀ ਮਾਂ ਦੀ ਮੌਤ ਦੇ ਸਮੇਂ ਘਰ ਨਹੀਂ ਸਨ।
ਇਹ ਵੀ ਪੜ੍ਹੋ: ਨਿਊਜਰਸੀ 'ਚ ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਬੇਘਰ ਹੋਏ ਦਰਜਨਾਂ ਲੋਕਾਂ 'ਚ Indians ਵੀ ਸ਼ਾਮਲ
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸਿੰਘ ਇੱਕ ਟਰੱਕ ਡਰਾਈਵਰ ਹੈ ਜਿਸ ਦਾ ਜਨਮ ਭਾਰਤ ਵਿੱਚ ਹੋਇਆ ਸੀ। ਪੁਲਸ ਪ੍ਰੌਸੀਕਿਊਟਰ ਕੈਰੀਨ ਇਵਾਨਸ ਨੇ ਕਿਹਾ ਕਿ ਪੈਥੋਲੋਜੀ ਰਿਪੋਰਟ ਵਿੱਚ ਤਿੰਨ ਮਹੀਨੇ ਲੱਗਣਗੇ। ਮੁਲਜ਼ਮ ਅਤੇ ਪੀੜਤ ਦੋਵਾਂ ਦੇ ਫੋਨਾਂ 'ਤੇ ਬਹੁਤ ਸਾਰੀਆਂ ਰਿਕਾਰਡਿੰਗਾਂ ਸਨ ਜਿਨ੍ਹਾਂ ਲਈ ਅਨੁਵਾਦ ਦੀ ਲੋੜ ਹੈ, ਇਸ ਲਈ ਸ਼ਾਇਦ ਇਸ ਵਿਚ ਹੋਰ ਦੇਰੀ ਹੋਣ ਵਾਲੀ ਹੈ। ਫੋਰੈਂਸਿਕ ਜਾਂਚਕਰਤਾ ਇਸ ਸਮੇਂ ਜਾਇਦਾਦ ਦੀ ਜਾਂਚ ਕਰ ਰਹੇ ਹਨ। ਸਿੰਘ ਦੀ ਨੁਮਾਇੰਦਗੀ ਬਚਾਅ ਪੱਖ ਦੇ ਵਕੀਲ ਕੋਰੀ ਕੁੱਕ ਵੱਲੋਂ ਕੀਤੀ ਗਈ ਹੈ ਅਤੇ ਹੁਣ ਇਸ ਮਾਮਲੇ ਦੀ ਸੁਣਵਾਈ ਬੀਨਲੇ ਮੈਜਿਸਟ੍ਰੇਟ ਅਦਾਲਤ ਵਿੱਚ 5 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: 30 ਸਾਲ ਪਹਿਲਾਂ ਕੀਤਾ ਸੀ 2 ਬੱਚਿਆਂ ਦੀ ਮਾਂ ਦਾ ਕਤਲ, ਵਾਲਾਂ ਦੇ ਗੁੱਛੇ ਨੇ ਕਸੂਤਾ ਫਸਾਇਆ ਭਾਰਤੀ ਵਿਅਕਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਮਨੀ ਲਾਂਡਰਿੰਗ ਮਾਮਲੇ 'ਚ ਹਾਂਗਕਾਂਗ 'ਚ 7 ਲੋਕ ਗ੍ਰਿਫ਼ਤਾਰ, ਭਾਰਤ ਨਾਲ ਵੀ ਜੁੜੇ ਵੱਡੇ ਘਪਲੇ ਦੇ ਤਾਰ
NEXT STORY