ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਬੇਘਰ ਹੋਏ ਦਰਜਨਾਂ ਲੋਕਾਂ ਵਿਚ ਕੁਝ ਭਾਰਤੀ ਵਿਦਿਆਰਥੀ ਅਤੇ ਪੇਸ਼ੇਵਰ ਵੀ ਸ਼ਾਮਲ ਹਨ। ਇਮਾਰਤ ਵਿੱਚ ਰਹਿਣ ਵਾਲਿਆਂ ਜਾਂ ਅੱਗ ਬੁਝਾਉਣ ਵਾਲਿਆਂ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਸ਼ਹਿਰ ਦੇ ਬੁਲਾਰੇ ਕਿਮਬਰਲੀ ਵੈਲੇਸ-ਸਕੈਲਸੀਓਨ ਨੇ ਦੱਸਿਆ ਕਿ ਅੱਗ 77 ਨੈਲਸਨ ਐਵੇਨਿਊ ਵਿਖੇ ਬਹੁ-ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਪਹਿਲੀ ਅਤੇ ਦੂਜੀ ਮੰਜ਼ਿਲ ਅਤੇ ਫਿਰ ਛੱਤ ਤੱਕ ਫੈਲ ਗਈ। ਅੱਗ ਨਾਲ ਗੁਆਂਢੀ ਇਮਾਰਤ ਦੀ ਛੱਤ ਵੀ ਨੁਕਸਾਨੀ ਗਈ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਅੱਗ ਨਾਲ ਪ੍ਰਭਾਵਿਤ ਭਾਰਤੀਆਂ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ: 30 ਸਾਲ ਪਹਿਲਾਂ ਕੀਤਾ ਸੀ 2 ਬੱਚਿਆਂ ਦੀ ਮਾਂ ਦਾ ਕਤਲ, ਵਾਲਾਂ ਦੇ ਗੁੱਛੇ ਨੇ ਕਸੂਤਾ ਫਸਾਇਆ ਭਾਰਤੀ ਵਿਅਕਤੀ
ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਉਸਨੂੰ "ਨਿਊ ਜਰਸੀ ਸਿਟੀ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਮੰਦਭਾਗੀ ਘਟਨਾ" ਬਾਰੇ ਪਤਾ ਲੱਗਾ। ਘਟਨਾ ਵੀਰਵਾਰ ਨੂੰ ਵਾਪਰੀ ਸੀ। ਕੌਂਸਲੇਟ ਨੇ ਕਿਹਾ, “ਉੱਥੇ ਰਹਿ ਰਹੇ ਭਾਰਤੀ ਵਿਦਿਆਰਥੀ ਅਤੇ ਪੇਸ਼ੇਵਰ ਸੁਰੱਖਿਅਤ ਹਨ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊਜਰਸੀ ਸ਼ਹਿਰ ਦੇ ਨੈਲਸਨ ਐਵੇਨਿਊ ਦੀ ਇਮਾਰਤ 'ਚ 11 ਭਾਰਤੀ ਵਿਦਿਆਰਥੀ ਅਤੇ ਇਕ ਜੋੜਾ ਰਹਿੰਦਾ ਸੀ। ਕੌਂਸਲੇਟ ਨੇ ਕਿਹਾ, “ਅਸੀਂ ਵਿਦਿਆਰਥੀਆਂ ਦੇ ਸੰਪਰਕ ਵਿੱਚ ਹਾਂ ਅਤੇ ਰਿਹਾਇਸ਼ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਆਦਿ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਅਸੀਂ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ।”
ਇਹ ਵੀ ਪੜ੍ਹੋ: ਪਹਿਲਾਂ ਨੱਕ 'ਚ ਮਾਰੀ ਉਂਗਲ, ਫਿਰ ਪੀਜ਼ਾ ਬੇਸ ਨਾਲ ਪੂੰਝੀ, Domino's ਦੇ ਕਰਮਚਾਰੀ ਦੀ ਵੀਡੀਓ ਵਾਇਰਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
30 ਸਾਲ ਪਹਿਲਾਂ ਕੀਤਾ ਸੀ 2 ਬੱਚਿਆਂ ਦੀ ਮਾਂ ਦਾ ਕਤਲ, ਵਾਲਾਂ ਦੇ ਗੁੱਛੇ ਨੇ ਕਸੂਤਾ ਫਸਾਇਆ ਭਾਰਤੀ ਵਿਅਕਤੀ
NEXT STORY