ਸਿਡਨੀ- ਮਿਆਂਮਾਰ ਵਿਚ ਹੋਏ ਤਖ਼ਤਾਪਲਟ ਦੇ ਬਾਅਦ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਇਕ ਪ੍ਰੋਫ਼ੈਸਰ ਨੂੰ ਮਿਆਂਮਾਰ ਵਿਚ ਨਜ਼ਰਬੰਦ ਕਰ ਲਿਆ ਗਿਆ ਹੈ। ਦੱਸ ਦਈਏ ਕਿ ਮਿਆਂਮਾਰ ਦੀ ਫ਼ੌਜ ਨੇ ਪਹਿਲੀ ਫਰਵਰੀ ਨੂੰ ਇੱਥੋਂ ਦੇ ਰਾਸ਼ਟਰਪਤੀ ਅਤੇ ਮੁੱਖ ਨੇਤਾ ਆਂਗ ਸਾਨ ਸੂ ਕੀ ਨੂੰ ਹਿਰਾਸਤ ਵਿਚ ਲੈ ਲਿਆ ਸੀ ਤੇ ਇਸ ਦੇ ਬਾਅਦ ਇੱਥੋਂ ਦੀ ਫ਼ੌਜ ਵਲੋਂ ਪਹਿਲੇ ਵਿਦੇਸ਼ੀ ਨੰ ਹਿਰਾਸਤ ਵਿਚ ਲਿਆ ਗਿਆ ਹੈ।
ਆਸਟ੍ਰੇਲੀਅਨ ਪ੍ਰੋਫ਼ੈਸਰ ਸੀਆਨ ਟੁਰਨਲ ਇਕਨੋਮਿਕਸ ਐਡਵਾਇਜ਼ਰ ਵਜੋਂ ਮੈਕੁਆਇਰ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਮੈਨੂੰ ਨਜ਼ਰਬੰਦ ਕੀਤਾ ਗਿਆ ਹੈ ਤੇ ਮੈਂ ਨਹੀਂ ਜਾਣਦਾ ਅੱਗੇ ਕੀ ਹੋਣ ਜਾ ਰਿਹਾ ਹੈ। ਹਾਲਾਂਕਿ ਸਭ ਲੋਕ ਬਹੁਤ ਨਿਮਰਤਾ ਨਾਲ ਪੇਸ਼ ਆ ਰਹੇ ਹਨ ਪਰ ਮੈਨੂੰ ਕਿਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਟੁਰਨਲ ਦਾ ਕਹਿਣਾ ਹੈ ਕਿ ਉਹ ਹੋਟਲ ਛੱਡਣ ਹੀ ਵਾਲੇ ਸਨ ਕਿ ਉਨ੍ਹਾਂ ਨੂੰ ਰੋਕ ਲਿਆ ਗਿਆ। ਉਨ੍ਹਾਂ ਮੇਰੇ ਨਾਲ ਨਿਮਰਤਾ ਨਾਲ ਹੀ ਗੱਲ ਕੀਤੀ ਪਰ ਇਹ ਵੀ ਕਹਿ ਦਿੱਤਾ ਕਿ ਅਜੇ ਮੈਂ ਕਿਤੇ ਨਹੀਂ ਜਾ ਸਕਦਾ।
ਵਿਦੇਸ਼ੀ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਉਹ ਇਸ ਸਬੰਧੀ ਪੂਰਾ ਧਿਆਨ ਰੱਖ ਰਹੇ ਹਨ। ਆਸਟ੍ਰੇਲੀਆ ਦੀ ਯੰਗੂਨ ਵਿਖੇ ਅੰਬੈਸੀ ਨੇ ਦੱਸਿਆ ਕਿ ਉਹ ਆਸਟ੍ਰੇਲੀਅਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮਿਆਂਮਾਰ ਵਿਚ ਸੋਸ਼ਲ ਮੀਡੀਆ ਦੇ ਪਲੈਟਫਾਰਮ ਵੀ ਫਿਲਹਾਲ ਬੰਦ ਕੀਤੇ ਗਏ ਹਨ।
ਮਿਆਂਮਾਰ 'ਚ ਫ਼ੌਜ ਨੇ ਫੇਸਬੁੱਕ ਤੋਂ ਬਾਅਦ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਵੀ ਲਾਈ ਪਾਬੰਦੀ
NEXT STORY