ਮੈਲਬੋਰਨ— ਆਸਟਰੇਲੀਆ ਕੋਲਕਾਤਾ 'ਚ ਨਵਾਂ ਵਪਾਰਕ ਦੂਤਘਰ ਸਥਾਪਿਤ ਕਰੇਗਾ ਜਿਸ ਨਾਲ ਭਾਰਤ 'ਚ ਇਸ ਦੇ ਕੂਟਨੀਤਕ ਕੇਂਦਰਾਂ ਦੀ ਗਿਣਤੀ 4 ਹੋ ਜਾਵੇਗੀ। ਆਸਟਰੇਲੀਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ ਤੇ ਵਪਾਰ, ਸੈਰ ਸਪਾਟਾ ਤੇ ਨਿਵੇਸ਼ ਮੰਤਰੀ ਸਟੀਵਨ ਸਿਓਬੋ ਵੱਲੋਂ ਜਾਰੀ ਸੰਯੁਕਤ ਬਿਆਨ 'ਚ ਕਿਹਾ ਗਿਆ ਕਿ ਨਵਾਂ ਮਿਸ਼ਨ 40 ਸਾਲ ਤੋਂ ਜ਼ਿਆਦਾ ਸਮੇਂ 'ਚ ਸਰਕਾਰ ਦਾ ਸਭ ਤੋਂ ਵੱਡਾ ਕੂਟਨੀਤਕ ਵਿਸਥਾਰ ਹੋਵੇਗਾ। ਇਸ 'ਚ ਕਿਹਾ ਗਿਆ ਕਿ ਆਸਟਰੇਲੀਆ ਸਰਕਾਰ ਕੋਲਾਕਾਤ 'ਚ ਦੂਤਘਰ ਸਥਾਪਿਤ ਕਰਨ ਲਈ ਇਕ ਕਰੋੜ ਅੱਠ ਲੱਖ ਡਾਲਰ ਮੁਹੱਈਆ ਕਰਵਾਏਗੀ। ਮੌਜੂਦਾ ਸਮੇਂ 'ਚ ਨਵੀਂ ਦਿੱਲੀ 'ਚ ਆਸਟਰੇਲੀਆ ਦਾ ਹਾਈ ਕਮਿਸ਼ਨ ਤੇ ਮੁੰਬਈ ਅਤੇ ਚੇਨਈ 'ਚ ਵਪਾਰਕ ਦੂਤਘਰ ਹੈ।
ਪੁੱਤ ਦੇ ਅੰਗਦਾਨ ਲਈ ਮਾਂ ਕਰ ਚੁਕੀ ਸੀ ਦਸਤਖਤ, ਅਚਾਨਕ ਹੋਇਆ ਇਹ ਚਮਤਕਾਰ
NEXT STORY