ਇੰਟਰਨੈਸ਼ਨਲ ਡੈਸਕ— ਕਈ ਵਾਰ ਜੀਵਨ 'ਚ ਅਜਿਹਾ ਚਮਤਕਾਰ ਹੋ ਜਾਂਦਾ ਹੈ, ਜਿਸ 'ਤੇ ਯਕੀਨ ਕਰਨਾ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ ਹੁੰਦਾ ਹੈ। ਅਜਿਹਾ ਹੀ ਇਕ ਚਮਕਤਾਰ ਅਮਰੀਕਾ 'ਚ ਹੋਇਆ, ਜਿਥੇ ਪੁੱਤਰ ਦੇ ਬ੍ਰੇਨ ਡੈੱਡ ਤੋਂ ਬਾਅਦ ਉਸ ਦੇ ਅੰਗਦਾਨ ਲਈ ਮਾਂ ਦਸਤਾਵੇਜ਼ਾਂ 'ਤੇ ਦਸਤਖਤ ਕਰ ਚੁਕੀ ਸੀ, ਜਦਕਿ ਲਾਈਫ ਸਪੋਰਟ ਸਿਸਟਮ ਹਟਣ ਤੋਂ ਇਕ ਦਿਨ ਪਹਿਲਾਂ ਹੀ ਬੱਚੇ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ ਅਤੇ ਖੁਸ਼ ਹੋ ਗਏ।
ਅਮਰੀਕਾ 'ਚ 2 ਮਹੀਨੇ ਪਹਿਲਾਂ ਇਕ ਹਾਦਸੇ 'ਚ 13 ਸਾਲ ਦਾ ਲੜਕਾ ਟ੍ਰੈਂਡਨ ਮੈਕਕੀਨਲੇ ਜ਼ਖਮੀ ਹੋ ਗਿਆ ਸੀ। ਇਸ ਹਾਦਸੇ 'ਚ ਉਸ ਦੇ ਸਿਰ ਉਤੋਂ ਟਰੱਕ ਦਾ ਪਹੀਆ ਲੰਘ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਸਿਰ 'ਚ ਡੂੰਘੀ ਸੱਟ ਲੱਗ ਗਈ ਅਤੇ ਉਹ ਕੋਮਾ 'ਚ ਚਲਾ ਗਿਆ। 2 ਮਹੀਨੇ ਤੋਂ ਉਹ ਲਾਈਫ ਸਪੋਰਟ ਸਿਸਟਮ 'ਤੇ ਲੱਗਾ ਰਿਹਾ। ਡਾਕਟਰਾਂ ਨੇ ਉਸ ਦੇ ਦਿਮਾਗ ਨੂੰ ਕੋਈ ਵੀ ਪ੍ਰਕਿਰਿਆ ਨਾ ਕਰਨ 'ਤੇ ਡੈੱਡ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਮਾਂ ਜੇਨੀਫਰ ਦੀ ਆਪਣੇ ਪੁੱਤਰ ਦੇ ਠੀਕ ਹੋਣ ਦੀ ਉਮੀਦ ਵੀ ਖਤਮ ਹੋ ਗਈ ਅਤੇ ਉਸ ਨੇ ਆਪਣੇ ਪੁੱਤਰ ਦੇ ਅੰਗਦਾਨ ਕਰਨ ਦਾ ਫੈਸਲਾ ਕਰ ਲਿਆ ਤਾਂ ਜੋ ਦੂਜੇ ਬੱਚਿਆਂ ਨੂੰ ਜੀਵਨ ਮਿਲ ਸਕੇ।
ਇਸ ਤੋਂ ਬਾਅਦ ਮਾਂ ਨੇ ਆਰਗਨ ਡੋਨੇਸ਼ਨ ਫਾਰਮ 'ਤੇ ਦਸਤਖਤ ਕਰ ਦਿੱਤੇ। ਡਾਕਟਰਾਂ ਨੇ ਅਜਿਹੇ 5 ਬੱਚਿਆਂ ਦੀ ਭਾਲ ਕਰ ਲਈ ਜਿਨ੍ਹਾਂ ਨੂੰ ਟ੍ਰੈਂਡਨ ਦੇ ਅੰਗ ਲਗਾਏ ਜਾਣੇ ਸਨ। ਡਾਕਟਰਾਂ ਨੇ ਉਸ ਦਾ ਲਾਈਫ ਸਪੋਰਟ ਸਿਸਟਮ ਹਟਾਉਣ ਦੀ ਤਿਆਰੀ ਕਰ ਲਈ ਸੀ ਪਰ ਇਸ ਤੋਂ ਇਕ ਦਿਨ ਪਹਿਲਾਂ ਹੀ ਅਚਾਨਕ ਟ੍ਰੈਂਡਨ ਨੂੰ ਹੋਸ਼ ਆ ਗਿਆ ਅਤੇ ਉਹ ਆਪਣੀ ਮਾਂ ਨਾਲ ਗੱਲਾਂ ਕਰਨ ਲੱਗ ਪਿਆ। ਇਹ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਨੂੰ ਮੈਡੀਕਲ ਦਾ ਚਮਕਤਾਰ ਦੱਸਿਆ ਹੈ।
ਜੇਨੀਫਰ ਮੁਤਾਬਕ 22 ਮਾਰਚ ਨੂੰ ਉਸ ਦੀ ਉਮੀਦ ਉਸ ਸਮੇਂ ਟੁੱਟ ਗਈ ਸੀ, ਜਦੋਂ ਉਸ ਨੇ ਆਪਣੇ ਪੁੱਤਰ ਨੂੰ ਬਿਨਾ ਕੋਈ ਹਿਲਜੁਲ-ਹਰਕਤ ਕੀਤੇ 15 ਮਿੰਟ ਤਕ ਬੇਜਾਨ ਦੇਖਿਆ। ਉਸ ਸਮੇਂ ਉਸ ਨੇ ਆਪਣੇ ਪੁੱਤਰ ਦੇ ਅੰਗਦਾਨ ਕਰਨ ਦਾ ਫੈਸਲਾ ਕੀਤਾ ਅਤੇ ਉਸ ਲਈ ਫਾਰਮ ਭਰ ਦਿੱਤਾ। ਅਗਲੇ ਦਿਨ ਟ੍ਰੈਂਡਨ ਦਾ ਲਾਈਫ ਸਪੋਰਟ ਸਿਸਟਮ ਹਟਣਾ ਸੀ ਪਰ ਉਸ ਤੋਂ ਪਹਿਲਾਂ ਮੌਤ ਦੀ ਪੁਸ਼ਟੀ ਕਰਨ ਲਈ ਉਸ ਦਾ ਫਾਈਨਲ ਬ੍ਰੇਨ ਟੈਸਟ ਵੀ ਹੋਣਾ ਸੀ ਪਰ ਉਸ ਸਮੇਂ ਚਮਤਕਾਰ ਹੋ ਗਿਆ ਅਤੇ ਟ੍ਰੈਂਡਨ ਨੇ ਅੱਖਾਂ ਖੋਲ ਲਈਆਂ। ਹੁਣ ਇਸ ਸਮੇਂ ਉਹ ਤੁਰਦਾ-ਫਿਰਦਾ ਹੈ, ਗੱਲਾਂ ਕਰਦਾ ਹੈ ਅਤੇ ਕਿਤਾਬ ਪੜਦਾ ਹੈ।
ਵਿਆਹ ਤੋਂ ਪਹਿਲਾਂ ਮੈਡਮ ਤੁਸ਼ਾਦ ਮਿਊਜ਼ੀਅਮ 'ਚ ਲੱਗੀ ਮੇਗਨ ਦੀ ਮੋਮ ਦੀ ਮੂਰਤ
NEXT STORY