ਸਿਡਨੀ- ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਵਰਕਆਊਟ ਦੌਰਾਨ ਇਕ ਸ਼ਖ਼ਸ ਦੂਜੇ ਸ਼ਖ਼ਸ 'ਤੇ 20 ਕਿਲੋ ਦਾ ਭਾਰ ਸੁੱਟ ਦਿੰਦਾ ਹੈ। ਇਸ ਘਟਨਾ ਵਿਚ ਸ਼ਖ਼ਸ ਦੇ ਮੂੰਹ ਵਿਚੋਂ ਖ਼ੂਨ ਵਗਣ ਲੱਗਦਾ ਹੈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾ ਕੇ ਪਤਾ ਲੱਗਾ ਕਿ ਸ਼ਖ਼ਸ ਦੀ ਖੋਪੜੀ ਵਿਚ ਫਰੈਕਚਰ ਹੋ ਗਿਆ ਹੈ। ਇਹ ਘਟਨਾ ਆਸਟ੍ਰੇਲੀਆ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਲਾਹੌਰ ’ਚ ਚਰਚ ਦੇ ਕ੍ਰਾਸ ’ਤੇ ਚੜ੍ਹ ਕੇ ਇਸਲਾਮ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ, ਵੀਡੀਓ ਵਾਇਰਲ
ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਇਕ ਵਿਅਕਤੀ ਜਿੰਮ ਵਿਚ ਐਕਸਰਸਾਈਜ਼ ਕਰ ਰਿਹਾ ਹੁੰਦਾ ਹੈ। ਉਦੋਂ ਅਚਾਨਕ ਸ਼ੇਨ ਵਿਲੀਅਮ ਨਾਮ ਦਾ ਸ਼ਖ਼ਸ ਆਪਣੇ ਹੱਥ ਵਿਚ 20 ਕਿਲੋ ਦਾ ਭਾਰ ਚੁੱਕ ਕੇ ਫਿਰ ਜਾਣਬੁੱਝ ਕੇ ਲੜਖੜਾਉਂਦੇ ਹੋਏ ਐਕਸਰਸਾਈਜ਼ ਕਰ ਰਹੇ ਸ਼ਖ਼ਸ ਦੇ ਮੂੰਹ 'ਤੇ ਸੁੱਟ ਦਿੰਦਾ ਹੈ। ਵੇਟ ਸੁਟਣ ਤੋਂ ਬਾਅਦ ਉਹ ਜਾਣਬੁੱਝ ਕੇ ਅਜਿਹਾ ਵਿਖਾਵਾ ਕਰਦਾ ਹੈ, ਜਿਵੇਂ ਉਸ ਕੋਲੋ ਕੋਈ ਗਲਤੀ ਹੋਈ ਹੈ ਅਤੇ ਇਸ ਵਿਚ ਉਸ ਦਾ ਕੋਈ ਦੋਸ਼ ਨਹੀਂ ਹੈ। ਇਸ ਵੀਡੀਓ ਨੂੰ ਸਬੂਤ ਮੰਨਦੇ ਹੋਏ ਜੱਜ ਨੇ ਸ਼ੇਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਰਾਦਾ ਕਤਲ ਦਾ ਦੋਸ਼ ਲਗਾਉਂਦੇ ਹੋਏ ਉਸ ਨੂੰ ਅਦਾਲਤ ਨੇ 19 ਮਹੀਨਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਥੇ ਹੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਦੋਸ਼ੀ ਦੀ ਨਿੰਦਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਤੇ ਪਰਿਵਾਰ 'ਤੇ ਲਗਾਈਆਂ ਪਾਬੰਦੀਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ 'ਤੇ ਰੂਸ ਦੇ ਹਮਲੇ ਦਾ ਵਿਰੋਧ ਕਰਨ ਲਈ ਬੁਲਗਾਰੀਆ 'ਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ
NEXT STORY