ਸਿਡਨੀ (ਸਨੀ ਚਾਂਦਪੁਰੀ) : ਵੀਰਵਾਰ ਰਾਤ ਨੂੰ ਬਕਿੰਘਮ ਪੈਲੇਸ ਨੇ ਪੁਸ਼ਟੀ ਕੀਤੀ ਕਿ 96 ਸਾਲਾ ਮਹਾਰਾਣੀ ਐਲਿਜ਼ਾਬੇਥ-II ਦਾ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਦਿਹਾਂਤ ਹੋ ਗਿਆ। ਇਸ ਮੌਕੇ ਆਪਣੀ ਡੂੰਘੀ ਹਮਦਰਦ ਬਿਆਨ ਕਰਦਿਆਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸ਼ਾਹੀ ਪਰਿਵਾਰ ਅਤੇ ਯੂ.ਕੇ. ਦੇ ਲੋਕਾਂ ਨਾਲ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਠੀਕ ਪਹਿਲਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੀਆਂ ਸੰਵੇਦਨਾਵਾਂ ਯੂਨਾਈਟਿਡ ਕਿੰਗਡਮ ਦੇ ਲੋਕਾਂ ਦੇ ਨਾਲ ਹਨ। ਮਹਾਰਾਣੀ ਐਲਿਜ਼ਾਬੇਥ-II ਦੇ ਦਿਹਾਂਤ ਨਾਲ ਇਕ ਇਤਿਹਾਸਕ ਸ਼ਾਸਨ ਅਤੇ ਫਰਜ਼, ਪਰਿਵਾਰ, ਵਿਸ਼ਵਾਸ ਤੇ ਸੇਵਾ ਨੂੰ ਸਮਰਪਿਤ ਲੰਬੀ ਉਮਰ ਦਾ ਅੰਤ ਹੋ ਗਿਆ ਹੈ।
ਇਹ ਵੀ ਪੜ੍ਹੋ : ਕਿਉਂ ਖਾਸ ਸੀ ਮਹਾਰਾਣੀ ਐਲਿਜ਼ਾਬੇਥ-II, ਜਾਣੋ ਕਿੰਨੇ ਪ੍ਰਧਾਨ ਮੰਤਰੀਆਂ ਨੇ ਉਨ੍ਹਾਂ ਦੀ ਨਿਗਰਾਨੀ ਹੇਠ ਕੀਤਾ ਸ਼ਾਸਨ
ਆਸਟ੍ਰੇਲੀਆ ਦੀ ਸਰਕਾਰ ਅਤੇ ਲੋਕ ਸ਼ਾਹੀ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ, ਜੋ ਇਕ ਪਿਆਰੀ ਮਾਂ, ਦਾਦੀ ਅਤੇ ਪੜਦਾਦੀ ਲਈ ਸੋਗ ਕਰ ਰਹੇ ਹਨ। ਇਹ ਇਕ ਬਹੁਤ ਵੱਡਾ ਘਾਟਾ ਹੈ, ਜੋ ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਨੇ 7 ਦਹਾਕੇ ਸ਼ਾਨਦਾਰ ਸ਼ਾਸਨ ਕੀਤਾ, ਜੋ ਦੁਰਲੱਭ ਅਤੇ ਭਰੋਸੇਮੰਦ ਸਥਿਰ ਸੀ। ਉਨ੍ਹਾਂ ਆਸਟ੍ਰੇਲੀਆ ਦੇ ਚੰਗੇ ਸਮੇਂ ਦਾ ਜਸ਼ਨ ਮਨਾਇਆ, ਉਹ ਮਾੜੇ ਸਮੇਂ ਵਿੱਚ ਸਾਡੇ ਨਾਲ ਖੜ੍ਹੇ ਰਹੇ ਹਨ। ਇਸ ਮੌਕੇ ਐੱਨ.ਐੱਸ.ਡਬਲਯੂ. ਦੇ ਪ੍ਰੀਮੀਅਰ ਡੋਮੀਨਿਕ ਪੇਰੋਟੈਟ ਨੇ ਵੀ ਟਵਿੱਟਰ 'ਤੇ ਪੋਸਟ ਪਾ ਕੇ ਮਰਹੂਮ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਾਣੋ ਕਦੋਂ-ਕਦੋਂ ਭਾਰਤ ਆਈ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II?
NEXT STORY