ਸਿਡਨੀ, (ਸਨੀ ਚਾਂਦਪੁਰੀ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਕ ਵੀਡੀਓ ਕਲਿੱਪ ਰਾਹੀਂ ਆਸਟ੍ਰੇਲੀਆ ਵਿਚ ਰਹਿੰਦੇ ਭਾਰਤੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ।
ਉਨ੍ਹਾਂ ਨੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਵੀ ਦੱਸਿਆ । ਉਨ੍ਹਾਂ ਕਿਹਾ ਕਿ ਦੀਵਾਲੀ ਤਿਉਹਾਰ ਸਾਨੂੰ ਬਹੁਤ ਹੀ ਵਧੀਆ ਸੰਦੇਸ਼ ਦਿੰਦਾ ਹੈ । ਹਨ੍ਹੇਰੇ ਤੇ ਰੌਸ਼ਨੀ ਦੀ ਜਿੱਤ ਨੂੰ ਦਰਸਾਉਂਦੇ ਇਸ ਤਿਉਹਾਰ ਨੂੰ ਭਾਰਤੀ ਦੁਨੀਆ ਦੇ ਜਿਸ ਵੀ ਕੋਨੇ ਵਿਚ ਰਹਿੰਦੇ ਉੱਥੇ ਇਸ ਤਿਉਹਾਰ ਨੂੰ ਮਨਾਉਂਦੇ ਹਨ। ਉਨ੍ਹਾਂ ਅੱਗੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਵਾਰ ਦੀ ਦੀਵਾਲੀ ਹੋਰ ਵੀ ਮਹੱਤਵਪੂਰਣ ਹੋਵੇਗੀ ਕਿਉਂਕਿ ਜੋ ਇਹ ਕੋਰੋਨਾ ਨਾਮਕ ਹਨ੍ਹੇਰਾ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ , ਜਿਸ ਕਾਰਨ ਪੂਰਾ ਵਿਸ਼ਵ ਇਸ ਸਾਲ ਡਰ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ।
ਇਸ ਤਿਉਹਾਰ 'ਤੇ ਕਰੋਨਾ ਨਾਮਕ ਹਨ੍ਹੇਰਾ ਵੀ ਦੂਰ ਹੋਵੇ, ਇਸ ਦੀ ਕਾਮਨਾ ਕਰਦਾ ਹਾਂ । ਮੌਰੀਸਨ ਦੇ ਇਸ ਸੰਦੇਸ਼ ਨਾਲ ਭਰਤੀਆਂ ਵਿਚ ਵੀ ਖ਼ੁਸ਼ੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਹੁ-ਸੱਭਿਆਚਾਰਕ ਦੇਸ਼ ਵਿਚ ਰਹਿਣ ਦਾ ਬਹੁਤ ਮਾਣ ਹੈ ,ਜੋ ਸਾਡੇ ਨਾਲ-ਨਾਲ ਸਾਡੇ ਰੀਤੀ ਰਿਵਾਜ ਅਤੇ ਸਾਡੇ ਤਿਉਹਾਰਾਂ ਦਾ ਵੀ ਸਤਿਕਾਰ ਕਰਦਾ ਹੈ।
ਚੀਨ : ਹਵਾਈ ਅੱਡੇ ਦਾ ਕਰਮਚਾਰੀ ਕੋਰੋਨਾ ਪਾਜ਼ੇਟਿਵ, 8000 ਤੋਂ ਵੱਧ ਲੋਕਾਂ ਦੀ ਜਾਂਚ
NEXT STORY