ਵਿਆਨਾ (ਏਜੰਸੀ)- ਦੱਖਣੀ ਆਸਟਰੀਆ ਦੇ ਵਿਲਾਚ ਵਿੱਚ ਸ਼ਨੀਵਾਰ ਨੂੰ ਇੱਕ 23 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ 5 ਰਾਹਗੀਰਾਂ ਨੂੰ ਚਾਕੂ ਮਾਰ ਦਿੱਤਾ, ਜਿਸ ਕਾਰਨ ਇੱਕ 14 ਸਾਲਾ ਮੁੰਡੇ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਸੀ.ਐੱਨ.ਐੱਨ. ਨੇ ਪੁਲਸ ਦਾ ਹਵਾਲੇ ਨਾਲ ਇਹ ਖਬਰ ਦਿੱਤੀ ਹੈ।
ਇਹ ਵੀ ਪੜ੍ਹੋ: ਖੁਸ਼ਖਬਰੀ! ਹੁਣ ਦੁਬਈ ਜਾਣਾ ਹੋਇਆ ਆਸਾਨ, UAE ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ
ਘਟਨਾ ਤੋਂ ਬਾਅਦ, ਪੁਲਸ ਨੇ ਕਿਹਾ ਕਿ ਸ਼ੱਕੀ ਨੂੰ ਵਿਲਾਚ ਸ਼ਹਿਰ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਸ਼ੱਕੀ ਸੀਰੀਆ ਦਾ ਨਾਗਰਿਕ ਸੀ, ਜਿਸਦੀ ਆਸਟਰੀਆ ਵਿੱਚ ਕਾਨੂੰਨੀ ਰਿਹਾਇਸ਼ ਹੈ। ਸੀ.ਐੱਨ.ਐੱਨ. ਦੀ ਰਿਪੋਰਟ ਅਨੁਸਾਰ, ਪੁਲਸ ਬੁਲਾਰੇ ਰੇਨਰ ਡਾਇਓਨੀਸਿਓ ਨੇ ਕਿਹਾ ਕਿ ਇਸ ਹਮਲੇ ਦੇ ਪਿੱਛੇ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਅੱਗੇ ਕਿਹਾ ਕਿ ਪੁਲਸ ਹਮਲਾਵਰ ਦੇ ਨਿੱਜੀ ਪਿਛੋਕੜ ਦੀ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ ਪੀੜਤਾਂ ਵਿਚ ਸਾਰੇ ਆਦਮੀ ਹਨ, ਜਿਨ੍ਹਾਂ ਵਿਚੋਂ 2 ਗੰਭੀਰ ਜ਼ਖਮੀ ਹੋਏ ਹਨ ਅਤੇ 2 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਆਸਟ੍ਰੀਆ ਦੇ ਸੂਬੇ ਕੈਰਿਂਥੀਆ ਦੇ ਗਵਰਨਰ ਪੀਟਰ ਕੈਸਰ ਨੇ ਇਸ ਹਮਲੇ ਵਿਚ ਮਾਰੇ ਗਏ 14 ਸਾਲਾ ਮੁੰਡੇ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ: ਬੇਕਾਬੂ ਹੋ ਕੇ ਪਲਟੀ ਸ਼ਰਧਾਲੂਆਂ ਨਾਲ ਭਰੀ ਬੱਸ, ਹਾਦਸੇ 'ਚ 12 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੁਸ਼ਖਬਰੀ! ਹੁਣ ਦੁਬਈ ਜਾਣਾ ਹੋਇਆ ਆਸਾਨ, UAE ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ
NEXT STORY