ਇੰਟਰਨੈਸ਼ਨਲ ਡੈਸਕ- ਸੰਯੁਕਤ ਅਰਬ ਅਮੀਰਾਤ (UAE) ਨੇ ਵੀਜ਼ਾ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕਰਦੇ ਹੋਏ ਭਾਰਤੀ ਨਾਗਰਿਕਾਂ ਲਈ ਵੀਜ਼ਾ-ਆਨ-ਅਰਾਈਵਲ (VoA) ਨੀਤੀ ਦਾ ਵਿਸਤਾਰ ਕੀਤਾ ਹੈ। 13 ਫਰਵਰੀ 2025 ਤੋਂ ਲਾਗੂ ਇਸ ਨਵੀਂ ਨੀਤੀ ਦੇ ਤਹਿਤ, ਭਾਰਤੀ ਯਾਤਰੀ ਹੁਣ ਛੇ ਹੋਰ ਦੇਸ਼ਾਂ ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਤੋਂ ਵੈਧ ਵੀਜ਼ਾ, ਨਿਵਾਸ ਪਰਮਿਟ ਜਾਂ ਗ੍ਰੀਨ ਕਾਰਡ ਦੇ ਆਧਾਰ 'ਤੇ ਯੂਏਈ ਵਿੱਚ ਪਹੁੰਚਣ 'ਤੇ ਵੀਜ਼ਾ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ: ਬੇਕਾਬੂ ਹੋ ਕੇ ਪਲਟੀ ਸ਼ਰਧਾਲੂਆਂ ਨਾਲ ਭਰੀ ਬੱਸ, ਹਾਦਸੇ 'ਚ 12 ਲੋਕਾਂ ਦੀ ਮੌਤ
ਇਸ ਤੋਂ ਪਹਿਲਾਂ, ਇਹ ਨੀਤੀ ਸਿਰਫ਼ ਅਮਰੀਕਾ, ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਅਤੇ ਯੂਨਾਈਟਿਡ ਕਿੰਗਡਮ ਤੋਂ ਵੈਧ ਦਸਤਾਵੇਜ਼ ਰੱਖਣ ਵਾਲੇ ਭਾਰਤੀ ਨਾਗਰਿਕਾਂ 'ਤੇ ਹੀ ਲਾਗੂ ਹੁੰਦੀ ਸੀ। ਫੈਡਰਲ ਅਥਾਰਟੀ ਫਾਰ ਆਈਡੈਂਟਿਟੀ, ਸਿਟੀਜ਼ਨਸ਼ਿਪ, ਕਸਟਮਜ਼ ਅਤੇ ਪੋਰਟਸ ਸਿਕਿਓਰਿਟੀ (ICP) ਨੇ ਭਾਰਤ ਅਤੇ UAE ਵਿਚਕਾਰ ਯਾਤਰਾ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਆਪਣੇ ਟੀਚੇ 'ਤੇ ਜ਼ੋਰ ਦਿੰਦੇ ਹੋਏ ਵਿਸਥਾਰ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: ਸੋਨੇ ਦੀ ਭਾਲ 'ਚ ਚੁਕਾਉਣੀ ਪਈ ਭਾਰੀ ਕੀਮਤ, 48 ਲੋਕਾਂ ਦੀ ਦਰਦਨਾਕ ਮੌਤ
ਭਾਰਤੀ ਯਾਤਰੀਆਂ ਨੂੰ ਯੂਏਈ ਵਿੱਚ ਵੀਜ਼ਾ-ਆਨ-ਅਰਾਈਵਲ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ-
- ਯਾਤਰੀਆਂ ਕੋਲ ਘੱਟੋ-ਘੱਟ 6 ਮਹੀਨਿਆਂ ਲਈ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ।
- ਯਾਤਰੀ ਕੋਲ ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਯੂਕੇ ਜਾਂ ਕਿਸੇ ਵੀ ਯੂਰਪੀ ਸੰਘ ਦੇ ਦੇਸ਼ ਦਾ ਵੈਧ ਵੀਜ਼ਾ, ਰਿਹਾਇਸ਼ੀ ਪਰਮਿਟ ਜਾਂ ਗ੍ਰੀਨ ਕਾਰਡ ਹੋਣਾ ਚਾਹੀਦਾ ਹੈ।
- ਪਹੁੰਚਣ 'ਤੇ ਯੂਏਈ ਇਮੀਗ੍ਰੇਸ਼ਨ ਚੈੱਕਪੁਆਇੰਟ 'ਤੇ ਨਿਰਧਾਰਤ ਵੀਜ਼ਾ ਫੀਸ ਅਦਾ ਕਰਨੀ ਪਵੇਗੀ।
ਇਹ ਵੀ ਪੜ੍ਹੋ: ਟਰੰਪ ਦੀ ਸਖਤੀ; ਅੱਜ ਇੰਨੇ ਪੰਜਾਬੀਆਂ ਨਾਲ ਅੰਮ੍ਰਿਤਸਰ ਏਅਰਪੋਰਟ ਲੈਂਡ ਹੋਵੇਗਾ ਤੀਜ਼ਾ ਅਮਰੀਕੀ ਜਹਾਜ਼
ਵੀਜ਼ਾ ਫੀਸ ਅਤੇ ਮਿਆਦ
ਯੂਏਈ ਸਰਕਾਰ ਨੇ ਇਸ ਸਹੂਲਤ ਤਹਿਤ ਵੀਜ਼ਾ ਫੀਸ ਅਤੇ ਇਸਦੀ ਮਿਆਦ ਸਪੱਸ਼ਟ ਕਰ ਦਿੱਤੀ ਹੈ।
- 14-ਦਿਨਾਂ ਦਾ ਵੀਜ਼ਾ: 100 ਦਿਰਹਮ (ਲਗਭਗ ₹2,270)
- 14-ਦਿਨਾਂ ਦੀ ਐਕਸਟੈਂਸ਼ਨ ਫੀਸ: 250 ਦਿਰਹਮ (ਲਗਭਗ ₹5,670)
- 60-ਦਿਨਾਂ ਦਾ ਵੀਜ਼ਾ: 250 ਦਿਰਹਮ (ਲਗਭਗ ₹5,670)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਕਾਬੂ ਹੋ ਕੇ ਪਲਟੀ ਸ਼ਰਧਾਲੂਆਂ ਨਾਲ ਭਰੀ ਬੱਸ, ਹਾਦਸੇ 'ਚ 12 ਲੋਕਾਂ ਦੀ ਮੌਤ
NEXT STORY