ਕਾਬੁਲ (ਵਾਰਤਾ): ਉੱਤਰੀ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਮਜ਼ਾਰ-ਏ-ਸ਼ਰੀਫ ਦੇ ਹਵਾਈ ਅੱਡੇ 'ਤੇ ਹਵਾਬਾਜ਼ੀ ਸੇਵਾ ਨੂੰ ਅੰਸ਼ਕ ਤੌਰ 'ਤੇ ਬਹਾਲ ਕਰ ਦਿੱਤਾ ਗਿਆ ਹੈ। ਉਜ਼ਬੇਕਿਸਤਾਨ ਦੇ ਮਾਹਿਰਾਂ ਦੀ ਮਦਦ ਨਾਲ ਅਗਸਤ ਤੱਕ ਇਸ ਹਵਾਈ ਅੱਡੇ 'ਤੇ ਹਵਾਬਾਜ਼ੀ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋਣ ਦੀ ਉਮੀਦ ਹੈ। ਉਜ਼ਬੇਕਿਸਤਾਨ ਦੇ ਟਰਾਂਸਪੋਰਟ ਮੰਤਰਾਲੇ ਦੇ ਪ੍ਰਤੀਨਿਧੀ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਰਮਜਾਨ ਤੋਂ ਪਹਿਲਾਂ 14 ਕਰੋੜ ਲੱਗੀ ਇਸ 'ਊਠ' ਦੀ ਬੋਲੀ, ਜਾਣੇ ਖ਼ਾਸੀਅਤ
ਅਫਗਾਨਿਸਤਾਨ ਲਈ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਦੇ ਵਿਸ਼ੇਸ਼ ਪ੍ਰਤੀਨਿਧੀ ਇਸਮਤੁੱਲਾ ਇਰਗਾਸ਼ੇਵ ਨੇ ਪਿਛਲੇ ਅਕਤੂਬਰ ਵਿੱਚ ਉੱਤਰੀ ਅਫਗਾਨਿਸਤਾਨ ਦੇ ਬਲਖ ਸੂਬੇ ਵਿੱਚ ਤਾਲਿਬਾਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਮਜ਼ਾਰ-ਏ-ਸ਼ਰੀਫ ਹਵਾਈ ਅੱਡੇ 'ਤੇ ਹਵਾਈ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਵਿੱਚ ਸਹਿਯੋਗ ਕਰੇਗਾ। ਮੰਤਰਾਲੇ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਸਾਡੇ ਮਾਹਰਾਂ ਦੀ ਟੀਮ ਮਜ਼ਾਰ-ਏ-ਸ਼ਰੀਫ ਹਵਾਈ ਅੱਡੇ 'ਤੇ ਹਵਾਈ ਸੇਵਾ ਸ਼ੁਰੂ ਕਰਨ 'ਚ ਮਦਦ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਉਜ਼ਬੇਕਿਸਤਾਨ ਨੇ ਹਵਾਈ ਆਵਾਜਾਈ ਨੂੰ ਕੰਟਰੋਲ ਕਰਨ ਲਈ ਅਫਗਾਨਿਸਤਾਨ ਦੇ 20 ਮਾਹਿਰਾਂ ਨੂੰ ਸਿਖਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਕਿਰਿਆ ਚੱਲ ਰਹੀ ਹੈ, ਮੈਨੂੰ ਵਿਸ਼ਵਾਸ ਹੈ ਕਿ 1 ਅਗਸਤ ਤੋਂ ਹਵਾਈ ਅੱਡੇ 'ਤੇ ਹਵਾਈ ਸੇਵਾ ਪੂਰੀ ਤਰ੍ਹਾਂ ਨਾਲ ਬਹਾਲ ਹੋ ਜਾਵੇਗੀ। ਜ਼ਿਕਰਯੋਗ ਹੈ ਤਾਲਿਬਾਨ ਨੇ ਬੀਤੇ ਸਾਲ 15 ਅਗਸਤ ਨੂੰ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰਨ ਦੇ ਨਾਲ ਹੀ ਸਰਕਾਰ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ- '47 ਦੀ ਵੰਡ ਵੇਲੇ ਵਿਛੜੇ ਸੀ ਦੋ ਭਰਾ, 74 ਸਾਲ ਬਾਅਦ ਪਾਕਿਸਤਾਨ 'ਚ ਫਿਰ ਹੋਏ ਇਕੱਠੇ (ਵੀਡੀਓ)
ਰਮਜਾਨ ਤੋਂ ਪਹਿਲਾਂ 14 ਕਰੋੜ ਲੱਗੀ ਇਸ 'ਊਠ' ਦੀ ਬੋਲੀ, ਜਾਣੇ ਖ਼ਾਸੀਅਤ
NEXT STORY