ਵਿਕਟੋਰੀਆ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਹੋਰ 11 ਲੋਕਾਂ ਦੀ ਮੌਤ ਹੋ ਗਈ ਤੇ ਹੋਰ 717 ਲੋਕਾਂ ਦੇ ਪੀੜਤ ਹੋਣ ਦੀ ਖ਼ਬਰ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ 659 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਮਾਮਲੇ ਵਧੇ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ ਇਸ ਸਮੇਂ 6,589 ਲੋਕ ਕੋਰੋਨਾ ਨਾਲ ਜੂਝ ਰਹੇ ਹਨ। 198 ਲੋਕ ਹਸਪਤਾਲਾਂ ਵਿਚ ਭਰਤੀ ਹਨ ਜਦਕਿ 63 ਦੀ ਹਾਲਤ ਗੰਭੀਰ ਹੋਣ ਕਾਰਨ ਉਹ ਆਈ. ਸੀ. ਯੂ. ਵਿਚ ਭਰਤੀ ਹਨ। ਸੂਬੇ ਵਿਚ ਕੋਰੋਨਾ ਹੁਣ ਤੱਕ 310 ਲੋਕਾਂ ਦੀ ਜਾਨ ਲੈ ਚੁੱਕਾ ਹੈ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਵੈਨਕੁਵਰ ਆਈਲੈਂਡ 'ਤੇ ਵੀ ਕੋਰੋਨਾ ਪੀੜਤ ਵਿਅਕਤੀ ਮਿਲਿਆ ਹੈ ਤੇ ਹੋਰਾਂ ਲੋਕਾਂ ਦੇ ਟੈਸਟ ਹੋ ਰਹੇ ਹਨ। ਦੱਸ ਦਈਏ ਕਿ ਕੈਨੇਡਾ ਦੇ ਜਿਹੜੇ ਇਲ਼ਾਕੇ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚੇ ਹੋਏ ਸਨ, ਹੁਣ ਉਹ ਵੀ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ।
ਸੂਬੇ ਦੇ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਅਤੇ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਦੇ ਵੈਨਕੁਵਰ ਆਈਲੈਂਡ ਸਣੇ ਕਈ ਅਜਿਹੀਆਂ ਥਾਵਾਂ 'ਤੇ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਪਹਿਲਾਂ ਕੋਈ ਮਾਮਲਾ ਹੀ ਨਹੀਂ ਸੀ। ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ, ਉਦੋਂ ਤੋਂ ਬ੍ਰਿਟਿਸ਼ ਕੋਲੰਬੀਆ ਵਿਚ ਹੁਣ ਤੱਕ 23,661 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਲਗਭਗ 16,469 ਲੋਕਾਂ ਨੇ ਕੋਰਨਾ ਨੂੰ ਮਾਤ ਦੇ ਦਿੱਤੀ ਹੈ।
ਚੀਨ ਦਾ 'ਕੋਰੋਨਾ ਵੈਕ' ਟੀਕਾ ਪਰੀਖਣ 'ਚ ਸਫਲ, ਸੁਰੱਖਿਅਤ ਹੋਣ ਦਾ ਦਾਅਵਾ
NEXT STORY