ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਸਟਲ ਵਿਚ ਦਿਮਾਗੀ ਤੌਰ 'ਤੇ ਬੀਮਾਰ ਇਕ ਬੱਚੀ ਦੀ ਹਸਪਤਾਲ ਵਿਚ ਇਲਾਜ ਰੋਕਣ ਸੰਬੰਧੀ ਅਦਾਲਤੀ ਫ਼ੈਸਲੇ ਤੋਂ ਬਾਅਦ ਮੌਤ ਹੋ ਗਈ ਹੈ। ਇਸ ਮਾਮਲੇ ਵਿਚ ਇੱਕ ਗਰਭਵਤੀ ਔਰਤ ਡੈਨੀਅਲ ਜੋਨਸ ਦੀ ਬ੍ਰਿਸਟਲ ਸਥਿਤ ਉਸ ਦੇ ਮਾਪਿਆਂ ਦੇ ਘਰ ਕਿਸੇ ਕਾਰਨ ਮੌਤ ਹੋ ਗਈ ਸੀ ਅਤੇ ਇਸ ਛੋਟੀ ਬੱਚੀ ਡੈਨੀ ਦਾ ਜਨਮ ਅਪ੍ਰੇਸ਼ਨ ਦੁਆਰਾ 17 ਜਨਵਰੀ ਨੂੰ ਹਸਪਤਾਲ ਵਿਚ ਹੋਇਆ ਸੀ ਪਰ ਇਹ ਬੱਚੀ ਜਨਮ ਤੋਂ ਹੀ ਗੰਭੀਰ ਦਿਮਾਗੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ ਅਤੇ ਡਾਕਟਰਾਂ ਅਨੁਸਾਰ ਡੈਨੀ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸ ਦਾ ਇਲਾਜ ਕਰਨਾ ਸਾਰਥਿਕ ਨਹੀਂ ਸੀ।
ਇਸ ਅਪੀਲ 'ਤੇ ਹਾਈ ਕੋਰਟ ਦੇ ਇਕ ਜੱਜ ਨੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਇਆ ਕਿ ਡਾਕਟਰ ਡੈਨੀ ਦਾ ਇਲਾਜ ਰੋਕ ਕੇ ਉਸ ਨੂੰ ਕਾਨੂੰਨੀ ਤੌਰ ‘ਤੇ ਵੈਂਟੀਲੇਟਰ ਤੋਂ ਹਟਾ ਸਕਦੇ ਹਨ। ਇਸ ਦੇ ਬਾਅਦ ਮ੍ਰਿਤਕ ਮਹਿਲਾ ਜੋਨਸ ਦੇ ਪੁਰਸ਼ ਮਿੱਤਰ, 18 ਸਾਲਾ ਓਜ਼ੀ ਗੌਡਫਰੇ, ਜਿਸ ਨੂੰ ਡੈਨੀ ਦਾ ਬਾਇਓਲਾਜ਼ੀਕਲ ਪਿਤਾ ਮੰਨਿਆ ਜਾਂਦਾ ਹੈ, ਨੇ ਸੋਸ਼ਲ ਮੀਡੀਆ 'ਤੇ ਲੜਕੀ ਦੀ ਮੌਤ ਦੀ ਘੋਸ਼ਣਾ ਕੀਤੀ।
ਹਾਈ ਕੋਰਟ ਨੇ ਸੁਣਵਾਈ ਵਿਚ ਦੱਸਿਆ ਗਿਆ ਸੀ ਕਿ ਮ੍ਰਿਤਕਾ ਜੋਨਸ ਨੇ ਆਪਣੇ ਗਰਭਵਤੀ ਹੋਣ ਬਾਰੇ ਕਿਸੇ ਨੂੰ ਨਹੀਂ ਦੱਸਿਆ ਸੀ ਅਤੇ ਡੈਨੀ ਨੂੰ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ ਗੰਭੀਰ ਕੇਅਰ ਯੂਨਿਟ (ਆਈ. ਸੀ. ਯੂ.) ਵਿਚ ਭੇਜ ਦਿੱਤਾ ਗਿਆ ਸੀ। ਯੂਨੀਵਰਸਿਟੀ ਹਸਪਤਾਲ ਬ੍ਰਿਸਟਲ ਅਤੇ ਵੈਸਟਨ ਐੱਨ. ਐੱਚ. ਐੱਸ.ਫਾਉਂਡੇਸ਼ਨ ਟਰੱਸਟ ਦੇ ਪ੍ਰਬੰਧਕਾਂ ਨੇ ਜੱਜ ਜਸਟਿਸ ਹੇਡਨ ਨੂੰ ਡੈਨੀ ਦੇ ਸਭ ਤੋਂ ਚੰਗੇ ਹਿੱਤਾਂ ਲਈ ਫ਼ੈਸਲਾ ਕਰਨ ਲਈ ਅਪੀਲ ਕੀਤੀ ਸੀ। ਟਰੱਸਟ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਅਨੁਸਾਰ ਡੈਨੀ ਦੇ ਪਿਤਾ ਮੰਨੇ ਜਾਂਦੇ ਗੌਡਫਰੇ ਦੀ ਅਸਲ ਵਿਚ ਉਸ ਦੇ ਪਿਤਾ ਹੋਣ ਦੀ ਪੁਸ਼ਟੀ ਕਰਨ ਵਾਲੇ ਟੈਸਟ ਅਜੇ ਸੰਭਵ ਨਹੀਂ ਸਨ, ਜਿਸ ਕਰਕੇ ਡੈਨੀ ਲਈ ਇਲਾਜ ਰੋਕਣ ਦੀ ਇਜਾਜ਼ਤ ਦੇਣ ਵਾਲਾ ਮਾਪਿਆਂ ਵੱਲੋਂ ਕੋਈ ਵਿਅਕਤੀ ਮੌਜੂਦ ਨਾ ਹੋਣ ਕਰਕੇ ਇਕ ਜੱਜ ਨੂੰ ਇਹ ਫ਼ੈਸਲਾ ਲੈਣਾ ਪਿਆ। ਇਸ ਦੇ ਇਲਾਵਾ ਇਸ ਮਾਮਲੇ ਵਿਚ ਮ੍ਰਿਤਕਾ ਜੋਨਸ ਦੀ ਮੌਤ ਸੰਬੰਧੀ ਜਾਂਚ ਹੋਣ ਦੀ ਉਮੀਦ ਹੈ।
ਪਾਕਿ 'ਚ ਯਾਤਰੀ ਵੈਨ ਪਲਟੀ, 5 ਬੱਚਿਆ ਸਣੇ 15 ਲੋਕਾਂ ਦੀ ਮੌਤ
NEXT STORY