ਵਾਸ਼ਿੰਗਟਨ— ਆਈ.ਐੱਸ. ਦਾ ਸਰਗਨਾ ਅਬੂ ਬਕਰ ਅਲ ਬਗਦਾਦੀ ਪਿਛਲੇ ਸਾਲ ਮਈ 'ਚ ਹਵਾਈ ਹਮਲੇ 'ਚ ਜ਼ਖਮੀ ਹੋ ਗਿਆ ਸੀ ਤੇ ਉਸ ਨੂੰ ਪੰਜ ਮਹੀਨੇ ਤਕ ਇਸ ਅੱਤਵਾਦੀ ਦੀ ਕਮਾਨ ਛੱਡਣੀ ਪਈ ਸੀ। ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਸੀ.ਐੱਨ.ਐੱਨ. ਨੇ ਖਬਰ ਦਿੱਤੀ ਹੈ ਕਿ ਅਮਰੀਕੀ ਖੁਫੀਆ ਏਜੰਸੀਆਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਪਿਛਲੇ ਸਾਲ ਮਈ 'ਚ ਜਦੋਂ ਸੀਰੀਆ 'ਚ ਰੱਕਾ ਨੇੜੇ ਮਿਜ਼ਾਇਲ ਹਮਲਾ ਕੀਤਾ ਗਿਆ ਸੀ ਉਦੋਂ ਬਗਦਾਦੀ ਉੱਥੇ ਹੀ ਸੀ।
ਉੱਤਰ ਕੋਰੀਆ 'ਚ ਕੈਦ ਰਹੇ ਲੋਕਾਂ ਤੇ ਸ਼ਰਨਾਰਥੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਖੁਫੀਆ ਏਜੰਸੀਆਂ ਦੇ ਲੋਕ ਇਸ ਨਤੀਜੇ 'ਤੇ ਪਹੁੰਚੇ ਹਨ। ਖਬਰ ਮੁਤਾਬਕ ਇਹ ਸਪੱਸ਼ਟ ਨਹੀਂ ਹੈ ਕਿ ਬਗਦਾਦੀ ਦੀ ਹਾਲਤ ਗੰਭੀਰ ਸੀ ਜਾਂ ਨਹੀਂ ਪਰ ਇੰਨਾ ਜਰੂਰ ਹੈ ਕਿ ਉਹ ਸਮੂਹ ਦੇ ਸਰਗਨਾ ਦਾ ਕੰਮ ਕਾਰਜ ਲੰਬੇ ਸਮੇਂ ਤਕ ਜਾਰੀ ਨਹੀਂ ਰੱਖ ਸਕਿਆ।
ਅਮਰੀਕੀ ਸ਼ੇਅਰ ਬਜ਼ਾਰ 'ਚ ਤੇਜ਼ੀ, ਭਾਰਤੀ ਬਜ਼ਾਰ ਲਈ ਚੰਗੇ ਸੰਕੇਤ
NEXT STORY