ਗੁਰਦਾਸਪੁਰ/ਲਾਹੌਰ (ਬਿਊਰੋ)-ਲਾਹੌਰ ਹਾਈਕੋਰਟ ਨੇ ਪਾਕਿਸਤਾਨ ’ਚ ਅਹਿਮਦੀਆ ਫਿਰਕੇ ਦੇ ਲੋਕਾਂ ਨੂੰ ਮੁਸਲਿਮ ਨਾ ਮੰਨ ਕੇ ਇਕ ਅਹਿਮਦੀਆ ਫਿਰਕੇ ਦੇ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਇਸ ਲਈ ਰੱਦ ਕਰ ਦਿੱਤੀ ਕਿਉਂਕਿ ਉਸ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਆਪ ਨੂੰ ਮੁਸਲਿਮ ਦੱਸ ਕੇ ਇਕ ਮੁਸਲਿਮ ਔਰਤ ਨਾਲ ਨਿਕਾਹ ਕੀਤਾ ਸੀ। 22 ਜੂਨ 2021 ਨੂੰ ਇਕ ਅਹਿਮਦੀਆ ਫਿਰਕੇ ਦੇ ਵਿਅਕਤੀ ਨਾਜ਼ਰ ਅਹਿਮਦ ਨੇ ਇਕ ਮੁਸਲਿਮ ਲੜਕੀ ਨਾਲ ਨਿਕਾਹ ਕੀਤਾ ਸੀ। ਜਦ ਲੜਕੀ ਨੂੰ ਪਤਾ ਲੱਗਾ ਕਿ ਨਾਜ਼ਰ ਅਹਿਮਦੀਆ ਹੈ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੇ ਆਪਣੀ ਜ਼ਮਾਨਤ ਪਟੀਸ਼ਨ ਲਾਹੌਰ ਹਾਈਕੋਰਟ ’ਚ ਦਾਇਰ ਕੀਤੀ ਤਾਂ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ।
ਅਫ਼ਗਾਨਿਸਤਾਨ ’ਚ ਵਿਆਹ ਸਮਾਰੋਹ ’ਚ ਹੋਇਆ ਧਮਾਕਾ, 2 ਦੀ ਮੌਤ
NEXT STORY