ਕਰਾਚੀ- ਬਲੋਚਿਸਤਾਨ ਦੇ ਵਿੱਤ ਮੰਤਰੀ ਜਹੂਰ ਬੁਲੇਦੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਉਹ ਆਪਣੇ ਸੂਬੇ ਦੇ ਪਹਿਲੇ ਅਜਿਹੇ ਰਾਜ ਨੇਤਾ ਹਨ, ਜੋ ਵਾਇਰਸ ਨਾਲ ਇਨਫੈਕਟਿਡ ਹੋਏ ਹਨ। ਬੁਲੇਦੀ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਉਹਨਾਂ ਵਿਚ ਇਸ ਬੀਮਾਰੀ ਦਾ ਕੋਈ ਲੱਛਣ ਨਹੀਂ ਹੈ ਤੇ ਉਹ ਇਕਾਂਤਵਾਸ ਵਿਚ ਹਨ।
ਉਹਨਾਂ ਟਵੀਟ ਕੀਤਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਵਿਚ ਪੁਸ਼ਟੀ ਹੋਣ ਤੋਂ ਬਾਅਦ ਉਹਨਾਂ ਸਾਰੇ ਦੋਸਤਾਂ ਤੇ ਸਮਰਥਕਾਂ ਦੀਆਂ ਸ਼ੁੱਭ ਇੱਛਾਵਾਂ ਦਾ ਧੰਨਵਾਦੀ ਹਾਂ, ਜਿਹਨਾਂ ਨੇ ਮੇਰੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਹੈ। ਮੈਂ ਡਾਕਟਰਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਇਕਾਂਤਵਾਸ ਵਿਚ ਹਾਂ। ਉਹਨਾਂ ਕਿਹਾ ਕਿ ਅਲਹਮਦੋਲਿੱਲਾਹ! ਮੇਰੇ ਵਿਚ ਇਸ ਦਾ ਕੋਈ ਲੱਛਣ ਨਹੀਂ ਹੇ ਤੇ ਮੈਂ ਠੀਕ ਹੋ ਰਿਹਾ ਹਾਂ। ਸਾਰਿਆਂ ਨੂੰ ਧੰਨਵਾਦ। ਐਕਸਪ੍ਰੈੱਸ ਟ੍ਰਿਬਿਊਨ ਦੀਆਂ ਖਬਰਾਂ ਮੁਤਾਬਕ ਬੁਲੇਦੀ ਬਲੋਚਿਸਤਾਨ ਦੇ ਪਹਿਲੇ ਅਜਿਹੇ ਮੰਤਰੀ ਹਨ, ਜਿਹਨਾਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਇਕ ਮਈ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਸਿੰਧ ਦੇ ਗਵਰਨਰ ਇਮਰਾਨ ਇਸਮਾਈਲ ਸਣੇ ਪਾਕਿਸਤਾਨ ਦੇ ਕਈ ਵੱਡੇ ਨੇਤਾਵਾਂ ਵਿਚ ਇਸ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ।
ਕੋਵਿਡ-19 ਦੇ ਇਲਾਜ 'ਚ ਸਹਾਇਕ ਹੋ ਸਕਣ ਵਾਲੇ 2 ਐਂਟੀਬੌਡੀ ਦੀ ਪਛਾਣ
NEXT STORY