ਢਾਕਾ(ਏਜੰਸੀ)— ਬੰਗਲਾਦੇਸ਼ ਦੀ ਪੁਲਸ ਨੇ ਇਕ ਟੀ.ਵੀ. ਪੱਤਰਕਾਰ ਦੇ ਸਹੁਰੇ ਨੂੰ ਉਸ ਦੇ ਕਤਲ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਔਰਤ ਦਾਜ ਦੀ ਮੰਗ ਪੂਰੀ ਨਾ ਕਰਨ ਕਰਕੇ ਕਤਲ ਕੀਤੀ ਗਈ। ਮੀਡੀਆ ਦੀ ਇਕ ਖਬਰ ਮੁਤਾਬਕ ਪਿਛਲੇ ਹਫਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਟੀ.ਵੀ. ਪੱਤਰਕਾਰ ਸੁਬਰਣਾ ਅਕਤੇਰ ਨੋਦੀ (32) ਦਾ ਉਸ ਦੇ ਘਰ 'ਚ ਇਕ ਤੇਜ਼ ਧਾਰ ਵਾਲੇ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਸੁਬਰਣਾ ਇਕ ਨਿੱਜੀ ਚੈਨਲ 'ਚ ਕੰਮ ਕਰਦੀ ਸੀ।
ਪਬਨਾ ਜ਼ਿਲੇ ਦੀ ਇਕ ਅਦਾਲਤ ਨੇ ਨੋਦੀ ਦੇ ਪਹਿਲੇ ਪਤੀ ਰਜੀਬ ਹੁਸੈਨ ਦੇ ਪਿਤਾ ਉਦਯੋਗਪਤੀ ਅਬੁਲ ਹੁਸੈਨ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ ਹੈ। ਮ੍ਰਿਤਕ ਦੀ ਮਾਂ ਨੇ ਨੋਦੀ ਦੇ ਪਹਿਲੇ ਪਤੀ ਰਜੀਬ ਅਤੇ ਉਸ ਦੇ ਪਿਤਾ ਅਬੁਲ ਅਤੇ 4-5 ਹੋਰ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਵਾਇਆ ਸੀ। ਜਾਂਚ ਲਈ ਇਹ ਮਾਮਲਾ ਪੁਲਸ ਦੀ ਡਿਟੈਕਟਿਵ ਬ੍ਰਾਂਚ ਨੂੰ ਸੌਂਪਿਆ ਗਿਆ ਹੈ।
ਮ੍ਰਿਤਕ ਨੋਦੀ ਦੀ ਮਾਂ ਨੇ ਦੱਸਿਆ ਕਿ 29 ਅਗਸਤ ਦੀ ਰਾਤ ਨੂੰ ਕੁੱਝ ਲੋਕਾਂ ਨੇ 10.45 ਵਜੇ ਨੋਦੀ ਦੇ ਘਰ ਦੀ ਘੰਟੀ ਵਜਾਈ। ਦਰਵਾਜ਼ਾ ਖੋਲ੍ਹਦਿਆਂ ਹੀ ਉਨ੍ਹਾਂ ਨੇ ਨੋਦੀ 'ਤੇ ਹਮਲਾ ਕਰ ਦਿੱਤਾ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਨੋਦੀ ਦੀ ਮਾਂ ਨੇ ਸ਼ਿਕਾਇਤ 'ਚ ਦਾਅਵਾ ਕੀਤਾ ਕਿ ਉਸ ਦੀ ਧੀ ਨੇ ਮਰਨ ਤੋਂ ਪਹਿਲਾਂ ਆਪਣੇ ਪਹਿਲੇ ਪਤੀ ਨੂੰ ਹਮਲਾਵਰਾਂ 'ਚੋਂ ਇਕ ਦੱਸਿਆ ਸੀ। ਨੋਦੀ ਨੇ ਰਜੀਬ 'ਤੇ ਦਾਜ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਸ਼ੱਕ ਹੈ ਕਿ ਇਸੇ ਕਾਰਨ ਉਸ ਨੂੰ ਮਾਰਿਆ ਗਿਆ ਹੈ।
ਅਮਰੀਕੀ ਸਿੱਖਾਂ ਦੀ ਇਕ ਜਥੇਬੰਦੀ ਮੋਹਨ ਭਾਗਵਤ ਤੇ ਯੋਗੀ ਦਾ ਸ਼ਿਕਾਗੋ ਵਿਖੇ ਕਰੇਗੀ ਵਿਰੋਧ
NEXT STORY