ਢਾਕਾ (ਬਿਊਰੋ): ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤਿਆਂ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਅਸਲ ਵਿਚ ਦੋਹਾਂ ਦੇਸ਼ਾਂ ਵਿਚ ਵੰਡ ਤੋਂ ਪਹਿਲਾਂ ਦਾ ਨਹਿਰੀ ਪਾਣੀ ਆਵਾਜਾਈ ਸੰਪਰਕ ਮੁੜ ਤੋਂ ਬਹਾਲ ਹੋ ਗਿਆ ਹੈ। ਹਾਲ ਹੀ ਵਿਚ ਬੰਗਲਾਦੇਸ਼ ਇਨਲੈਂਡ ਵਾਟਰ ਟਰਾਂਸਪੋਰਟ ਅਥਾਰਟੀ ਨੇ ਤ੍ਰਿਪੁਰਾ ਦੇ ਸੋਨਾਮੁਰਾ ਬੰਦਰਗਾਹ ਅਤੇ ਗੁਆਂਢੀ ਦੇਸ਼ ਦੇ ਚਿਟਪਿੰਡ ਸੰਭਾਗ ਦੇ ਦਾਊਦਕੰਦੀ ਬੰਦਰਗਾਹ ਦੇ ਵਿਚ ਕਾਰਗੋ ਜਹਾਜ਼ ਦੀ ਆਵਾਜਾਈ ਨੂੰ ਮਨਜ਼ੂਰੀ ਦੇ ਦਿੱਤੀ।
ਅਥਾਰਿਟੀ ਨੇ ਇਸ ਸਾਲ 20 ਮਈ ਨੂੰ ਇਸ ਦੀ ਮਨਜ਼ੂਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਭਾਰਤ ਬੰਗਲਾਦੇਸ਼ ਦੇ ਵਿਚ ਪ੍ਰੋਟੋਕਾਲ ਦੇ ਤਹਿਤ ਅੰਦਰੂਨੀ ਪਾਣੀ ਆਵਾਜਾਈ ਅਤੇ ਵਪਾਰ ਹੋਵੇਗਾ। ਦੋਵੇਂ ਦੇਸ਼ਾਂ ਦੇ ਜਹਾਜ਼ ਨਿਰਧਾਰਤ ਰੂਟ ਨਾਲ ਬੰਦਰਗਾਹਾਂ ਦੇ ਵਿਚ ਚੱਲਣਗੇ। ਇਸ ਨਾਲ ਦੋ-ਪੱਖੀ ਵਪਾਰ ਨੂੰ ਵਧਾਵਾ ਮਿਲੇਗਾ। ਇਸ ਨਾਲ ਕਾਰੋਬਾਰੀਆਂ ਨੂੰ ਲਾਭ ਹੋਵੇਗਾ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦਾ ਭਰੋਸਾ ਵਧੇਗਾ। ਭਾਰਤ ਬੰਗਲਾਦੇਸ਼ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਬੰਗਲਾਦੇਸ਼ ਦੇ ਅਬਦੁੱਲ ਮਤਲੂਬ ਅਹਿਮਦ ਨੇ ਕਿਹਾ ਕਿ ਜਲਮਾਰਗ ਆਵਾਜਾਈ ਦਾ ਸਭ ਤੋਂ ਸਸਤਾ ਮਾਧਿਅਮ ਹੈ ਅਤੇ ਇਸ ਵਿਚ ਦੇਖਭਾਲ ਦੇ ਖਰਚੇ ਵਿਚ ਵੀ ਕਮੀ ਆਉਂਦੀ ਹੈ। ਇਸ ਜਲਮਾਰਗ ਨੂੰ ਮੁੜ ਖੋਲ੍ਹਣਾ ਇਕ ਗੇਮ ਚੇਂਜਰ ਸਾਬਤ ਹੋਵੇਗਾ। ਮਤਲੂਬ ਨੇ ਕਿਹਾ ਕਿ ਇਹ ਭਾਰਤ ਅਤੇ ਬੰਗਲਾਦੇਸ਼ ਦੋਹਾਂ ਦੇ ਲਈ ਫਾਇਦੇ ਦਾ ਸੌਦਾ ਹੋਵੇਗਾ।
ਅਗਲੇ ਹਫਤੇ ਪਹਿਲੀ ਖੇਪ 'ਚ ਢਾਕਾ ਤੋਂ ਆਵੇਗਾ ਸੀਮੈਂਟ
ਗੋਮਤੀ ਨਦੀ 'ਤੇ ਸੋਨਾਮੁਰਾ ਤੋਂ ਦਾਊਦਕੰਦੀ ਦਾ 93 ਕਿਲੋਮੀਟਰ ਲੰਬਾ ਰੂਟ ਤ੍ਰਿਪੁਰਾ ਦਾ ਪਹਿਲਾ ਪ੍ਰੋਟੋਕਾਲ ਰੂਟ ਹੋਵੇਗਾ। ਤ੍ਰਿਪਰਾ ਸਰਕਾਰ ਨੇ ਜਹਾਜ਼ਰਾਣੀ ਮੰਤਰਾਲੇ ਦੀ ਮਦਦ ਨਾਲ ਪਹਿਲਾਂ ਹੀ ਇਕ ਅਸਥਾਈ ਬੰਦਰਗਾਹ ਤਿਆਰ ਕਰ ਲਿਆ ਹੈ, ਜਿੱਥੇ ਸਾਮਾਨ ਦੀ ਲੋਡਿੰਗ -ਅਨਲੌਡਿੰਗ ਹੋਵੇਗੀ। ਸਤੰਬਰ ਦੇ ਪਹਿਲੇ ਹਫਤੇ ਵਿਚ ਟ੍ਰਾਇਲ ਰਨ ਦੇ ਤਹਿਤ ਇਸ ਜਲ ਮਾਰਗ ਤੋਂ 50 ਮ੍ਰੀਟਿਕ ਟਨ ਸੀਮੈਂਟ ਢਾਕਾ ਤੋਂ ਸੋਨਾਮੁਰਾ ਪਹੁੰਚੇਗਾ।
ਲੰਡਨ 'ਚ 'ਯਾਦਗਾਰੀ ਤਖ਼ਤੀ' ਪਾਉਣ ਵਾਲੀ ਭਾਰਤੀ ਮੂਲ ਦੀ ਪਹਿਲੀ ਬੀਬੀ ਬਣੀ ਨੂਰ ਇਨਾਇਤ ਖ਼ਾਨ
NEXT STORY