-ਕਲਿਆਣੀ ਸ਼ੰਕਰ
ਪਿਛਲੇ ਸਾਲ ਸ਼ੇਖ ਸਰਕਾਰ ਦੇ ਅਸਤੀਫੇ ਦੇ ਬਾਅਦ ਤੋਂ ਬੰਗਲਾਦੇਸ਼ ਇਕ ਸਿਆਸੀ ਸੰਕਟ ’ਚੋਂ ਲੰਘ ਰਿਹਾ ਹੈ, ਇਸ ਸਥਿਤੀ ਕਾਰਨ ਖੇਤਰ ’ਚ ਤਣਾਅ ਪੈਦਾ ਹੋ ਗਿਆ ਹੈ। ਇਨਕਲਾਬ ਮੋਚੋਂ ਦੇ ਬੁਲਾਰੇ ਉਸਮਾਨ ਹਾਦੀ ਦੀ ਹੱਤਿਆ ਤੋਂ ਬਾਅਦ 18 ਤੋਂ 20 ਦਸੰਬਰ 2025 ਤੱਕ ਬੰਗਲਾਦੇਸ਼ ’ਚ ਦੰਗੇ, ਅਗਜ਼ਨੀ ਅਤੇ ਸਿਆਸੀ ਅਸ਼ਾਂਤੀ ਰਹੀ। ਬੰਗਲਾਦੇਸ਼ ’ਚ ਹਾਲ ਦੀ ਸਿਆਸੀ ਅਸ਼ਾਂਤੀ ਦੇ ਖੇਤਰ ’ਤੇ ਵੱਡੇ ਅਸਰ ਪੈ ਰਹੇ ਹਨ, ਜਿਸ ਨਾਲ ਭਾਰਤ, ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਦੇਸ਼ ਅਸਥਿਰ ਹੋ ਸਕਦੇ ਹਨ ਅਤੇ ਇਲਾਕੇ ਦੀ ਸੁਰੱਖਿਆ ਅਤੇ ਆਰਥਿਕ ਸਥਿਰਤਾ ’ਤੇ ਅਸਰ ਪੈ ਸਕਦਾ ਹੈ।
ਦਿੱਲੀ Dਤੇ ਢਾਕਾ ਵਿਚਾਲੇ ਕੂਟਨੀਤਕ ਰਿਸ਼ਤੇ ਇਕ ਅਹਿਮ ਮੋੜ ’ਤੇ ਆ ਗਏ ਹਨ, ਢਾਕੇ ਨੇ ਨਵੀਂ ਦਿੱਲੀ ਅਤੇ ਅਗਰਤਲਾ ’ਚ ਆਪਣੇ ਮਿਸ਼ਨ ’ਤੇ ਵੀਜ਼ਾ ਅਤੇ ਕੌਂਸਲਰ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਭਾਰਤ ਨੇ ਵੀ ਵੱਡੀ ਪੱਧਰ ’ਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬੰਗਲਾਦੇਸ਼ ’ਚ ਆਪਣੇ ਚਟਗਾਂਵ ਸੈਂਟਰ ’ਤੇ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਪਿਛਲੇ ਹਫਤੇ ਦੀ ਸ਼ੁਰੂਆਤ ’ਚ ਨਵੀਂ ਦਿੱਲੀ ਅਤੇ ਢਾਕਾ ਨੇ ਇਕ ਦੂਜੇ ਦੇ ਰਾਜਦੂਤਾਂ ਨੂੰ ਤਲਬ ਕੀਤਾ ਅਤੇ ਹਾਲਾਤ ’ਤੇ ਚਿੰਤਾ ਜਤਾਈ।
ਬੰਗਲਾਦੇਸ਼ ’ਚ ਅਸਥਿਰਤਾ ਨੂੰ ਲੈ ਕੇ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨਾਲ ਚੀਨ ਅਤੇ ਪਾਕਿਸਤਾਨ ਦੇ ਨਾਲ ਟਕਰਾਅ ਦਾ ਡਰ ਵਧ ਰਿਹਾ ਹੈ। ਇਸ ਨਾਲ ਗੈਰ-ਕਾਨੂੰਨੀ ਮਾਈਗ੍ਰੇਸ਼ਨ ਅਤੇ ਫਿਰਕੂ ਹਿੰਸਾ ਦਾ ਖਤਰਾ ਵੀ ਵਧ ਰਿਹਾ ਹੈ, ਜਿਸ ਨਾਲ ਇਸ ਖੇਤਰ ’ਚ ਭਾਰਤ ਦੀ ਕੂਟਨੀਤਿਕ ਗੱਲਬਾਤ ਅਤੇ ਪ੍ਰਾਜੈਕਟ ਮੁਸ਼ਕਲ ਹੋ ਰਹੇ ਹਨ।
ਇਸ ਤੋਂ ਇਲਾਵਾ ਇਸਲਾਮੀ ਕੱਟੜਪੰਥੀਆਂ ਦਾ ਅਸਰ ਵਧ ਰਿਹਾ ਹੈ ਅਤੇ ਅਸ਼ਾਂਤੀ ਨੂੰ ਮੈਨੇਜ ਕਰਨ ’ਚ ਸਰਕਾਰ ਦੀ ਨਾਕਾਮੀ ਨਾਲ ਸਮਾਜਿਕ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਚੋਣਾਂ ਦੇ ਬਾਅਦ ਦੇ ਸਮੇਂ ’ਚ, ਜਦੋਂ ਆਵਾਮੀ ਲੀਗ ’ਤੇ ਬੈਨ ਲੱਗਾ ਸੀ। ਜਮਾਤ-ਏ-ਇਸਲਾਮੀ ਵਰਗੇ ਇਸਲਾਮੀ ਗਰੁੱਪਾਂ ਨੂੰ ਮਹੱਤਵ ਮਿਲਿਆ ਹੈ। ਨੌਜਵਾਨ ਪੀੜ੍ਹੀ ’ਚ ਰਾਸ਼ਟਵਾਦ ਦੀ ਇਕ ਅਨੋਖੀ ਭਾਵਨਾ ਪੈਦਾ ਹੋਈ ਹੈ, ਜੋ ਬੰਗਲਾਦੇਸ਼ ’ਚ 1971 ਦੀ ਆਜ਼ਾਦੀ ਦੀ ਇਤਿਹਾਸਕ ਕਹਾਣੀ ਤੋਂ ਵੱਖਰੀ ਹੈ।
ਸਰਹੱਦ ਪਾਰ ਭਾਰਤ ’ਚ ਦੀਪੂ ਚੰਦਰ ਦਾਸ ਦੀ ਹੱਤਿਆ ਦੇ ਨਤੀਜੇ ਜੋ ਇਸ਼ਨਿੰਦਾ ਦੇ ਦੋਸ਼ਾਂ ਨਾਲ ਜੁੜੇ ਹਨ ਨੇ ਭਾਰਤ ਵਿਰੋਧੀ ਭਾਵਨਾਵਾਂ ਨੂੰ ਹੋਰ ਵਧਾ ਦਿੱਤਾ ਹੈ। ਜਿਸ ਨਾਲ ਇਲਾਕੇ ਦੀ ਸਥਿਰਤਾ ਅਤੇ ਕੂਟਨੀਤਿਕ ਰਿਸ਼ਤੇ ਹੋਰ ਨਾਜ਼ੁਕ ਹੋ ਗਏ ਹਨ, ਜਿਸ ਨਾਲ ਸਾਰੇ ਜਾਣਕਾਰ ਨਾਗਰਿਕਾਂ ਅਤੇ ਐਨਾਲਿਸਟ ਨੂੰ ਚਿੰਤਾ ਹੋਣੀ ਚਾਹੀਦੀ ਹੈ। ਦਿ ਡੇਲੀ ਸਟਾਰ’ ਅਤੇ ‘ਪ੍ਰੋਥੋਮ ਆਲੋ’ ਵਰਗੇ ਮੀਡੀਆ ਹਾਊਸਿਜ਼ ’ਤੇ ਭੀੜ ਦੇ ਹਮਲੇ ਹੋਏ ਹਨ ਅਤੇ ਦੋਸ਼ ਹੈ ਕਿ ਇਹ ਅਖਬਾਰ ਭਾਰਤ ਦੇ ਸਮਰਥਕ ਹਨ।
ਇਸਲਾਮਿਕ ਕੱਟੜਪੰਥੀਆਂ ਦਾ ਵਧਦਾ ਅਸਰ ਅਤੇ ਅਸ਼ਾਂਤੀ ਨੂੰ ਮੈਨੇਜ ਕਰਨ ’ਚ ਸਰਕਾਰ ਦੀ ਨਾਕਾਮੀ,ਸਿਵਿਲ ਸਟੇਬਿਲਟੀ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ ਜਿਸ ਨਾਲ ਪਾਲਿਸੀ ਬਣਾਉਣ ਵਾਲਿਆਂ ਨੂੰ ਇਸ ’ਤੇ ਪੂਰਾ ਧਿਆਨ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਇਸ ਸਿਆਸੀ ਉਥਲ-ਪੁਥਲ ਦੇ ਵਿਚਾਲੇ ਜੀਆ ਪਰਿਵਾਰ ਦੇ ਬੇਟੇ ਤਾਰੀਕ ਰਹਿਮਾਨ ਦਾ ਸਵਾਗਤ ਕਰਨ ਲਈ ਇਕ ਵੱਡੀ ਰੈਲੀ ਕਰ ਰਹੀ ਹੈ। ਉਮੀਦ ਹੈ ਕਿ ਉਹ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ।
ਕਈ ਬੰਗਲਾਦੇਸ਼ੀ ਭਾਰਤ ਦੇ ਅਸਰ ਨੂੰ ਲੈ ਕੇ ਚਿੰਤਾ ਜਤਾਉਂਦੇ ਹਨ, ਖਾਸ ਕਰ ਕੇ ਹਸੀਨਾ ਦਾ 15 ਸਾਲ ਦਾ ਸ਼ਾਸਨ , ਜੋ ਅਸ਼ਾਂਤੀ ਦੇ ਵਿਚਾਲੇ ਖਤਮ ਹੋਇਆ। ਇਸ ਗੱਲ ਨੇ ਹਸੀਨਾ ਦੀ ਭਾਰਤ ’ਚ ਪਨਾਹ ਨੂੰ ਹੋਰ ਵਧਾ ਦਿੱਤਾ ਹੈ। ਕਿਉਂਕਿ ਨਵੀਂ ਦਿੱਲੀ ਨੇ ਉਨ੍ਹਾਂ ਨੂੰ ਵਾਪਸ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹਾਦੀ ਦੀ ਹੱਤਿਆ ਤੋਂ ਬਾਅਦ, ਨੌਜਵਾਨ ਸਿਆਸੀ ਨੇਤਾਵਾਂ ਨੇ ਭਾਰਤ ਖਿਲਾਫ ਭੜਕਾਊ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ। ਸਮਰਥਕਾਂ ਦਾ ਦੋਸ਼ ਹੈ, ਕਿ ਹਾਦੀ ਦੀ ਹੱਤਿਆ ਦਾ ਮੁੱਖ ਸ਼ੱਕੀ ਜੋ ਆਵਾਮੀ ਲੀਗ ਨਾਲ ਜੁੜਿਆ ਹੈ, ਭਾਰਤ ਦੌੜ ਗਿਆ ਹੈ, ਜਿਸ ਨਾਲ ਭਾਰਤ ਵਿਰੁੱਧ ਭਾਵਨਾ ਵਧ ਰਹੀ ਹੈ।
ਕੁਲ ਮਿਲਾ ਕੇ ਬੰਗਲਾਦੇਸ਼ ’ਚ ਚੱਲ ਰਹੀ ਅਸਥਿਰਤਾ ਗੁਆਂਢੀ ਦੇਸ਼ਾਂ ਦੇ ਨਾਲ ਟਕਰਾਅ ਦੇ ਖਤਰਿਆਂ ਨੂੰ ਵਧਾਉਂਦੀ ਹੈ ਅਤੇ ਇਸ ਖੇਤਰ ’ਚ ਭਾਰਤ ਦੇ ਕੂਟਨੀਤਿਕ ਯਤਨਾਂ ਨੂੰ ਮੁਸ਼ਕਿਲ ਬਣਾਉਂਦੀ ਹੈ। ਖਾਸ ਕਰ ਕੇ ਜਦੋਂ ਇਕ ਹਿੰਦੂ ਸਮੂਹ ਨੇ ਭਾਰਤੀ ਡਿਪਲੋਮੈਟਿਕ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।
ਬੰਗਲਾਦੇਸ਼ ’ਚ ਭਾਰਤ ਦੇ ਵਿਰੁੱਧ ਭਾਵਨਾ ਹਸੀਨਾ ਦੇ ਕਦਮਾਂ ਅਤੇ ਭਾਰਤ ਵਲੋਂ ਉਸ ਨੂੰ ਪਨਾਹ ਦੇਣ ਦੇ ਤਰੀਕੇ ਨਾਲ ਹੋਰ ਵਧ ਗਈ ਹੈ। ਦੀਪੂ ਚੰਦਰ ਦਾਸ ਦੀ ਹੱਤਿਆ ਤੋਂ ਬਾਅਦ ਹੋਏ ਵਿਰੋਧ ਨੇ ਭਾਰਤ ਵਿਰੁੱਧ ਭਾਵਨਾਵਾਂ ਨੂੰ ਹੋਰ ਵਧਾ ਦਿੱਤਾ ਹੈ, ਕੁਝ ਲੋਕ ਅਸ਼ਾਂਤੀ ਲਈ ਪਿਛਲੀ ਆਵਾਮੀ ਲੀਗ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਭਾਰਤ ਨੂੰ ਕਮਜ਼ੋਰ ਸੁਰੱਖਿਆ ਸਹਿਯੋਗ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨਾਲ ਅਸਥਿਰਤਾ, ਗੈਰ-ਕਾਨੂੰਨੀ ਪ੍ਰਵਾਸ ਅਤੇ ਕੱਟੜਪੰਥ ਦੀਆਂ ਚਿੰਤਾਵਾਂ ਵਧ ਰਹੀਆਂ ਹਨ। ਯੁਨੂਸ ਸਰਕਾਰ ਨੇ ਕਿਹਾ ਹੈ ਕਿ ਨਵੇਂ ਬੰਗਲਾਦੇਸ਼ ’ਚ ਅਜਿਹੀ ਊਰਜਾ ਲਈ ਕੋਈ ਜਗ੍ਹਾ ਨਹੀਂ ਹੈ। ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਹਾਲ ਦੀ ਹੱਤਿਆ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਕੋਈ ਵੀ ਨਤੀਜਿਆਂ ਤੋਂ ਬਚ ਨਹੀਂ ਸਕੇਗਾ।
ਇਸੇ ਦੌਰਾਨ ਵੀ.ਐੱਨ.ਪੀ. ਤਾਰਿਕ ਰਹਿਮਾਨ ਦੀ ਲੰਡਨ ਤੋਂ ਵਾਪਸੀ ਦੇ ਮੌਕੇ ’ਤੇ ਇਕ ਵੱਡੀ ਰੈਲੀ ਦੀ ਤਿਆਰੀ ਕਰ ਰਹੀ ਹੈ, ਜੋ 17 ਸਾਲ ਤੋਂ ਜ਼ਿਆਦਾ ਸਮੇਂ ਤੋਂ ਦੇਸ਼ ਨਿਕਾਲਾ ਸਹਿ ਰਹੇ ਸਨ। ਪਾਰਟੀ ਉਨ੍ਹਾਂ ਦੇ ਸਵਾਗਤ ਲਈ 50 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਕੱਠਿਆਂ ਕਰਨ ਦੀ ਤਿਆਰੀ ਕਰ ਰਹੀ ਹੈ। 60 ਸਾਲ ਦੇ ਰਹਿਮਾਨ, ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੇ ਬੇਟੇ ਅਤੇ ਬੀ.ਐੱਨ.ਪੀ. ਦੇ ਐਕਟਿੰਗ ਚੇਅਰਮੈਨ ਹਨ, ਹਸੀਨਾ ਦੇ ਅਹੁਦਾ ਛੱਡਣ ਤੋਂ ਬਾਅਦ ਅਦਾਲਤ ਨੇ ਰਹਿਮਾਨ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ। ਜਿਸ ਨਾਲ ਉਨ੍ਹਾਂ ਦੀ ਵਾਪਸੀ ਹੋ ਸਕੀ।
ਰਹਿਮਾਨ ਦੀ ਵਾਪਸੀ ਨੂੰ ਇਕ ਅਹਿਮ ਪਲ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ, ਇਸ ਨਾਲ ਵਿਰੋਧੀ ਸਪੋਰਟਜ਼ ਨੂੰ ਉਮੀਦ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰ ਸਕਦੇ ਹਨ ਅਤੇ ਆਉਣ ਵਾਲੀਆਂ ਚੋਣਾਂ ’ਚ ਬੀ.ਐੱਨ.ਪੀ. ਦੀ ਸਥਿਤੀ ਮਜ਼ਬੂਤ ਕਰ ਸਕਦੇ ਹਨ।
ਕੁਲ ਮਿਲਾ ਕੇ ਬੰਗਲਦੇਸ਼ ’ਚ ਚੱਲ ਰਹੀ ਅਸਥਿਰਤਾ ਗੁਆਂਢੀ ਦੇਸ਼ਾਂ ਦੇ ਨਾਲ ਟਕਰਾਅ ਦੇ ਖਤਰੇ ਨੂੰ ਵਧਾਉਂਦੀ ਹੈ ਅਤੇ ਇਸ ਖੇਤਰ ’ਚ ਭਾਰਤ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਨੂੰ ਮੁਸ਼ਕਲ ਬਣਾਉਂਦੀ ਹੈ, ਕਿਉਂਕਿ ਉਸ ਨੇ ਦਿੱਲੀ ’ਚ ਆਪਣੇ ਡਿਪਲੋਮੈਟਿਕ ਕੰਪਲੈਕਸ ਦੇ ਬਾਹਰ ਇਕ ਹਿੰਦੂ ਸਮੂਹ ਦੇ ਵਿਰੋਧ ਪ੍ਰਦਰਸ਼ਨ ’ਤੇ ਇਤਰਾਜ਼ ਜਤਾਇਆ ਸੀ ਅਤੇ ਇਸ ਨੂੰ ‘ਗਲਤ’ ਦੱਸਿਆ ਸੀ।
ਇਕ ਭਾਰਤੀ ਸੰਸਦੀ ਪੈਨਲ ਨੇ ਕਿਹਾ ਕਿ ਬੰਗਲਾਦੇਸ਼ ’ਚ ਹੋ ਰਹੇ ਘਟਨਾਚੱਕਰ 1971’ਚ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਬਾਅਦ ਤੋਂ ਦਿੱਲੀ ਦੇ ਲਈ, ਸਭ ਤੋਂ ਵੱਡੀ ਰਣਨੀਤਕ ਚੁਣੌਤੀ ਹੈ। ਦਿੱਲੀ ਨੇ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਉਹ ਬੰਗਲਾਦੇਸ਼ ’ਚ ਚੁਣੀ ਹੋਈ ਸਰਕਾਰ ਦੇ ਨਾਲ ਗੱਲਬਾਤ ਕਰੇਗੀ।
ਬੀ. ਬੀ. ਸੀ. ਨੇ ਸਾਬਕਾ ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦੇ ਹਵਾਲੇ ਨਾਲ ਦੱਸਿਆ ਕਿ ‘ਮੈਨੂੰ ਪੂਰੀ ਉਮੀਦ ਹੈ ਕਿ ਦੋਵੇਂ ਪਾਸੇ ਤਣਾਅ ਹੋਰ ਨਹੀਂ ਵਧੇਗਾ’’। ਢਾਕਾ ’ਚ ਰਿਟਾਇਰਡ ਭਾਰਤੀ ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦਾਸ ਨੇ ਬੀ. ਬੀ. ਸੀ. ਨੂੰ ਕਿਹਾ ਕਿ ਬੰਗਲਾਦੇਸ਼ ’ਚ ‘ਅਸਥਿਰ ਸਥਿਤੀ’ ਦੇ ਕਾਰਨ ਇਹ ਅਨੁਮਾਨ ਲਗਾਉਣਾ ਮੁਸ਼ਕਿਲ ਹੋ ਗਿਆ ਹੈ ਕਿ ਚੀਜ਼ਾ ਕਿਸ ਪਾਸੇ ਜਾਣਗੀਆਂ।
ਭਵਿੱਖ ’ਚ ਚੋਣਾਂ ਨਿਰਪੱਖ ਅਤੇ ਆਜ਼ਾਦ ਹੋਣੀਆਂ ਚਾਹੀਦੀਆਂ, ਹਿੰਸਾ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਲੋਕ ਜਾ ਕੇ ਵੋਟ ਪਾ ਸਕਣ। ਸਾਰੀਆਂ ਪਾਰਟੀਆਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ਯੂਨੁਸ ਸਰਕਾਰ ਨੂੰ ਵੀ ਪੱਕਾ ਕਰਨਾ ਚਾਹੀਦਾ ਹੈ ਕਿ ਚੋਣਾਂ ਤੋਂ ਬਾਅਦ ਕੋਈ ਹਿੰਸਾ ਨਾ ਹੋਵੇ। ਸ਼ਾਂਤੀਪੂਰਨ ਚੋਣਾਂ ਨਾਲ ਇਕੋਨਾਮੀ ਨੂੰ ਬਿਹਤਰ ਬਣਾਉਣ ’ਚ ਮਦਦ ਮਿਲੇਗੀ।
ਹੋਰ ਸਖ਼ਤ ਹੋਏ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮ ! ਸਿਰਫ਼ ਪ੍ਰਵਾਸੀ ਹੀ ਨਹੀਂ, ਗ੍ਰੀਨ ਕਾਰਡ ਹੋਲਡਰਾਂ ਨੂੰ ਵੀ...
NEXT STORY