ਢਾਕਾ (ਭਾਸ਼ਾ) : ਬੰਗਲਾਦੇਸ਼ ਦੇ ਪਹਿਲੇ ਫੌਜ ਮੁਖੀ ਅਤੇ ਪਾਕਿਸਤਾਨ ਖਿਲਾਫ 1971 ਦੀ ਆਜ਼ਾਦੀ ਦੀ ਲੜਾਈ ਦੇ ਸੈਕਟਰ ਕਮਾਂਡਰ ਮੇਜਰ ਜਨਰਲ (ਸੇਵਾਮੁਕਤ) ਕੇਐੱਮ ਸ਼ਫੀਉੱਲਾ ਦਾ ਐਤਵਾਰ ਨੂੰ 90 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਫੌਜ ਨੇ ਇੱਕ ਬਿਆਨ ਵਿੱਚ ਕਿਹਾ, "ਢਾਕਾ ਦੇ ਸੰਯੁਕਤ ਮਿਲਟਰੀ ਹਸਪਤਾਲ (ਸੀਐੱਮਐੱਚ) ਵਿੱਚ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ।"
ਫੌਜ ਨੇ ਦੱਸਿਆ ਕਿ ਉਨ੍ਹਾਂ ਨੂੰ 2 ਜਨਵਰੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ ਦੀ ਸਮੱਸਿਆ, ਲੀਵਰ ਅਤੇ ਕਈ ਹੋਰ ਬਿਮਾਰੀਆਂ ਤੋਂ ਪੀੜਤ ਸਨ। ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਮੇਜਰ ਜਨਰਲ (ਸੇਵਾਮੁਕਤ) ਸ਼ਫੀਉੱਲਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ 1971 ਦੀ ਆਜ਼ਾਦੀ ਦੀ ਲੜਾਈ ਦੌਰਾਨ ਸੈਕਟਰ ਕਮਾਂਡਰ ਵਜੋਂ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ, “ਅਸੀਂ ਦੇਸ਼ ਅਤੇ ਇਸਦੇ ਲੋਕਾਂ ਲਈ ਉਸਦੇ ਯੋਗਦਾਨ ਨੂੰ ਧੰਨਵਾਦ ਨਾਲ ਯਾਦ ਕਰਦੇ ਹਾਂ। ਬੰਗਲਾਦੇਸ਼ ਦੇ ਹਰ ਵਰਗ ਦੇ ਲੋਕ ਉਸ ਦੇ ਬਹਾਦਰੀ ਭਰੇ ਕੰਮਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕਰਨਗੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦਾ ਫਰਮਾਨ ਮੰਨਣ ਤੋਂ ਕੋਲੰਬੀਆ ਦੀ ਕੋਰੀ ਨਾਂਹ, ਅਮਰੀਕਾ ਵੱਲੋਂ ਟੈਰਿਫ ਤੇ ਵੀਜ਼ਾ ਪਾਬੰਦੀਆਂ ਲਾਉਣ ਦੀ ਤਿਆਰੀ
NEXT STORY