ਢਾਕਾ- ਬੰਗਲਾਦੇਸ਼ ਦੇ ਲਕਸ਼ਮੀਪੁਰ ਸਦਰ ’ਚ ਸ਼ੁੱਕਰਵਾਰ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਘਰ ਨੂੰ ਬਾਹਰੋਂ ਤਾਲਾ ਲਾ ਕੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਅੱਗ ’ਚ 7 ਸਾਲ ਦੀ ਇਕ ਬੱਚੀ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਤਿੰਨ ਹੋਰ ਵਿਅਕਤੀ ਗੰਭੀਰ ਰੂਪ ’ਚ ਝੁਲਸ ਗਏ।
ਇਹ ਘਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਨੇਤਾ ਬਿਲਾਲ ਹੁਸੈਨ ਦਾ ਸੀ। ਘਟਨਾ ਰਾਤ 1 ਵਜੇ ਦੇ ਕਰੀਬ ਵਾਪਰੀ। ਬਿਲਾਲ ਦੀ 7 ਸਾਲਾ ਬੇਟੀ ਆਇਸ਼ਾ ਅਖਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਬਿਲਾਲ ਹੁਸੈਨ ਤੇ ਉਸ ਦੀਆਂ 2 ਹੋਰ ਬੇਟੀਆਂ ਸਲਮਾ ਅਖਤਰ (16) ਤੇ ਸਾਮੀਆ ਅਖਤਰ (14) ਗੰਭੀਰ ਰੂਪ ’ਚ ਝੁਲਸ ਗਈਆਂ। ਬਿਲਾਲ ਦਾ ਇਲਾਜ ਲਕਸ਼ਮੀਪੁਰ ਸਦਰ ਹਸਪਤਾਲ ’ਚ ਕੀਤਾ ਜਾ ਰਿਹਾ ਹੈ, ਜਦੋਂ ਕਿ ਦੋਹਾਂ ਬੇਟੀਆਂ ਨੂੰ ਗੰਭੀਰ ਹਾਲਤ ’ਚ ਢਾਕਾ ਭੇਜ ਦਿੱਤਾ ਗਿਆ ਹੈ। ਲਕਸ਼ਮੀਪੁਰ ਸਦਰ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫਸਰ ਡਾ. ਅਰੂਪ ਪਾਲ ਅਨੁਸਾਰ ਬੱਚੀਆਂ ਦੇ ਸਰੀਰ 50 ਤੋਂ 60 ਫੀਸਦੀ ਝੁਲਸ ਗਏ ਹਨ।
ਇਸ ਦੌਰਾਨ ਢਾਕਾ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪ੍ਰਮੁੱਖ ਨੌਜਵਾਨ ਨੇਤਾ ਸ਼ਰੀਫ ਉਸਮਾਨ ਹਾਦੀ ਦੇ ਅੰਤਿਮ ਸੰਸਕਾਰ ਸਮੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ, ਜਮਾਤ-ਏ-ਇਸਲਾਮੀ ਤੇ ਵਿਦਿਆਰਥੀਆਂ ਦੀ ਅਗਵਾਈ ਵਾਲੀ ਨੈਸ਼ਨਲ ਸਿਟੀਜ਼ਨਜ਼ ਪਾਰਟੀ ਦੇ ਆਗੂ ਵੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਏ।
ਕੈਨੇਡਾ ਦੇ ਰੀਸ ਹਾਊਡਨ ਨੇ ਸਕੀ ਕ੍ਰਾਸ ਵਰਲਡ ਕੱਪ 'ਚ ਸੋਨ ਤਮਗਾ ਜਿੱਤਿਆ
NEXT STORY