ਇਸਲਾਮਾਬਾਦ-ਪਾਕਿਸਤਾਨ ਵੱਲੋਂ ਇਸ ਸਾਲ ਵੀ 'ਕਸ਼ਮੀਰ ਏਕਤਾ' ਦਿਵਸ ਮਨਾਉਣ 'ਤੇ ਬੰਗਲਾਦੇਸ਼ ਨੇ ਫਟਕਾਰ ਲਾਈ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਢਾਕਾ 'ਚ 'ਕਸ਼ਮੀਰ ਏਕਤਾ ਦਿਵਸ' ਮਨਾਉਣ 'ਤੇ ਖਰੀਆਂ-ਖਰੀਆਂ ਸੁਣਾਈਆਂ ਅਤੇ ਪਾਕਿਸਤਾਨ ਤੋਂ ਕਸ਼ਮੀਰ 'ਚ ਅੱਤਵਾਦ ਨਾ ਭੇਜਣ ਦੀ ਮੰਗ ਕੀਤੀ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਕਿਹਾ ਕਿ ਮੁਜੀਬੁਰ ਰਹਿਮਾਨ ਦੇ ਹੱਤਿਆਰਾਂ ਨੂੰ ਸ਼ਰਨ ਦੇਣਾ ਬੰਦ ਕਰੋ।
ਇਹ ਵੀ ਪੜ੍ਹੋ -ਮਿਆਂਮਾਰ ਦੀ ਸੱਤਾ ਛੱਡੇ ਫੌਜ : ਬਾਈਡੇਨ
ਢਾਕਾ 'ਚ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੇ ਸਮਾਜਿਕ ਸੰਗਠਨਾਂ ਬੰਗਲਾਦੇਸ਼ ਡਾਟਰਸ ਫਾਉਂਡੇਸ਼ਨ, 'ਮਾਨੁਸ਼ੇਰ ਮਾਝੇ ਮਾਨੁਸ਼ੇਰ ਕਾਜੇ' ਅਤੇ 'ਯਸ ਬੰਗਲਾਦੇਸ਼' ਨੇ ਸਾਲ 1971 'ਚ ਬੰਗਲਾਦੇਸ਼ 'ਚ ਕਤਲੇਆਮ ਕਰਨ 'ਤੇ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ। ਨਾਲ ਹੀ ਪਾਕਿਸਤਾਨ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਰਾਸ਼ਟਰ ਪਿਤਾ ਸ਼ੇਖ ਰਹਿਮਾਨ ਦੇ ਹੱਤਿਆਰਾਂ ਨੂੰ ਆਪਣੇ ਦੇਸ਼ 'ਚ ਸ਼ਰਨ ਦੇਣੀ ਬੰਦ ਕਰਨ ਨੂੰ ਕਿਹਾ ਹੈ।
ਇਹ ਵੀ ਪੜ੍ਹੋ -ਚੀਨ ਦੀ ਧਮਕੀ ਤੋਂ ਬਾਅਦ ਤਾਈਵਾਨ ਨੇ ਗੁਆਨਾ 'ਚ ਵਪਾਰ ਦਫਤਰ ਖੋਲ੍ਹਣ ਦਾ ਫੈਸਲਾ ਲਿਆ ਵਾਪਸ
ਇਨ੍ਹਾਂ ਸੰਗਠਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤੁਸੀਂ ਆਪਣੇ ਬਦਨਾਮ ਅੱਤਵਾਦੀਆਂਨੂੰ ਜੇਲ 'ਚ ਬੰਦ ਕਰੋ ਅਤੇ ਕਸ਼ਮੀਰ 'ਚ ਆਪਣੇ ਅੱਤਵਾਦੀ ਭੇਜਣਾ ਬੰਦ ਕਰੋ। ਇਨ੍ਹਾਂ ਬੰਗਲਾਦੇਸ਼ੀਆਂ ਨੇ ਕਿਹਾ ਕਿ ਕਸ਼ਮੀਰ ਇਕਜੁਟਤਾ ਦਿਵਸ ਮਨਾਉਣ ਵਾਲੇ ਪਾਕਿਸਤਾਨ ਨੂੰ ਬਲੂਚਿਸਤਾਨ 'ਚ ਮਨੁੱਖੀ ਅਧਿਕਾਰ ਉਲੰਘਣ ਦੇ ਬਾਰੇ 'ਚ ਵੀ ਜਵਾਬ ਦੇਣਾ ਚਾਹੀਦਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ ਦੀ ਸੱਤਾ ਛੱਡੇ ਫੌਜ : ਬਾਈਡੇਨ
NEXT STORY