ਉਰੂਗਵੇ (ਏਜੰਸੀ)- ਟ੍ਰੈਫਿਕ ਨਿਯਮ ਤੋੜਣ 'ਤੇ ਪੂਰੀ ਦੁਨੀਆ ਵਿਚ ਚਾਲਾਨ ਹੁੰਦੇ ਹਨ। ਕਦੇ ਖਰਾਬ ਡਰਾਈਵਿੰਗ ਤਾਂ ਕਦੇ ਸ਼ਰਾਬ ਪੀ ਕੇ ਡਰਾਈਵਿੰਗ ਲਈ ਚਲਾਨ ਹੁੰਦੇ ਹਨ। ਸੀਟ ਬੈਲਟ ਨਾ ਲਗਾਉਣ, ਫੋਨ 'ਤੇ ਗੱਲ ਕਰਨ, ਰੈਡ ਲਾਈਟ ਜੰਪ ਕਰਨ ਅਤੇ ਆਪਣੀ ਲੇਨ ਵਿਚ ਡਰਾਈਵਿੰਗ ਨਾ ਕਰਨ ਵਰਗੇ ਕਈ ਕਾਰਨ ਹਨ ਜਿਨ੍ਹਾਂ ਕਾਰਨ ਆਮ ਤੌਰ 'ਤੇ ਚਲਾਨ ਹੁੰਦੇ ਹਨ। ਲੈਟਿਨ ਅਮਰੀਕੀ ਦੇਸ਼ ਉਰੂਗਵੇ ਵਿਚ ਇਕ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਅਜਿਹੀ ਗਲਤੀ ਲਈ ਚਲਾਨ ਕੀਤਾ, ਜਿਸ ਦੇ ਲਈ ਚਲਾਨ ਬਾਰੇ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇਗਾ। ਟ੍ਰੈਫਿਕ ਪੁਲਸ ਮੁਲਾਜ਼ਮ ਕਈ ਵਾਰ ਸਖ਼ਤੀ ਨਾਲ ਤੇ ਕਦੇ ਬੜੀ ਨਰਮੀ ਨਾਲ ਵੀ ਪੇਸ਼ ਆਉਂਦੇ ਹਨ। ਸੜਕ 'ਤੇ ਖੜ੍ਹੇ ਪੁਲਸ ਮੁਲਾਜ਼ਮ ਦੀਆਂ ਵੀ ਭਾਵਨਾਵਾਂ ਪ੍ਰਭਾਵਿਤ ਹੁੰਦੀਆਂ ਹਨ। ਇਸ ਗੱਲ ਦੀ ਤਸਦੀਕ ਕਰਦੀ ਹੈ ਉਰੂਗਵੇ ਦੀ ਇਕ ਘਟਨਾ। ਇਥੇ ਇਕ ਟ੍ਰੈਫਿਕ ਪੁਲਸ ਅਧਿਕਾਰੀ ਨੇ ਇਕ ਮਹਿਲਾ ਦਾ ਚਲਾਨ ਕੱਟ ਦਿੱਤਾ। ਚਲਾਨ ਦਾ ਕਾਰਨ ਇਹ ਸੀ ਕਿ ਉਹ ਮਹਿਲਾ ਕਾਫੀ ਸੁੰਦਰ ਸੀ।
ਪੁਲਸ ਮੁਲਾਜ਼ਮ ਨੇ ਚਲਾਨ ਵਿਚ ਜੋ ਵਜ੍ਹਾ ਲਿਖੀ ਉਸ ਮੁਤਾਬਕ ਇਸ ਮਹਿਲਾ ਦੀ ਵਜ੍ਹਾ ਨਾਲ ਸੜਕ 'ਤੇ ਚੱਲਣ ਵਾਲੇ ਲੋਕਾਂ ਦਾ ਧਿਆਨ ਭੰਗ ਹੁੰਦਾ ਹੈ। ਅਜਿਹੇ ਵਿਚ ਕੋਈ ਵੱਡੀ ਦੁਰਘਟਨਾ ਵੀ ਹੋ ਸਕਦੀ ਹੈ। ਮਾਮਲਾ ਸਿਰਫ ਚਲਾਨ ਤੱਕ ਹੀ ਸੀਮਤ ਰਹਿੰਦਾ ਤਾਂ ਵੀ ਕੋਈ ਗੱਲ ਨਹੀਂ ਸੀ। ਦਰਅਸਲ ਪੁਲਸ ਅਧਿਕਾਰੀ ਨੇ ਚਲਾਨ ਹੇਠਾਂ I Love you ਵੀ ਲਿਖ ਦਿੱਤਾ। ਇਹ ਚਲਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਯੂਜ਼ਰਸ ਨੇ ਟ੍ਰੈਫਿਕ ਪੁਲਸ ਅਧਿਕਾਰੀ ਨੂੰ ਖੂਬ ਟ੍ਰੋਲ ਕੀਤਾ। ਚਲਾਨ ਵਾਇਰਲ ਹੋਣ ਤੋਂ ਬਾਅਦ ਮਹਿਲਾ ਦਾ ਚਲਾਨ ਕੱਟਣ ਵਾਲੇ ਅਧਿਕਾਰੀ ਨੂੰ ਵਿਭਾਗੀ ਜਾਂਚ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦਈਏ ਕਿ ਮਾਮਲਾ ਪਿਛਲੇ ਮਹੀਨੇ ਦਾ ਹੈ। ਸ਼ਨੀਵਾਰ 25 ਮਈ ਦੀ ਦੁਪਹਿਰ ਲਗਭਗ 3 ਵਜੇ ਇਹ ਚਲਾਨ ਹੋਇਆ। ਉਰੂਗਵੇ ਦੇ ਪੇਸਾਂਡੂ ਸ਼ਹਿਰ ਵਿਚ ਇਕ ਟ੍ਰੈਫਿਕ ਪੁਲਸ ਦਾ ਅਧਿਕਾਰੀ ਡਿਊਟੀ 'ਤੇ ਤਾਇਨਾਤ ਸੀ। ਉਸ ਵੇਲੇ ਸੜਕ 'ਤੇ ਕਾਫੀ ਜ਼ਿਆਦਾ ਟ੍ਰੈਫਿਕ ਸੀ। ਠੀਕ ਇਸ ਦੌਰਾਨ ਇਕ ਮਹਿਲਾ ਗੱਡੀ ਲੈ ਕੇ ਰੈਡ ਲਾਈਟ 'ਤੇ ਪਹੁੰਚੀ ਅਤੇ ਟ੍ਰੈਫਿਕ ਪੁਲਸ ਦੇ ਸਾਹਮਣੇ ਰੁੱਕੀ। ਟ੍ਰੈਫਿਕ ਪੁਲਸ ਮੁਲਾਜ਼ਮ ਦੀ ਨਜ਼ਰ ਉਸ ਮਹਿਲਾ 'ਤੇ ਗਈ, ਤਾਂ ਉਹ ਮਹਿਲਾ ਦੀ ਖੂਬਸੂਰਤੀ ਦੇਖ ਕੇ ਆਪਣਾ ਕੰਮ ਭੁੱਲ ਗਿਆ। ਉਸ ਦੀ ਨਜ਼ਰ ਟ੍ਰੈਫਿਕ ਵਿਵਸਥਾ ਛੱਡ ਉਸ ਖੂਬਸੂਰਤ ਮਹਿਲਾ 'ਤੇ ਟਿਕ ਗਈ।
ਇਟਲੀ 'ਚ ਪੜ੍ਹ ਰਹੀ ਪੰਜਾਬਣ ਨੇ ਚੌਥੀ ਵਾਰ ਹਾਸਲ ਕੀਤਾ ਪਹਿਲਾ ਸਥਾਨ
NEXT STORY