ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਅਗਲੇ ਹਫਤੇ ਮੁਲਾਕਾਤ ਕਰਨ ਵਾਲੇ ਹਨ। ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨਾਰਟ ਨੇ ਮੀਡੀਆ ਨੂੰ ਦੱਸਿਆ ਕਿ ਟ੍ਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨਾਲ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਆਸ਼ਾ ਰੱਖਦਾ ਹੈ।
ਉਨ੍ਹਾਂ ਮੁਤਾਬਕ ਦੋਹਾਂ ਦੇਸ਼ਾਂ 'ਚ ਆਪਸੀ ਸਹਿਯੋਗ ਦੇ ਕਈ ਖੇਤਰ ਹਨ, ਦੋਹਾਂ ਦੇਸ਼ਾਂ ਦੇ ਲੋਕਾਂ 'ਚ ਸੰਬੰਧ ਮਜ਼ਬੂਤ ਹਨ, ਇਸ ਲਈ ਅਸੀਂ ਇਸ ਦੌਰੇ ਨੂੰ ਲੈ ਕੇ ਉਤਸੁਕ ਹਾਂ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟ੍ਰੰਪ ਸੋਮਵਾਰ ਨੂੰ ਵਾਈਟ ਹਾਊਸ 'ਚ ਮੁਲਾਕਾਤ ਕਰਨ ਵਾਲੇ ਹਨ। ਦੋਹਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਹਾਲਾਂਕਿ ਦੋਹਾਂ ਨੇਤਾਵਾਂ 'ਚ ਫੋਨ 'ਤੇ ਦੋ-ਤਿੰਨ ਵਾਰੀ ਗੱਲ ਹੋ ਚੁੱਕੀ ਹੈ। ਬੀਤੇ ਸਾਲ ਨਵੰਬਰ 'ਚ ਟ੍ਰੰਪ ਦੇ ਅਮਰੀਕੀ ਰਾਸ਼ਟਰਪਤੀ ਬਨਣ 'ਤੇ ਮੋਦੀ ਨੇ ਫੋਨ 'ਤੇ ਵਧਾਈ ਦਿੱਤੀ ਸੀ। ਉੱਥੇ ਉੱਤਰ ਪ੍ਰਦੇਸ਼ ਦੀਆਂ ਵਿਧਾਨਸਭਾ ਚੌਣਾਂ 'ਚ ਭਾਜਪਾ ਦੀ ਜਿੱਤ ਮਗਰੋਂ ਟ੍ਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ 'ਤੇ ਗੱਲ ਕੀਤੀ ਸੀ।
ਕੈਨੇਡਾ 'ਚ ਕਈ ਕਾਮਿਆਂ 'ਤੇ ਡਿੱਗੇਗੀ ਗਾਜ਼, ਬੰਦ ਹੋ ਰਹੇ ਨੇ 59 ਸਟੋਰ
NEXT STORY