ਬੀਜਿੰਗ- ਚੀਨ ਦੇ ਬੀਜਿੰਗ ਵਿਚ ਕੋਵਿਡ-19 ਦੇ ਵਿਸ਼ੇਸ਼ ਹਸਪਤਾਲ ਵਿਚ ਭਰਤੀ ਸਾਰੇ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਨੂੰ ਬੰਦ ਕਰਨ ਵਾਲੇ ਹਨ ਜਦਕਿ ਚੀਨ ਵਿਚ ਕੋਰੋਨਾ ਵਾਇਰਸ ਦੇ ਨਵੇਂ 6 ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਨੇ 40 ਅਜਿਹੇ ਮਾਮਲਿਆਂ ਦੀ ਵੀ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਜੋ ਇਨਫੈਕਟਡ ਹਨ ਪਰ ਉਨ੍ਹਾਂ ਵਿਚ ਲੱਛਣ ਨਹੀਂ ਹਨ। ਹਸਪਤਾਲ ਨੂੰ ਬੰਦ ਕਰਨ ਦਾ ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦ ਚੀਨ ਵਿਚ ਕੋਰੋਨਾ ਵਾਇਰਸ ਦੇ ਕੇਂਦਰ ਵੁਹਾਨ ਨੇ ਹਾਲ ਹੀ ਵਿਚ 16 ਅਸਥਾਈ ਹਸਪਤਾਲਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਆਪਣੇ ਆਖਰੀ ਮਰੀਜ਼ ਨੂੰ ਐਤਵਾਰ ਨੂੰ ਛੁੱਟੀ ਦੇ ਦਿੱਤੀ।
ਅਧਿਕਾਰਕ ਮੀਡੀਆ ਨੇ ਖਬਰ ਦਿੱਤੀ ਕਿ ਬੀਜਿੰਗ ਦੇ ਸ਼ਿਆਓਤਾਂਗਸ਼ਨ ਹਸਪਤਾਲ ਨੇ ਕੋਵਿਡ-19 ਦੇ ਸਾਰੇ ਮਰੀਜ਼ਾਂ ਦੇ ਸਿਹਤਮੰਦ ਹੋਣ ਦੇ ਬਾਅਦ ਉਨ੍ਹਾਂ ਨੂੰ ਮੰਗਲਵਾਰ ਨੂੰ ਛੁੱਟੀ ਦਿੱਤੀ ਅਤੇ ਬੁੱਧਵਾਰ ਤੋਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਸ਼ਹਿਰ ਦੇ ਉੱਤਰੀ ਉਪਨਗਰ ਵਿਚ ਸਥਿਤ ਇਸ ਅਸਥਾਈ ਹਸਪਤਾਲ ਵਿਚ 16 ਮਾਰਚ ਤੋਂ ਕੋਵਿਡ-19 ਦੇ ਮਰੀਜ਼ਾਂ ਅਤੇ ਸ਼ੱਕੀ ਮਰੀਜ਼ਾਂ ਦੇ ਇਲਾਜ ਤੇ ਜਾਂਚ ਕੀਤੀ ਜਾ ਰਹੀ ਸੀ। ਇਸ ਦਾ ਨਿਰਮਾਣ 2003 ਵਿਚ ਸਾਰਸ ਦੇ ਮਰੀਜ਼ਾਂ ਦੇ ਇਲਾਜ ਲਈ ਕੀਤਾ ਗਿਆ ਸੀ। ਉਸ ਸਮੇਂ ਇਸ ਦਾ ਨਿਰਮਾਣ ਇਕ ਹਫਤੇ ਦੇ ਅੰਦਰ ਕੀਤਾ ਗਿਆ ਸੀ।
ਬੀਜਿੰਗ ਵਿਚ ਕੁਲ ਮਿਲਾ ਕੇ ਕੋਰੋਨਾ ਵਾਇਰਸ ਦੇ 593 ਮਾਮਲੇ ਹਨ ਅਤੇ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ 536 ਮਰੀਜ਼ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ। ਇਸ ਵਿਚਕਾਰ ਦੇਸ਼ ਵਿਚ ਸੋਮਵਾਰ ਨੂੰ ਨਵੇਂ 6 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 3 ਵਿਦੇਸ਼ ਤੋਂ ਇਨਫੈਕਟਡ ਹੋ ਕੇ ਆਏ ਹਨ। ਕੋਰੋਨਾ ਕਾਰਨ ਚੀਨ ਵਿਚ 4,633 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 82,836 ਲੋਕ ਇਨਫੈਕਟਡ ਸਨ, ਜਿਨ੍ਹਾਂ ਵਿਚੋਂ 648 ਲੋਕਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ ਤੇ ਬਾਕੀ 77,555 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
87 ਸਾਲਾ ਮਾਂ ਲਈ ਆਸਟ੍ਰੇਲੀਆਈ ਸ਼ਖਸ ਨੇ ਘਰ 'ਚ ਬਣਾਈ ਸੁਪਰਮਾਰਕੀਟ (ਵੀਡੀਓ)
NEXT STORY