ਬੇਥਲਹਮ/ਵੈਸਟ ਬੈਂਕ - ਕੋਰੋਨਾਵਾਇਰਸ ਸੰਕਟ ਕਾਰਨ ਕਰੀਬ 3 ਮਹੀਨੇ ਤੋਂ ਬੰਦ ਬੇਥਲਹਮ ਸਥਿਤ ਚਰਚ ਆਫ ਨੇਟੀਵਿਟੀ ਨੂੰ ਮੰਗਲਵਾਰ ਨੂੰ ਫਿਰ ਤੋਂ ਸ਼ਰਧਾਲੂਆਂ ਲਈ ਖੋਲ ਦਿੱਤਾ ਗਿਆ। ਪੱਛਮੀ ਤੱਟ 'ਤੇ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 5 ਮਾਰਚ ਨੂੰ ਚਰਚ ਆਫ ਨੇਟੀਵਿਟੀ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਚਰਚ ਜਿਸ ਸਥਾਨ 'ਤੇ ਬਣੀ ਹੋਈ ਹੈ, ਈਸਾਈ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਈਸਾ ਮਸੀਹ ਦਾ ਜਨਮ ਉਥੇ ਹੋਇਆ ਸੀ।
ਦੱਸ ਦਈਏ ਕਿ ਇਹ ਚਰਚ ਈਸਾਈ ਭਾਈਚਾਰੇ ਦੇ ਸਭ ਤੋਂ ਪਵਿੱਤਰ ਧਰਮ ਸਥਾਨਾਂ ਵਿਚੋਂ ਹੈ ਅਤੇ ਇਸ ਨੂੰ ਈਸਟਰ (ਗੁੱਡ ਫ੍ਰਾਈਡੇਅ ਦੇ ਨਾਲ ਆਉਣ ਵਾਲਾ ਮੌਕਾ) ਤੋਂ ਠੀਕ ਪਹਿਲਾਂ ਬੰਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਈਸਟਰ ਮੌਕੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਲਾਨੀ ਇਥੇ ਆਉਂਦੇ ਹਨ। ਗ੍ਰੀਕ ਆਰਥੋਡਾਕਸ ਪਾਦਰੀ ਬਿਸ਼ਰ ਥਿਓਫਿਲੇਕਟਸ ਨੇ ਚਰਚ ਨੂੰ ਫਿਰ ਤੋਂ ਖੋਲੇ ਜਾਣ ਨੂੰ ਇਕ ਉਤਸਵ ਜਿਹਾ ਦੱਸਦੇ ਹੋਏ ਕਿਹਾ ਕਿ ਹੁਣ ਸਾਰੇ ਲੋਕ ਪਹਿਲਾਂ ਦੀ ਹੀ ਤਰ੍ਹਾਂ ਚਰਚ ਵਿਚ ਆ ਸਕਦੇ ਹਨ ਅਤੇ ਪ੍ਰਾਥਨਾ ਕਰ ਸਕਦੇ ਹਨ। ਫਲਸਤੀਨੀ ਪ੍ਰਸ਼ਾਸਨ ਮੁਤਾਬਕ, ਪੱਛਮੀ ਤੱਟ ਵਿਚ ਕੋਵਿਡ-19 ਦੇ ਕਰੀਬ 400 ਮਾਮਲੇ ਹਨ ਜਦਕਿ 2 ਲੋਕਾਂ ਦੀ ਮੌਤ ਹੋਈ ਹੈ।
ਬਿ੍ਰਟਿਸ਼ PM ਜਾਨਸਨ ਨੇ ਪੁਤਿਨ ਨੂੰ ਆਨਲਾਈਨ ਸੰਮੇਲਨ 'ਚ ਸ਼ਾਮਲ ਹੋਣ ਲਈ ਭੇਜਿਆ ਸੱਦਾ
NEXT STORY