ਸਰੀ— ਕੈਨੇਡਾ ਦੇ ਸ਼ਹਿਰ ਸਰੀ ਵਿਚ ਸ਼ਨੀਵਾਰ ਨੂੰ ਵਿਸਾਖੀ ਨਗਰ ਕੀਰਤਨ ਦਾ ਜਾਹੌ-ਜਲਾਲ ਦੇਖਣ ਨੂੰ ਮਿਲਿਆ। ਤਕਰੀਬਨ 4 ਲੱਖ ਲੋਕਾਂ ਨੇ ਇਸ ਨਗਰ ਕੀਰਤਨ ਵਿਚ ਹਾਜ਼ਰੀ ਭਰ ਕੇ ਬੀਤੇ ਸਾਲ ਦਾ ਰਿਕਾਰਡ ਵੀ ਤੋੜ ਦਿਤਾ। ਇਸ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਗਈਆਂ ਜੋ ਲੋਕਾਂ ਦੇ ਆਕ੍ਰਸ਼ਣ ਦਾ ਕਾਰਨ ਬਣੀਆਂ ਪਰ ਇਕ ਝਾਕੀ ਅਜਿਹੀ ਵੀ ਸੀ, ਜੋ ਵਿਵਾਦ ਵਿਚ ਆ ਗਈ। ਇਸ ਝਾਕੀ 'ਤੇ ਜਰਨੈਲ ਸਿੰਘ ਭਿੰਡਰਾਵਾਲਾ ਅਤੇ ਤਲਵਿੰਦਰ ਸਿੰਘ ਪਰਮਾਰ ਆਦਿ ਦੀਆਂ ਤਸਵੀਰਾਂ ਲੱਗੀਆਂ ਸਨ। ਕੈਨੇਡਾ ਵਿਚ ਕਈ ਸਿੱਖ ਨੇਤਾ ਵੈਸਾਖੀ ਨਗਰ ਕੀਰਤਨ ਵਿਚ ਸ਼ਾਮਲ ਇਸ ਝਾਕੀ 'ਤੇ ਇਤਰਾਜ਼ ਜਤਾ ਚੁੱਕੇ ਹਨ ਪਰ ਆਯੋਜਕਾਂ ਨੇ ਜਿੱਦ ਕਰਕੇ ਇਸ ਝਾਕੀ ਨੂੰ ਨਗਰ ਕੀਰਤਨ ਵਿਚ ਸ਼ਾਮਲ ਕੀਤਾ। ਇੰਨਾਂ ਹੀ ਨਹੀਂ ਇੱਥੇ ਵੱਖਵਾਦੀਆਂ ਦੀ ਇਕ ਸਟੇਜ ਵੀ ਲੱਗੀ ਸੀ।
ਸਿਡਨੀ 'ਚ ਫਲਾਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਮਾਮਲਾ ਸ਼ੱਕ ਦੇ ਘੇਰੇ 'ਚ
NEXT STORY