ਲੰਡਨ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਨ ਬ੍ਰਿਟੇਨ ਵਿਚ ਆਯੋਜਿਤ ਹੋਣ ਵਾਲੇ 'ਇੰਡੀਆ ਗਲੋਬਲ ਫੋਰਮ' ਦੇ ਮੁੱਖ ਬੁਲਾਰੇ ਹੋਣਗੇ। ਮੰਗਲਵਾਰ ਨੂੰ ਇਸ ਦੀ ਪੁਸ਼ਟੀ ਹੋਈ। ਇਸ ਮੰਚ ਵਿਚ ਕੋਵਿਡ ਮਹਾਮਾਰੀ ਤੋਂ ਬਾਅਦ ਵਿਕਾਸ ਨੂੰ ਲੈ ਕੇ ਭਾਰਤ ਦੇ ਨਜ਼ਰੀਏ 'ਤੇ ਚਰਚਾ ਹੋਵੇਗੀ। ਲੰਡਨ ਵਿਚ 29 ਜੂਨ ਤੋਂ 1 ਜੁਲਾਈ ਤੱਕ ਆਯੋਜਿਤ ਹੋਣ ਵਾਲੇ 'ਇੰਡੀਆ ਗਲੋਬਲ ਫੋਰਮ' ਵਿਚ ਦੁਨੀਆ ਭਰ ਤੋਂ ਮਾਹਰ ਹਿੱਸਾ ਲੈਣਗੇ।
ਇਸ ਵਿਚ ਵਿਸ਼ਵ ਸਿਹਤ ਸੰਗਠਨ ਦੇ ਜਨਰਲ ਸਕੱਤਰ ਟੇਡ੍ਰੋਸ ਅਧਿਨੋਮ ਗੇਬ੍ਰੇਯੇਸਸ, ਨਿਊਯਾਰਕ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ ਤੇ ਸੀ. ਆਈ. ਏ. ਦੇ ਸਾਬਕਾ ਜਨਰਲ ਸਕੱਤਰ ਡੇਵਿਡ ਐੱਚ. ਪੈਟ੍ਰੀਯਸ ਸ਼ਾਮਲ ਹੋਣਗੇ। ਇਸ ਵਿਚ ਟੀਕਾ ਤੇ ਦਵਾ ਉਤਪਾਦਨ ਵਿਚ ਭਾਰਤ ਦੀ ਭੂਮਿਕਾ ਤੇ ਜਲਵਾਯੂ ਪਰਿਵਰਤਨ ਅਤੇ ਗਲੋਬਲ ਆਰਥਿਕ ਸਥਿਤੀ ਵਿਚ ਬਰਾਬਰ ਸੁਧਾਰ ਵਰਗੇ ਮਹੱਤਵਪੂਰਨ ਖੇਤਰਾਂ ਵਿਚ ਸਹਿਯੋਗ 'ਤੇ ਚਰਚਾ ਹੋਵੇਗੀ।
ਭਾਰਤ ਤੋਂ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅਤੇ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਵੀ ਇਸ ਮੰਚ ਨੂੰ ਸੰਬੋਧਨ ਕਰਨਗੇ। ਫੋਰਮ ਦੇ ਪ੍ਰਬੰਧਕਾਂ, ਇੰਡੀਆ ਇੰਕ ਗਰੁੱਪ ਦੇ ਸੀ. ਈ. ਓ ਮਨੋਜ ਨੇ ਕਿਹਾ, “ਇਸ ਸਾਲ 'ਇੰਡੀਆ ਗਲੋਬਲ ਫੋਰਮ' ਮਹਾਮਾਰੀ ਤੋਂ ਬਾਅਦ ਵਿਸ਼ਵ ਨੂੰ ਸਹੀ ਰੂਪ ਦੇਣ ਲਈ ਕੀ ਅਤੇ ਕਿਵੇਂ ਕਦਮ ਚੁੱਕੇ ਜਾਣ, ਇਸ ਬਾਰੇ ਜ਼ਰੂਰੀ ਅਤੇ ਬੈਚੇਨੀ ਦੀ ਭਾਵਨਾ ਨੂੰ ਲੈ ਕੇ ਆਇਆ ਹੈ।'' ਉਨ੍ਹਾਂ ਕਿਹਾ ਕਿ ਇਹ ਉਹ ਜਗ੍ਹਾ ਹੈ ਜਿੱਥੇ ਜਲਵਾਯੂ ਪਰਿਵਰਤਨ, ਆਰਥਿਕ ਸੁਧਾਰ ਤੇ ਮੌਕੇ, ਡਿਜੀਟਲ ਪਰਿਵਰਤਨ ਅਤੇ ਨਵੇਂ ਯੁੱਗ ਦੇ ਸਾਮਰਾਜਵਾਦੀ ਤੇ ਕੱਟੜਪੰਥੀ ਖ਼ਤਰਿਆਂ ਨਾਲ ਨਜਿੱਠਣ ਦੇ ਵੱਡੇ ਗਲੋਬਲ ਮੁੱਦਿਆਂ 'ਤੇ ਬਹਿਸ ਹੁੰਦੀ ਹੈ।"
ਮਾਨਵ ਨੇ ਫ਼ਿਨਲੈਂਡ ’ਚ ਕੌਂਸਲਰ ਚੋਣ ਜਿੱਤ ਕੇ ਪੰਜਾਬੀਆਂ ਦਾ ਨਾਂ ਕੀਤਾ ਰੋਸ਼ਨ : ਚਰਨਜੀਤ ਫ਼ਿਨਲੈਂਡ
NEXT STORY