ਵਾਸ਼ਿੰਗਟਨ (ਬਿਊਰੋ) ਅਮਰੀਕਾ 'ਚ ਨਵੰਬਰ 'ਚ ਹੋਣ ਵਾਲੀਆਂ ਅਹਿਮ ਮੱਧਕਾਲੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਕਿੰਗਮੇਕਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੂਫਾਨੀ ਮੁਹਿੰਮ ਸਾਹਮਣੇ ਜੋਅ ਬਾਈਡੇਨ ਕਮਜ਼ੋਰ ਸਾਬਤ ਹੋ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਦੇ 50 ਤੋਂ ਵੱਧ ਸੈਨੇਟਰਾਂ ਅਤੇ ਕਾਉਂਟੀ ਨੇਤਾਵਾਂ ਨਾਲ ਗੱਲਬਾਤ ਵਿੱਚ ਇਹ ਉਭਰ ਕੇ ਸਾਹਮਣੇ ਆਇਆ ਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਹਨਾਂ ਦੀ ਉਮੀਦਵਾਰੀ ਨੂੰ ਪਾਰਟੀ ਦੇ ਅੰਦਰ ਹੀ ਸਵੀਕਾਰ ਕਰਨਾ ਮੁਸ਼ਕਲ ਜਾਪਦਾ ਹੈ। ਮਈ 2022 ਵਿੱਚ ਬਾਈਡੇਨ ਦੀ ਆਪਣੀ ਪਾਰਟੀ ਵਿੱਚ ਪ੍ਰਵਾਨਗੀ ਰੇਟਿੰਗ 9% ਤੋਂ ਘਟ ਕੇ ਸਿਰਫ 73% ਰਹਿ ਗਈ। ਅਜਿਹੇ 'ਚ ਪਾਰਟੀ 'ਚ ਨਵੇਂ ਚਿਹਰੇ ਦੀ ਤਲਾਸ਼ ਸ਼ੁਰੂ ਹੋ ਗਈ ਹੈ।
ਬਾਈਡੇਨ ਸਾਹਮਣੇ 4 ਚੁਣੌਤੀਆਂ
ਡੈਮੋਕਰੇਟਿਕ ਕਮੇਟੀ ਦੇ ਮੈਂਬਰ ਸਟੀਵ ਸਿਮੋਨਾਈਡਜ਼ ਦਾ ਕਹਿਣਾ ਹੈ ਕਿ ਬਾਈਡੇਨ ਨੂੰ ਮੱਧਕਾਲੀ ਚੋਣਾਂ ਤੋਂ ਬਾਅਦ ਹੀ 2024 ਦੀ ਚੋਣ ਨਾ ਲੜਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਬਾਈਡੇਨ ਦੇ ਜ਼ਿਆਦਾਤਰ ਫ਼ੈਸਲਿਆਂ 'ਤੇ ਸਵਾਲ ਉਠਾਏ ਜਾ ਰਹੇ ਹਨ। ਚਾਹੇ ਇਹ ਵੱਧ ਟੈਕਸ ਵਸੂਲੀ ਦਾ ਮੁੱਦਾ ਹੋਵੇ, ਕੋਵਿਡ ਕੰਟਰੋਲ ਜਾਂ ਅਫਗਾਨਿਸਤਾਨ ਦਾ ਮੁੱਦਾ ਹੋਵੇ। ਡੈਮੋਕਰੇਟਿਕ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਦਾ ਮੰਨਣਾ ਹੈ ਕਿ ਬਾਈਡੇਨ ਕੋਲ ਟਰੰਪ ਜਿਹਾ ਜੁਝਾਰੂਪਨ ਨਹੀਂ ਹੈ। ਬਾਈਡੇਨ ਸਾਹਮਣੇ 4 ਮੁੱਖ ਚੁਣੌਤੀਆਂ ਹਨ। ਇਹਨਾਂ ਵਿਚ ਮਹਿੰਗਾਈ ਦਾ ਮੁੱਦਾ ਮੁੱਖ ਹੈ ਜੋ ਪਿਛਲੇ 40 ਸਾਲਾਂ ਵਿਚ ਸਭ ਤੋਂ ਵਧ ਹੈ। ਇਸ ਕਾਰਨ ਈਂਧਣ, ਖਾਧ ਸਮੱਗਰੀ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ। ਦੂਜਾ ਕੋਰੋਨਾ ਕਾਰਨ ਵਿਗੜੀ ਅਰਥਵਿਵਸਥਾ ਹੈ। ਤੀਜਾ ਮਾਸ ਸ਼ੂਟਿੰਗ ਦੇ ਮਾਮਲੇ ਵਧਣਾ ਹੈ ਕਿਉਂਕਿ ਸਾਰੇ ਰਾਜ ਗੰਨ ਕੰਟਰੋਲ ਮੰਨਣ ਨੂੰ ਤਿਆਰ ਨਹੀਂ। ਚੌਥੀ ਚੁਣੌਤੀ ਗਰਭਪਾਤ ਕਾਨੂੰਨ ਖ਼ਤਮ ਕਰਨਾ ਹੈ ਜਿਸ ਨਾਲ ਵੋਟ ਬੈਂਕ ਖਿਸਕੇਗਾ ਅਤੇ ਲੈਟਿਨੋ-ਗੈਰ ਗੋਰੇ ਵੋਟਰਾਂ ਵਿਚ ਨਾਰਾਜ਼ਗੀ ਵਧੇਗੀ।
ਅਗਲੀਆਂ ਚੋਣਾਂ ਤੱਕ 82 ਸਾਲ ਦੇ ਹੋ ਜਾਣਗੇ ਬਾਈਡੇਨ
ਅਗਲੀਆਂ ਰਾਸ਼ਟਰਪਤੀ ਚੋਣਾਂ ਤੱਕ ਬਾਈਡੇਨ 82 ਸਾਲ ਦੇ ਹੋ ਜਾਣਗੇ। ਬਾਈਡੇਨ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਉਮਰ 'ਚ ਉਨ੍ਹਾਂ ਲਈ ਟਰੰਪ ਵਰਗੇ ਨੇਤਾ ਖ਼ਿਲਾਫ਼ ਚੋਣ ਲੜਨਾ ਮੁਸ਼ਕਲ ਹੋਵੇਗਾ। ਉਂਝ ਬਾਈਡੇਨ ਆਪਣੀ ਉਮੀਦਵਾਰੀ 'ਤੇ ਆਸ਼ਾਵਾਦੀ ਬਿਆਨ ਦਿੰਦੇ ਰਹੇ ਹਨ।
ਨਵਾਂ ਚਿਹਰਾ- ਜੈਸਮੀਨ ਕ੍ਰੋਕੇਟ ਦੇ ਸਕਦੀ ਹੈ ਚੁਣੌਤੀ
ਟੈਕਸਾਸ ਦੀ ਪ੍ਰਤੀਨਿਧੀ ਜੈਸਮੀਨ ਕ੍ਰੋਕੇਟ (41) ਇੱਕ ਨੌਜਵਾਨ ਕਾਲੇ ਚਿਹਰੇ ਵਜੋਂ ਬਾਈਡੇਨ ਨੂੰ ਚੁਣੌਤੀ ਦੇ ਸਕਦੀ ਹੈ। ਉਹ ਡੈਮੋਕਰੇਟਿਕ ਪਾਰਟੀ ਵਿੱਚ ਨੌਜਵਾਨਾਂ ਦੀ ਭੂਮਿਕਾ ਵਧਾਉਣ ਦੇ ਹੱਕ ਵਿੱਚ ਹੈ। ਉਸ ਦਾ ਕਹਿਣਾ ਹੈ ਕਿ ਨੌਜਵਾਨ ਉਤਸ਼ਾਹ ਨਾਲ ਟਰੰਪ ਦਾ ਮੁਕਾਬਲਾ ਕਰ ਸਕਦੇ ਹਨ।
ਕਮਲਾ ਦੇ ਵਿਰੋਧ 'ਚ ਪਾਰਟੀ ਦੇ ਦਿੱਗਜ਼
ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਕੁਝ ਲੋਕ ਬਾਈਡੇਨ ਦਾ ਉੱਤਰਾਧਿਕਾਰੀ ਮੰਨਦੇ ਹਨ ਪਰ ਉਨ੍ਹਾਂ 'ਤੇ ਕੋਰੋਨਾ ਅਤੇ ਵਿਦੇਸ਼ ਯਾਤਰਾ ਦੌਰਾਨ ਸਰਕਾਰ ਦਾ ਸਹੀ ਸਟੈਂਡ ਨਾ ਦੱਸਣ ਦਾ ਦੋਸ਼ ਹੈ। ਮਿਨੇਸੋਟਾ ਦੇ ਸੈਨੇਟਰ ਐਮੀ ਕਲੋਬੁਕਰ, ਵਰਮਾਂਟ ਦੇ ਸੈਨੇਟਰ ਬਰਨੀ ਸੈਂਡਰਸ, ਐਲਿਜ਼ਾਬੈਥ ਵਾਰੇਨ ਅਤੇ ਕੋਰੀ ਬੁਕਰ ਵੱਲੋਂ ਕਮਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਸਾਰੇ ਆਗੂ ਪਿਛਲੀਆਂ ਚੋਣਾਂ ਵਿੱਚ ਬਾਈਡੇਨ ਦੀ ਉਮੀਦਵਾਰੀ ਦੀ ਦੌੜ ਵਿੱਚ ਹਾਰ ਗਏ ਸਨ। ਉਹ 2024 ਵਿੱਚ ਪਾਰਟੀ ਦੀ ਤਰਫੋਂ ਦਾਅਵਾ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਬੰਦੂਕ ਹਿੰਸਾ ਨੂੰ ਰੋਕਣ ਦਾ 'ਪ੍ਰਸਤਾਵ' ਪੇਸ਼
ਇੰਝ ਡਿੱਗਦੀ ਗਈ ਬਾਈਡੇਨ ਦੀ ਰੇਟਿੰਗ
ਰਾਸ਼ਟਰਪਤੀ ਬਣਨ ਦੇ ਸ਼ੁਰੂਆਤੀ 6 ਮਹੀਨਿਆਂ ਤੱਕ ਮਤਲਬ ਪਿਛਲੇ ਸਾਲ ਜਨਵਰੀ ਤੋਂ ਅਗਸਤ ਦੇ ਵਿਚਕਾਰ ਬਾਈਡੇਨ ਦੀ ਇਹ ਰੇਟਿੰਗ ਕਦੇ 50 ਫੀਸਦੀ ਤੋਂ ਉੱਪਰ ਨਹੀਂ ਗਈ। ਔਸਤ ਦੀ ਗੱਲ ਕਰੀਏ ਤਾਂ ਹੁਣ ਤੱਕ ਦੇ ਕਾਰਜਕਾਲ ਵਿਚ ਬਾਈਡੇਨ ਦੀ ਪ੍ਰਵਾਨਗੀ ਰੇਟਿੰਗ 45 ਫੀਸਦੀ ਅਤੇ ਗੈਰ ਪ੍ਰਵਾਨਗੀ ਰੇਟਿੰਗ 49 ਫੀਸਦੀ ਰਹੀ ਹੈ।
ਦੋ ਮੁੱਖ ਕਾਰਨ
ਅਗਸਤ ਦੇ ਬਾਅਦ ਤੋਂ ਇਹ ਰੇਟਿੰਗ ਬਹੁਤ ਤੇਜ਼ੀ ਨਾਲ ਡਿੱਗੀ। ਇਸ ਦੇ ਦੋ ਮੁੱਖ ਕਾਰਨ ਸਨ। ਪਹਿਲਾ- ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦਾ ਜਲਦਬਾਜ਼ੀ ਵਿਚ ਲਿਆ ਗਿਆ ਫ਼ੈਸਲਾ ਅਤੇ ਲਾਪਰਵਾਹੀ। ਦੂਜਾ- ਕੋਵਿਡ ਨਿਯੰਤਰਣ ਅਤੇ ਟੀਕਾਕਰਨ ਦੀਆਂ ਸਾਰੀਆਂ ਖਾਮੀਆਂ।ਹੁਣ ਜਦੋਂ ਮੱਧਕਾਲੀ ਚੋਣਾਂ ਹਨ ਅਤੇ ਟਰੰਪ ਆਪਣਾ ਦਾਅਵਾ ਕਰ ਰਹੇ ਹਨ ਤਾਂ ਬਾਈਡੇਨ ਨੂੰ ਸਾਵਧਾਨ ਰਹਿਣਾ ਪਏਗਾ। ਨਹੀਂ ਤਾਂ ਸੈਨੇਟ ਵਿਚ ਬਾਈਡੇਨ ਕਾਫੀ ਕਮਜ਼ੋਰ ਪੈ ਜਾਣਗੇ ਅਤੇ ਸਾਢੇ ਤਿੰਨ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਵਿਚ ਰਿਪਬਲਿਕਨ ਪਾਰਟੀ ਉਸ ਦੇ ਹੱਥੋਂ ਜਿੱਤ ਖੋਹ ਲਵੇਗੀ।
ਮਰਫੀ ਦੀ ਪਾਰਟੀ ਵਿਚ ਵਧਦੀ ਪਕੜ
ਕਨੈਕਟੀਕਟ ਦੇ ਸੈਨੇਟਰ ਕ੍ਰਿਸ ਮਰਫੀ ਡੈਮੋਕ੍ਰੇਟਿਕ ਪਾਰਟੀ 'ਤੇ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ। 2024 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਉਮੀਦਵਾਰੀ ਮਜ਼ਬੂਤ ਮੰਨੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਮਰਫੀ ਨੇ ਬਾਈਡੇਨ ਦੇ ਬੰਦੂਕ ਕੰਟਰੋਲ ਬਿੱਲ ਨੂੰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਬੰਦੂਕ ਹਿੰਸਾ ਨੂੰ ਰੋਕਣ ਦਾ 'ਪ੍ਰਸਤਾਵ' ਪੇਸ਼
NEXT STORY